ਭਾਰਤ ਦੀ ਗੇਮਿੰਗ ਮਾਰਕੀਟ ਸਾਲ 2029 ਤੱਕ 9.2 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ

Tuesday, Nov 12, 2024 - 01:31 PM (IST)

ਭਾਰਤ ਦੀ ਗੇਮਿੰਗ ਮਾਰਕੀਟ ਸਾਲ 2029 ਤੱਕ 9.2 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ

ਨੈਸ਼ਨਲ ਡੈਸਕ- ਭਾਰਤ 'ਚ ਮੋਬਾਇਲ ਗੇਮਿੰਗ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ। ਇਕ ਰਿਪੋਰਟ ਅਨੁਸਾਰ ਭਾਰਤ 'ਚ ਗੇਮਿੰਗ ਮਾਰਕੀਟ ਦੀ ਅਰਥਵਿਵਸਥਾ ਵਿੱਤ ਸਾਲ 2029 ਤੱਕ 3.8 ਬਿਲੀਅਨ ਡਾਲਰ ਤੋਂ ਵੱਧ ਕੇ 9.2 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਪ੍ਰਮੁੱਖ ਇੰਟਰਐਕਟਿਵ ਮੀਡੀਆ ਅਤੇ ਗੇਮਿੰਗ ਵੇਂਚਰ ਕੈਪਿਟਲ ਫੰਡ ਲੁਮਿਕਾਈ ਦੀ ਰਿਪੋਰਟ ਅਨੁਸਾਰ ਭਾਰਤ 'ਚ 591 ਮਿਲੀਅਨ ਗੇਮਰਜ਼ ਦੀ ਆਬਾਦੀ 'ਚੋਂ 44 ਫ਼ੀਸਦੀ ਔਰਤਾਂ ਹਨ ਅਤੇ 66 ਫ਼ੀਸਦੀ ਗੇਮਰਜ਼ ਗੈਰ-ਮੈਟਰੋ ਸ਼ਹਿਰਾਂ ਤੋਂ ਹਨ, ਜਿਨ੍ਹਾਂ 'ਚੋਂ 43 ਫ਼ੀਸਦੀ ਪਹਿਲੀ ਵਾਰ ਕਮਾਈ ਕਰਨ ਵਾਲੇ ਨੌਜਵਾਨ (18-30 ਉਮਰ ਵਰਗ) ਹਨ। ਇਸ ਤੇਜ਼ੀ ਨਾਲ ਵੱਧਦੇ ਖੇਤਰ ਨੇ ਨਿਵੇਸ਼ਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਰਿਪੋਰਟ ਅਨੁਸਾਰ ਗੇਮਿੰਗ 'ਤੇ ਖਰਚ ਕੀਤਾ ਜਾਣਾ ਵਾਲਾ ਔਸਤਨ ਹਫ਼ਤਾਵਾਰ ਸਮਾਂ 30 ਫ਼ੀਸਦੀ ਵਧ ਕੇ 13 ਘੰਟੇ ਹੋ ਗਿਆ ਹੈ, ਜੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬਿਤਾਏ ਗਏ ਸਮੇਂ ਤੋਂ ਦੁੱਗਣਾ ਹੈ। ਦੱਸਣਯੋਗ ਹੈ ਕਿ ਭਾਰਤ ਮੌਜੂਦਾ ਸਮੇਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਇਲ ਗੇਮਿੰਗ ਬਜ਼ਾਰ ਹੈ। 

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਰਿਪੋਰਟ ਅਨੁਸਾਰ ਵਿੱਤੀ ਸਾਲ 2024 'ਚ 8 ਮਿਲੀਅਨ ਨਵੇਂ ਭੁਗਤਾਨ ਕਰਨ ਵਾਲੇ ਯੂਜ਼ਰਸ ਜੁੜੇ, ਜਿਸ ਨਾਲ ਕੁੱਲ ਭੁਗਤਾਨ ਕਰਨ ਵਾਲੇ ਗੇਮਰਜ਼ ਦੀ ਗਿਣਤੀ 148 ਮਿਲੀਅਨ ਹੋ ਗਈ। ਇਸ ਰਿਪੋਰਟ 'ਚ ਭਾਰਤ ਦੇ ਨਵੇਂ ਮੀਡੀਆ ਬਜ਼ਾਰ ਦਾ ਮੁੱਲ ਵਿੱਤ ਸਾਲ 2024 'ਚ 12.5 ਬਿਲੀਅਨ ਡਾਲਰ ਦੱਸਿਆ ਗਿਆ ਹੈ, ਜਿਸ 'ਚ 30 ਫੀਸਦੀ ਹਿੱਸੇਦਾਰੀ ਗੇਮਿੰਗ ਖੇਤਰ ਦੀ ਹੈ। ਇਨ-ਐਪ ਖਰੀਦਾਰੀ, ਜੋ ਮੁੱਖ ਰੂਪ ਨਾਲ ਮਿਡ-ਕੋਰ-ਗੇਮਜ਼ ਵਲੋਂ ਪ੍ਰੇਰਿਤ ਹੈ ਨੇ ਸਾਲ ਦਰ ਸਾਲ 41 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ ਅਤੇ ਇਹ ਵਿੱਤ 2024 ਦੇ 3.8 ਬਿਲੀਅਨ ਡਾਲਰ ਦੇ ਮਾਲੀਆ 'ਚ ਸਭ ਤੋਂ ਤੇਜ਼ੀ ਨਾਲ ਵੱਧਦਾ ਹੋਇਆ ਹਿੱਸਾ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ 64 ਫ਼ੀਸਦੀ ਭੁਗਤਾਨ ਕਰਨ ਵਾਲੇ ਯੂਜ਼ਰਸ, ਜੋ ਰਿਅਲ-ਮਨੀ ਗੇਮਿੰਗ (RMG) ਖੇਡਦੇ ਹਨ, ਮਿਡ-ਕੋਰ ਗੇਮਜ਼ ਲਈ ਵੀ ਭੁਗਤਾਨ ਕਰਦੇ ਹਨ। ਲਗਭਗ 25 ਫ਼ੀਸਦੀ ਗੇਮਰਜ਼ ਨੇ ਕਿਹਾ ਕਿ ਉਹ ਇਨ੍ਹਾਂ ਖੇਡਾਂ 'ਚ ਪੈਸੇ ਖਰਚ ਕਰਦੇ ਹਨ ਅਤੇ 83 ਫ਼ੀਸਦੀ ਗੇਮਰਜ਼ ਇਨ-ਗੇਮ ਭੁਗਤਾਨ ਕਰਨ ਲਈ ਯੂਪੀਆਈ ਜਾਂ ਡਿਜੀਟਲ ਵਾਲੇਟਸ ਦਾ ਇਸਤੇਮਾਲ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News