ਇੰਤਜ਼ਾਰ ਖ਼ਤਮ! ਮੁੰਬਈ 'ਚ ਖੁੱਲ੍ਹਾ ਦੇਸ਼ ਦਾ ਪਹਿਲਾ ਐਪਲ ਸਟੋਰ, CEO ਟਿਮ ਕੁੱਕ ਨੇ ਕੀਤਾ ਗਾਹਕਾਂ ਦਾ ਸਵਾਗਤ
Tuesday, Apr 18, 2023 - 12:27 PM (IST)
ਗੈਜੇਟ ਡੈਸਕ- ਆਈਫੋਨ ਨਿਰਮਾਤਾ ਐਪਲ ਨੇ ਮੰਗਲਵਾਰ ਨੂੰ ਭਾਰਤ 'ਚ ਆਪਣੇ ਪਹਿਲੇ ਐਪਲ ਸਟੋਰ ਦੀ ਸ਼ੁਰੂਆਤ ਕਰ ਦਿੱਤੀ ਹੈ। ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ 'ਚ ਭਾਰਤ ਦੇ ਪਹਿਲੇ ਐਪਲ ਸਟੋਰ ਦਾ ਉਦਘਾਟਨ ਕੀਤਾ। ਸੀ.ਈ.ਓ. ਟਿਮ ਕੁੱਕ ਨੇ ਐਪਲ ਬੀ.ਕੇ.ਸੀ. ਸਟੋਰ ਦਾ ਉਦਘਾਟਨ ਕਰਦੇ ਹੋਏ ਗਾਹਕਾਂ ਲਈ ਭਾਰਤ 'ਚ ਐਪਲ ਦੇ ਪਹਿਲੇ ਰਿਟੇਲ ਸਟੋਰ ਦੇ ਦਰਵਾਜ਼ੇ ਖੋਲ੍ਹੇ।
ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ
#WATCH | Apple CEO Tim Cook opens the gates to India's first Apple store at Mumbai's Bandra Kurla Complex pic.twitter.com/MCMzspFrvp
— ANI (@ANI) April 18, 2023
ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਜ਼ ਆਪਣੇ ਫੋਨ 'ਚੋਂ ਤੁਰੰਤ ਡਿਲੀਟ ਕਰਨ ਇਹ 36 ਐਪਸ, ਨਹੀਂ ਤਾਂ ਹੋ ਸਕਦੈ ਨੁਕਸਾਨ
ਇਹ ਸਟੋਰ 20,000 ਵਰਗ ਫੁੱਟ ਖੇਤਰ 'ਚ ਫੈਲਿਆ ਹੋਇਆ ਹੈ। ਐਪਲ ਸਟੋਰ ਦਾ ਡਿਜ਼ਾਈਨ ਕਾਫੀ ਸ਼ਾਨਦਾਰ ਅਤੇ ਐਨਰਜੀ-ਐਫੀਸ਼ੀਐਂਟ ਹੈ। ਐਪਲ ਸਟੋਰ ਰਿਨਿਊਏਬਲ ਐਨਰਜੀ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਯਾਨੀ ਇਹ ਪੂਰੀ ਤਰ੍ਹਾਂ ਰਿਨਿਊਏਬਲ ਐਨਰਜੀ 'ਤੇ ਚਲਦਾ ਹੈ। ਸਟੋਰ 'ਚ ਨਾ ਦੇ ਬਰਾਬਰ ਲਾਈਟ ਦਾ ਇਸਤੇਮਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ– Instagram 'ਤੇ Reels ਬਣਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ, ਮਿਲਿਆ ਟਿਕਟਾਕ ਵਰਗਾ ਇਹ ਸ਼ਾਨਦਾਰ ਟੂਲ
ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ
ਇਕ ਦਿਨ ਪਹਿਲਾਂ ਭਾਰਤ ਆਏ ਐਪਲ ਦੇ ਸੀ.ਈ.ਓ.
ਐਪਲ ਦੇ ਸੀ.ਈ.ਓ. ਟਿਮ ਕੁੱਕ ਪਹਿਲੇ ਐਪਲ ਸਟੋਰ ਦੀ ਲਾਂਚਿੰਗ ਲਈ ਇਕ ਦਿਨ ਪਹਿਲਾਂ ਹੀ ਭਾਰਤ ਆ ਗਏ ਸਨ। 20 ਅਪ੍ਰੈਲ ਨੂੰ ਦਿੱਲੀ ਦੇ ਸੈਕੇਤ 'ਚ ਇਕ ਹੋਰ ਐਪਲ ਸਟੋਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ– ਸਮਾਰਟਫੋਨ 'ਚ ਸੁਰੱਖਿਅਤ ਨਹੀਂ ਹੈ ਤੁਹਾਡਾ ਪਾਸਵਰਡ