ਸਭ ਤੋਂ ਤੇਜ਼ੀ ਨਾਲ ਵਧਦੀ ਮੁੱਖ ਇਕਾਨਮੀ ਭਾਰਤ, 2022-23 ’ਚ 7 ਫੀਸਦੀ ਗ੍ਰੋਥ ਦਾ ਅਨੁਮਾਨ

Sunday, Apr 16, 2023 - 11:36 AM (IST)

ਸਭ ਤੋਂ ਤੇਜ਼ੀ ਨਾਲ ਵਧਦੀ ਮੁੱਖ ਇਕਾਨਮੀ ਭਾਰਤ, 2022-23 ’ਚ 7 ਫੀਸਦੀ ਗ੍ਰੋਥ ਦਾ ਅਨੁਮਾਨ

ਵਾਸ਼ਿੰਗਟਨ- ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੀ ਰਫਤਾਰ ਕਾਇਮ ਰਹੇਗੀ। ਵਿੱਤੀ ਸਾਲ 2022-23 ’ਚ ਇਸ ਦੀ ਗ੍ਰੋਥ ਰੇਟ 7 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਅਤੇ ਵਿਸ਼ਵ ਬੈਂਕ ਦੇ 2023 ’ਚ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧਦੀ ਮੁੱਖ ਅਰਥਵਿਵਸਥਾ ਹੋਣ ਦੇ ਅੰਦਾਜ਼ਿਆਂ ਦੌਰਾਨ ਸੀਤਾਰਮਣ ਨੇ ਇਹ ਗੱਲ ਕਹੀ। ਸੀਤਾਰਮਣ ਨੇ ਕਿਹਾ ਕਿ ਸੰਰਚਨਾਤਮਕ ਸੁਧਾਰਾਂ ਉੱਤੇ ਸਰਕਾਰ ਦੇ ਧਿਆਨ ਦੇ ਨਾਲ-ਨਾਲ ਇਕ ਅਨੁਕੂਲ ਘਰੇਲੂ ਨੀਤੀ ਤਬਦੀਲੀ ਨੇ ਭਾਰਤ ਵਿਚ ਘਰੇਲੂ ਆਰਥਿਕ ਗਤੀਵਿਧੀਆਂ ਨੂੰ ਮਜ਼ਬੂਤ ਬਣਾਈ ਰੱਖਿਆ ਹੈ।

ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਉਨ੍ਹਾਂ ਕਿਹਾ ਕਿ ਆਈ. ਐੱਮ. ਐੱਫ. ਅਤੇ ਵਿਸ਼ਵ ਬੈਂਕ ਦੋਵਾਂ ਨੇ ਭਾਰਤ ਦੇ 2023 ’ਚ ਸਭ ਤੋਂ ਤੇਜ਼ੀ ਨਾਲ ਵਾਧਾ ਕਰਨ ਵਾਲੀ ਮੁੱਖ ਅਰਥਵਿਵਸਥਾ ਹੋਣ ਦਾ ਅਨੁਮਾਨ ਲਾਇਆ ਹੈ। ਭਾਰਤੀ ਅਰਥਵਿਵਸਥਾ ਦੀ ਰਫ਼ਤਾਰ ਕਾਇਮ ਰਹੇਗੀ ਅਤੇ ਆਰਥਿਕ ਸਰਵੇ 2022-23 ਅਨੁਸਾਰ ਇਸ ਦੇ 2022-23 ’ਚ 7 ਫੀਸਦੀ ਦੀ ਦਰ ਨਾਲ ਵਾਧਾ ਕਰਨ ਦਾ ਅਨੁਮਾਨ ਹੈ।
ਬੈਠਕ ਤੋਂ ਬਾਅਦ ਵਿੱਤ ਮੰਤਰੀ ਨੇ ਕੈਨੇਡਾ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਵੀ ਮੁਲਾਕਾਤ ਕੀਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਜੀ-20 ਦੇਸ਼ਾਂ ਨੂੰ ਕ੍ਰਿਪਟੋ ਕਰੰਸੀਆਂ ਨਾਲ ਸਬੰਧਤ ਮੁੱਦਿਆਂ ਉੱਤੇ ਤੁਰੰਤ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਰਥਵਿਵਸਥਾਵਾਂ ਨੂੰ ਨੁਕਸਾਨ ਤੋਂ ਬਚਾਉਣ ਦੇ ਨਾਲ ਸੰਭਾਵਿਕ ਲਾਭਾਂ ਤੋਂ ਵਾਂਝੇ ਨਹੀਂ ਰਹਿ ਜਾਣ ਦਾ ਵੀ ਖਿਆਲ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਭਾਰਤ ਦਾ ਡੀ. ਪੀ. ਆਈ. ਲਿਆਇਆ ਕ੍ਰਾਂਤੀ
ਵਿੱਤ ਮੰਤਰਾਲਾ ਨੇ ਕਈ ਟਵੀਟ ਕਰ ਕੇ ਇਸ ਬੈਠਕ ’ਚ ਸੀਤਾਰਮਣ ਦੇ ਸੰਬੋਧਨ ਬਾਰੇ ਜਾਣਕਾਰੀ ਦਿੱਤੀ। ਇਸ ਮੁਤਾਬਕ ਸੀਤਾਰਮਣ ਨੇ ਮਹਾਮਾਰੀ ਤੋਂ ਮਿਲੇ ਇਸ ਸਬਕ ਉੱਤੇ ਰੌਸ਼ਨੀ ਪਾਈ ਕਿ ਡਿਜੀਟਲੀਕਰਣ, ਖਾਸ ਕਰ ਕੇ ਡਿਜੀਟਲ ਜਨਤਕ ਢਾਂਚਾ (ਡੀ. ਪੀ. ਆਈ.) ਕੌਮਾਂਤਰੀ ਅਰਥਵਿਵਸਥਾ ਲਈ ਇਕ ਸਾਕਾਰਾਤਮਕ ਕਾਰਕ ਰਿਹਾ ਹੈ। ਭਾਰਤ ਦੇ ਡੀ. ਪੀ. ਆਈ. ਨੇ ਕਿਸ ਤਰ੍ਹਾਂ ਪਹੁੰਚ 'ਚ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਇਕ ਲਿਵਿੰਗ ਇੰਡਸਟਰੀਅਲ ਈਕੋਸਿਸਟਮ ਟੈਕਨਾਲੋਜੀ ਦਾ ਨਿਰਮਾਣ ਕੀਤਾ ਹੈ।
ਮਿਲ ਕੇ ਹੱਲ ਲੱਭਣ ਦੀ ਲੋੜ
ਸੀਤਾਰਮਣ ਨੇ ਕੌਮਾਂਤਰੀ ਚੁਣੌਤੀਆਂ ਨੂੰ ਘੱਟ ਕਰਨ ਲਈ ਹਿੱਤਧਾਰਕਾਂ ਨਾਲ ਮਿਲ ਕੇ ਹੱਲ ਲੱਭਣ ਦੀ ਵਚਨਬੱਧਤਾ ਦੋਹਰਾਈ। ਇਹ ਚੁਣੌਤੀਆਂ ਸਭ ਤੋਂ ਗਰੀਬ ਅਤੇ ਕਮਜ਼ੋਰ ਦੇਸ਼ਾਂ ਨੂੰ ਆਸਾਨ ਰੂਪ ਨਾਲ ਨੁਕਸਾਨ ਪਹੁੰਚਾਉਂਦੀਆਂ ਹਨ। ਉਨ੍ਹਾਂ ਨੇ ਸਭੀ ਜੀ-20 ਮੈਂਬਰਾਂ ਨੂੰ ਬਹੁਪੱਖੀ ਕੋਸ਼ਿਸ਼ਾਂ ਦਾ ਸਮਰਥਨ ਜਾਰੀ ਰੱਖਣ ਦੀ ਅਪੀਲ ਕੀਤੀ ਅਤੇ ਕੌਮਾਂਤਰੀ ਅਸਮਾਨਤਾ ਦੀ ਚੁਣੌਤੀ ਨਾਲ ਲੜਨ ਲਈ ਸਾਕਾਰਾਤਮਕ ਗੱਲਬਾਤ ਦੀ ਲੋੜ ਉੱਤੇ ਜ਼ੋਰ ਦਿੱਤਾ। ਸੀਤਾਰਮਣ ਨੇ ਕੌਮਾਂਤਰੀ ਸਰਕਾਰੀ ਕਰਜ਼ੇ ਗੋਲਮੇਜ ਸੰਮੇਲਨ (ਜੀ. ਐੱਸ. ਡੀ. ਆਰ.) ਦੀ ਚਰਚਾ ਕਰਦੇ ਹੋਏ ਕਿਹਾ ਕਿ ਇਸ ਨੇ ਹੋਰ ਕਮਜ਼ੋਰ ਦੇਸ਼ਾਂ ਲਈ ਬਹੁ-ਹਿੱਤਧਾਰਕ ਸਹਿਯੋਗ ਦੇ ਨਾਲ ਰਚਨਾਤਮਕ ਤਰੀਕੇ ਨਾਲ ਅੱਗੇ ਵਧਣ ਦਾ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਅਤੇ ਸੂਰੀਨਾਮ ਲਈ ਹੱਲ ਪ੍ਰਦਾਨ ਕਰਨ ਵਾਲੀ ਟੀਮ ਦਾ ਹਿੱਸਾ ਬਣ ਕੇ ਭਾਰਤ ਖੁਸ਼ ਹੈ।

ਇਹ ਵੀ ਪੜ੍ਹੋ-ਭਾਰਤ ’ਚ 12 ਹਜ਼ਾਰ ਵੈੱਬਸਾਈਟਸ ’ਤੇ ਹਮਲਾ ਕਰ ਰਹੇ ਹੈਕਰਸ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News