ਭਾਰਤ ‘ਵਿਕਾਸ ਦਾ ਪ੍ਰਤੀਕ’ ਬਣ ਕੇ ਉੱਭਰਿਆ, ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਬਣਿਆ ਰਹੇਗਾ : ITC ਚੇਅਰਮੈਨ
Saturday, Aug 12, 2023 - 11:07 AM (IST)
 
            
            ਨਵੀਂ ਦਿੱਲੀ (ਭਾਸ਼ਾ) – ਵੱਖ-ਵੱਖ ਕਾਰੋਬਾਰ ਨਾਲ ਜੁੜੇ ਸਮੂਹ ਆਈ. ਟੀ. ਸੀ. ਲਿਮਟਿਡ ਦੇ ਚੇਅਰਮੈਨ ਸੰਜੀਵ ਪੁਰੀ ਨੇ ਕਿਹਾ ਕਿ ਭਾਰਤ ਅਜਿਹੇ ਸਮੇਂ ’ਚ ‘ਵਿਕਾਸ ਦਾ ਪ੍ਰਤੀਕ’ ਬਣ ਕੇ ਉੱਭਰਿਆ ਹੈ ਜਦੋਂ ਦੁਨੀਆ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੀ ਹੈ। ਪੁਰੀ ਨੇ ਕਿਹਾ ਕਿ ਇਹ ਅਜਿਹੇ ਸਮੇਂ ’ਚ ਹੋ ਰਿਹਾ ਹੈ ਜਦੋਂ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੰਭੀਰ ਸਮੱਸਿਆਵਾਂ ਨਾਲ ਦੁਨੀਆ ਜੂਝ ਰਹੀ ਹੈ। ਬਹੁਸੰਕਟ ਅਤੇ ਅਨਿਸ਼ਚਿਤਤਾ ਦੇ ਇਸ ਮਾਹੌਲ ’ਚ ਭਾਰਤ ਵਿਕਾਸ ਦਾ ਪ੍ਰਤੀਕ ਬਣ ਕੇ ਉੱਭਰਿਆ ਹੈ ਅਤੇ ਇਸ ਸਾਲ ਦੁਨੀਆ ’ਚ ਸਭ ਤੋਂ ਤੇਜੀ਼ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਬਣਿਆ ਰਹੇਗਾ।
ਉਨ੍ਹਾਂ ਕਿਹਾ ਕਿ ਭਾਰਤ ਦਾ ਮਜ਼ਬੂਤ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਚੁੱਕੇ ਗਏ ਨੀਤੀਗਤ ਕਦਮਾਂ ਦਾ ਪ੍ਰਮਾਣ ਹੈ। ਨਾਲ ਹੀ ਪੁਰੀ ਨੇ ਕਿਹਾ ਕਿ ਰੋਜ਼ਾਨਾ ਦੀ ਖਪਤ ਵਾਲੀਆਂ ਵਸਤਾਂ (ਐੱਫ. ਐੱਮ. ਸੀ. ਜੀ.) ਦੇ ਕਾਰੋਬਾਰ ’ਚ ਵਿਕਾਸ ਦੀਆਂ ਅਨੇਕਾਂ ਸੰਭਾਵਨਾਵਾਂ ਹਨ। ਆਈ. ਟੀ. ਸੀ. ਲਿਮਟਿਡ ਦੀ 112ਵੀਂ ਸਾਲਾਨਾ ਆਮ ਬੈਠਕ ’ਚ ਪੁਰੀ ਨੇ ਕਿਹਾ ਕਿ ਐੱਫ. ਐੱਮ. ਸੀ. ਜੀ. ਬ੍ਰਾਂਡਾਂ ਨੂੰ ਕਈ ਦੇਸ਼ਾਂ ’ਚ ਐਕਸਪੋਰਟ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਵਧਦੀ ਪ੍ਰਤੀ ਵਿਅਕਤੀ ਆਮਦਨ ਕਾਰਨ ਵਪਾਰ ਖੇਤਰ ’ਚ ਵਿਕਾਸ ਦੀਆਂ ਅਨੇਕਾਂ ਸੰਭਾਵਨਾਵਾਂ ਹਨ। ਪੁਰੀ ਨੇ ਕਿਹਾ ਕਿ ਐੱਫ. ਐੱਮ. ਸੀ. ਜੀ. ਕਾਰੋਬਾਰ ਲਈ ਆਈ. ਟੀ. ਸੀ. ਦੀ ਅਗਲੀ ਰਣਨੀਤੀ ਭਵਿੱਖ ਲਈ ਮੰਚ ਤਿਆਰ ਕਰਨਾ ਹੈ। ਫਿਲਹਾਲ 25 ਤੋਂ ਵੱਧ ਬ੍ਰਾਂਡਸ ਨਾਲ ਸਾਲਾਨਾ ਖਪਤਕਾਰ ਖਰਚਾ ਕਰੀਬ 29,000 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ 'ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ 'ਤੇ ਹੋਵੇਗੀ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            