''ਭਾਰਤੀ ਅਰਥਵਿਵਸਥਾ ''ਤੇ 2025 ਤੱਕ ਰਹੇਗਾ ਕੋਰੋਨਾ ਦਾ ਅਸਰ''

Friday, Nov 20, 2020 - 10:07 AM (IST)

''ਭਾਰਤੀ ਅਰਥਵਿਵਸਥਾ ''ਤੇ 2025 ਤੱਕ ਰਹੇਗਾ ਕੋਰੋਨਾ ਦਾ ਅਸਰ''

ਨਵੀਂ ਦਿੱਲੀ : ਅਮਰੀਕਾ ਤੋਂ ਬਾਅਦ ਭਾਰਤ ਕੋਵਿਡ-19 ਲਾਗ ਦੀ ਬੀਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇਸ ਨਾਲ ਭਾਰਤੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਉਸ ਨੂੰ ਉਭਰਨ 'ਚ ਲੰਮਾ ਸਮਾਂ ਲੱਗ ਸਕਦਾ ਹੈ। ਆਕਸਫੋਰਡ ਇਕਨੌਮਿਕਸ ਦੀ ਇਕ ਰਿਪੋਰਟ ਮੁਤਾਬਕ ਮਹਾਮਾਰੀ ਦਾ ਪ੍ਰਕੋਪ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਵੱਡੀਆਂ ਅਰਥਵਿਵਸਥਾਵਾਂ 'ਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੋਵੇਗਾ। ਭਾਰਤ ਨੂੰ ਇਸ ਤੋਂ ਉਭਰਨ ਲਈ 2025 ਤੱਕ ਸੰਘਰਸ਼ ਕਰਨਾ ਪੈ ਸਕਦਾ ਹੈ।

ਹੈੱਡ ਆਫ ਇਕਨੌਮਿਕਸ ਫਾਰ ਸਾਊਥ ਏਸ਼ੀਆ ਐਂਡ ਸਾਊਥ-ਈਸਟ ਏਸ਼ੀਆ ਪ੍ਰਿਯੰਕਾ ਕਿਸ਼ੋਰ ਨੇ ਰਿਪੋਰਟ 'ਚ ਲਿਖਿਆ ਕਿ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਪਹਿਲਾਂ ਹੀ ਭਾਰਤ 'ਚ ਬੈਲੈਂਸ ਸ਼ੀਟ ਸਟ੍ਰੈੱਸ ਬਣਨ ਲੱਗਾ ਸੀ ਅਤੇ ਮਹਾਮਾਰੀ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ। ਉਨ੍ਹਾਂ ਦੇ ਮੁਤਾਬਕ ਅਗਲੇ 5 ਸਾਲ 'ਚ ਦੇਸ਼ 'ਚ ਗ੍ਰੋਥ ਰੇਟ 4.5 ਫ਼ੀਸਦੀ ਰਹਿ ਸਕਦੀ ਹੈ ਜੋ ਮਹਾਮਾਰੀ ਤੋਂ ਪਹਿਲਾਂ 6.5 ਫ਼ੀਸਦੀ ਸੀ। ਉਨ੍ਹਾਂ ਨੇ ਕਿਹਾ ਕਿ ਸਾਰੇ ਸਪਲਾਈ ਸਾਈਡ ਫੈਕਟਰਸ ਇਸ ਦਾ ਅਸਰ ਮਹਿਸੂਸ ਕਰ ਰਹੇ ਹਨ, ਸਿਰਫ ਹਿਊਮਨ ਕੈਪੀਟਲ ਦਾ ਯੋਗਦਾਨ ਪ੍ਰੀ-ਕੋਵਿਡ ਬੇਸਲਾਈਨ ਤੋਂ ਅਪਰਿਵਰਤਿਤ ਰਿਹਾ ਹੈ। ਮਹਾਮਾਰੀ ਤੋਂ ਬਾਅਦ ਬੈਲੈਂਸ ਸ਼ੀਟ ਸਟ੍ਰੈੱਸ ਹੋਰ ਵਧੇਗਾ, ਜਿਸ ਨਾਲ ਇਨਵੈਸਟਮੈਂਟ ਰਿਕਵਰੀ ਸਾਈਕਲ ਲੰਮਾ ਖਿੱਚੇਗਾ।

ਇਹ ਵੀ ਪੜ੍ਹੋ: 48 ਦਿਨਾਂ ਦੀ ਸ਼ਾਂਤੀ ਮਗਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ

ਲਾਂਗ ਟਰਮ ਸਮੱਸਿਆਵਾਂ
ਉਨ੍ਹਾਂ ਨੇ ਕਿਹਾ ਕਿ 2020 ਤੋਂ ਪਹਿਲਾਂ ਹੀ ਅਰਥਵਿਵਸਥਾ ਦੀ ਸਥਿਤੀ ਖਰਾਬ ਹੋਣ ਲੱਗੀ ਸੀ। ਕੰਪਨੀਆਂ ਦੀ ਬੈਲੈਂਸ ਸ਼ੀਟ 'ਤੇ ਦਬਾਅ ਸੀ, ਬੈਂਕਾਂ ਦਾ ਐੱਨ. ਪੀ. ਏ. ਵਧ ਰਿਹਾ ਸੀ, ਐੱਨ. ਬੀ. ਐੱਫ. ਸੀ. ਕੰਪਨੀਆਂ ਪ੍ਰੇਸ਼ਾਨੀ 'ਚ ਸਨ ਅਤੇ ਬੇਰੋਜ਼ਗਾਰੀ ਵਧ ਰਹੀ ਸੀ। ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਬਦਤਰ ਹੋਵੇਗੀ। ਇਸ ਨਾਲ ਅਰਥਵਿਵਸਥਾ 'ਚ ਲਾਂਗ ਟਰਮ ਸਮੱਸਿਆਵਾਂ ਖੜ੍ਹੀਆਂ ਹੋਣਗੀਆਂ। ਇਸ ਨਾਲ ਭਾਰਤ ਦੀ ਗ੍ਰੋਥ ਰੇਟ ਪ੍ਰੀ-ਕੋਵਿਡ ਲੈਵਲ ਤੋਂ ਕਿਤੇ ਹੇਠਾਂ ਚਲੀਆਂ ਜਾਣਗੀਆਂ।

ਪ੍ਰਧਾਨ ਮੰਤਰੀ ਦਾ ਟੀਚਾ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ
ਅਰਥਵਿਵਸਥਾ 'ਚ ਗਿਰਾਵਟ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2025 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ। ਸਰਕਾਰ ਨੇ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਕਈ ਉਪਾਅ ਦਾ ਐਲਾਨ ਕੀਤਾ ਹੈ ਪਰ ਉਹ ਮੰਗ ਨੂੰ ਵਧਾਉਣ ਲਈ ਨਾਕਾਫੀ ਸਾਬਤ ਹੋਏ ਹਨ। ਆਰ. ਬੀ. ਆਈ. ਦੇ ਹਾਲ ਹੀ 'ਚ ਪ੍ਰਕਾਸ਼ਿਤ ਇਕ ਪੇਪਰ 'ਚ ਕਿਹਾ ਗਿਆ ਹੈ ਕਿ ਭਾਰਤੀ ਅਰਥਵਿਵਸਥਾ ਤਕਨੀਕੀ ਰੂਪ ਨਾਲ ਮੰਦੀ 'ਚ ਪ੍ਰਵੇਸ਼ ਕਰ ਗਈ ਹੈ।


author

cherry

Content Editor

Related News