ਕਵਾਡ ਦੇਸ਼ਾਂ ਦੇ ‘ਅਹਿਮ’ ਤਕਨਾਲੋਜੀ ਖੇਤਰਾਂ ’ਚ ਭਾਰਤ ਨਿਭਾ ਸਕਦਾ ਹੈ ਪ੍ਰਮੁੱਖ ਭੂਮਿਕਾ : ਕੁਇਨ ਮੁਖੀ
Sunday, Jun 11, 2023 - 11:56 AM (IST)
ਵਾਸ਼ਿੰਗਟਨ (ਭਾਸ਼ਾ) – ਭਾਰਤ ਕੋਲ ਆਪਣੀ ਪ੍ਰਤਿਭਾ ਦੇ ਆਧਾਰ ਅਤੇ ਚੀਨ ਤੋਂ ਬਾਹਰ ਦੂਜੇ ਵੱਡੇ ਨਿਰਮਾਣ ਆਧਾਰ ਵਜੋਂ ਖੜੇ ਹੋਣ ਦੀ ਸਮਰੱਥਾ ਕਾਰਣ ਬਹੁਤ ਸਾਰੇ ਮੌਕੇ ਹਨ। ਕਵਾਡ ਇਨਵੈਸਟਮੈਂਟ ਨੈੱਟਵਕ (ਕੁਇਨ) ਦੇ ਮੁਖੀ ਨੇ ਨਾਲ ਹੀ ਕਿਹਾ ਕਿ ਕਵਾਡ ਰਾਸ਼ਟਰਾਂ ਵਲੋਂ ਚਿੰਨ੍ਹਿਤ ਕੀਤੇ ਗਏ ਤਕਨੀਕੀ ਖੇਤਰਾਂ ’ਚ ਭਾਰਤ ਮੋਹਰੀ ਭੂਮਿਕਾ ਨਿਭਾ ਸਕਦਾ ਹੈ। ਕੁਇਨ ਦੇ ਚੇਅਰਮੈਨ ਕਾਰਲ ਮਹਿਤਾ ਅਤੇ ਨੈੱਟਵਰਕ ਦੇ ਵਿਸ਼ੇਸ਼ ਸਲਾਹਕਾਰ ਅਲੈਕਸ ਟਰੂਮੈਨ ਹਾਲ ਹੀ ਵਿਚ ਜਾਪਾਨ ’ਚ ਹੋਈ ਕਵਾਡ ਬੈਠਕ ਤੋਂ ਬਾਅਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਕਰਨ ਪੁੱਜੇ ਹਨ। ਕੁਇਨ ਕਵਾਡ ਦੇਸ਼ਾਂ ਦੇ ਨਿਵੇਸ਼ਕਾਂ ਅਤੇ ਅਧਿਕਾਰੀਆਂ ਦਾ ਇਕ ਨੈੱਟਵਰਕ ਹੈ ਜੋ ਅਹਿਮ ਤਕਨਾਲੋਜੀਆਂ ’ਚ ਨਿਵੇਸ਼ ਨੂੰ ਉਤਸ਼ਾਹ ਦਿੰਦਾ ਹੈ।
ਇਹ ਵੀ ਪੜ੍ਹੋ : DSR ਤਕਨੀਕ 'ਚ ਹਰਿਆਣੇ ਦੇ ਕਿਸਾਨਾਂ ਨੇ ਮਾਰੀ ਬਾਜੀ, 72900 ਏਕੜ 'ਚ ਉਗਾਇਆ ਝੋਨਾ
20 ਮਈ ਨੂੰ ਸ਼ੁਰੂ ਕੀਤਾ ਗਿਆ ਸੀ ‘ਕੁਇਨ’
ਕੁਇਨ ਨੂੰ ਅਧਿਕਾਰਕ ਤੌਰ ’ਤੇ 20 ਮਈ ਨੂੰ ਸ਼ੁਰੂ ਕੀਤਾ ਗਿਆ ਸੀ। ਮਹਿਤਾ ਨੇ ਕਿਹਾ ਕਿ ਭਾਰਤ ਸਰਕਾਰ ਦੀ ‘ਮੇਡ ਇਨ ਇੰਡੀਆ’ ਮੁਹਿੰਮ ਬਹੁਤ ਵੱਡੀ ਹੈ। ਭਾਰਤ ਉੱਭਰਨਾ ਚਾਹੁੰਦਾ ਹੈ ਅਤੇ ਦੁਨੀਆ ਦਾ ਨਿਰਮਾਣ ਕੇਂਦਰ ਬਣਨਾ ਚਾਹੁੰਦਾ ਹੈ ਜੋ ਪਿਛਲੇ 30 ਸਾਲਾਂ ਤੋਂ ਚੀਨ ਬਣਿਆ ਹੋਇਆ ਹੈ।
ਭਾਰਤੀ-ਅਮਰੀਕੀ ਉੱਦਮੀ ਮਹਿਤਾ ਨੇ ਟਰੂਮੈਨ ਨਾਲ ਗੱਲਬਾਤ ’ਚ ਕਿਹਾ ਕਿ ਕਵਾਡ ਦੇਸ਼ਾਂ (ਜਾਪਾਨ, ਭਾਰਤ, ਆਸਟ੍ਰੇਲੀਆ ਅਤੇ ਅਮਰੀਕਾ) ਦੇ ਅੰਗ ਦੇ ਤੌਰ ’ਤੇ ਭਾਰਤ ਕੋਲ ਜ਼ਬਰਦਸਤ ਮੌਕੇ ਹਨ। ਸਮੂਹ ’ਚ ਸਿਰਫ ਇਹੀ ਵਿਕਾਸਸ਼ੀਲ ਦੇਸ਼ ਹੈ ਜਦ ਕਿ ਬਾਕੀ ਤਿੰਨੇ ਦੇਸ਼ ਪਹਿਲਾਂ ਤੋਂ ਹੀ ਵਿਕਸਿਤ ਹਨ। ਭਾਰਤ ’ਚ ਪ੍ਰਤਿਭਾ ਦੀ ਭਰਮਾਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਭਾਰਤ ਕੋਲ ਆਪਣੇ ਪ੍ਰਤਿਭਾ ਆਧਾਰ ਅਤੇ ਚੀਨ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਨਿਰਮਾਣ ਆਧਾਰ ਵਜੋਂ ਖੜੇ ਹੋਣ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਦੇ ਜਵਾਈ ਦਾ ਹੈ PM ਮੋਦੀ ਨਾਲ ਖ਼ਾਸ ਕਨੈਕਸ਼ਨ... CM ਤੋਂ ਪ੍ਰਧਾਨ ਮੰਤਰੀ ਬਣਨ ਤੱਕ ਰਹੇ ਇਕੱਠੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।