ਭਾਰਤ ਨੂੰ ਰੂਸ ਤੋਂ 60 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਮਿਲ ਸਕਦੈ ਤੇਲ
Thursday, Dec 15, 2022 - 10:59 AM (IST)
ਨਵੀਂ ਦਿੱਲੀ- ਰੂਸ ਦੇ ਕੱਚੇ ਤੇਲ 'ਤੇ ਪੱਛਮੀ ਦੇਸ਼ਾਂ ਨੇ ਘੱਟੋ-ਘੱਟ 60 ਡਾਲਰ ਪ੍ਰਤੀ ਦਾ ਪ੍ਰਾਈਸ ਕੈਪ ਲਗਾ ਰੱਖਿਆ ਹੈ। ਇਸ ਤੋਂ ਬਾਅਦ ਵੀ ਭਾਰਤ ਨੂੰ ਵੱਡੀ ਰਾਹਤ ਮਿਲਣੀ ਜਾਰੀ ਰਹਿ ਸਕਦੀ ਹੈ ਭਾਰਤ ਨੂੰ ਇਨ੍ਹਾਂ ਪਾਬੰਦੀਆਂ ਤੋਂ ਬਾਅਦ ਵੀ 60 ਡਾਲਰ ਪ੍ਰਤੀ ਬੈਰਲ ਦੇ ਭਾਅ ਤੋਂ ਹੇਠਾਂ ਤੇਲ ਮਿਲਦੇ ਰਹਿਣ ਦੇ ਸੰਭਾਵਨਾ ਹੈ। ਭਾਰਤ ਨੇ ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਵਲੋਂ ਪ੍ਰਾਈਸ ਕੈਪ ਦੀ ਪਾਲਿਸੀ ਦਾ ਸਮਰਥਨ ਵੀ ਨਹੀਂ ਕੀਤਾ ਸੀ। ਭਾਰਤ ਜਿਸ ਰੂਸ ਦੇ ਤੇਲ ਦੀ ਖਰੀਦ ਲਗਾਤਾਰ ਕਰ ਰਿਹਾ ਹੈ, ਉਸ ਦੀ ਕੀਮਤ ਫਿਲਹਾਲ 49 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਪਹੁੰਚੀ ਹੈ। ਸਾਫ ਹੈ ਕਿ ਇਸ ਨਾਲ ਭਾਰਤ ਨੂੰ ਵੱਡਾ ਫਾਇਦਾ ਮਿਲਣ ਦੀ ਸੰਭਾਵਨਾ ਹੈ।
ਕਈ ਅਧਿਕਾਰੀਆਂ ਅਤੇ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਭਾਰਤ ਦੇ ਸਾਹਮਣੇ ਰੂਸੀ ਤੇਲ ਦੀ ਸ਼ਿਪਿੰਗ ਆਦਿ ਦਾ ਵੀ ਕੋਈ ਮਾਮਲਾ ਨਹੀਂ ਹੈ। ਉਹ ਪੱਛਮੀ ਦੇਸ਼ਾਂ ਦੇ ਕਰੂਜ਼ 'ਤੇ ਇਸ ਲਈ ਨਿਰਭਰ ਨਹੀਂ ਹੈ। ਇਸ ਲਈ ਉਸ ਨੂੰ ਸਸਤੇ 'ਚ ਤੇਲ ਦੀ ਉਪਲੱਬਤਾ ਬਣੀ ਰਹੇਗੀ। ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਤੈਅ ਕੀਤਾ ਹੈ ਕਿ ਰੂਸ ਤੋਂ 60 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਕੀਮਤ 'ਚ ਤੇਲ ਖਰੀਦਣ ਵਾਲਿਆਂ ਨੂੰ ਉਹ ਸ਼ਿਪਿੰਗ ਅਤੇ ਇੰਸ਼ੋਰੈਂਸ ਦੀ ਸੁਵਿਧਾ ਨਹੀਂ ਦੇਣਗੇ। ਇਸ ਨੂੰ ਲੈ ਕੇ ਇਕ ਜਾਣਕਾਰ ਨੇ ਕਿਹਾ ਕਿ ਭਾਵੇਂ ਹੀ ਪੱਛਮੀ ਦੇਸ਼ ਪਾਬੰਦੀਆਂ ਲਗਾ ਰਹੇ ਹਨ ਪਰ ਉਹ ਵੀ ਨਹੀਂ ਚਾਹੁੰਦੇ ਕਿ ਰੂਸ ਤੇਲ ਦਾ ਕੋਈ ਖਰੀਦਕਾਰ ਨਾ ਰਹੇ। ਅਜਿਹਾ ਹੋਣ 'ਤੇ ਬਾਜ਼ਾਰ 'ਚ ਬਹੁਤ ਜ਼ਿਆਦਾ ਅਸਥਿਰਤਾ ਹੋ ਜਾਵੇਗੀ।
ਹੁਣ ਸਵਾਲ ਇਹ ਹੈ ਕਿ ਪੱਛਮੀ ਦੇਸ਼ ਆਖਿਰ ਰੂਸੀ ਤੇਲ 'ਤੇ ਪ੍ਰਾਈਸ ਕੈਪ ਕਿਉਂ ਲਗਾ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਰੂਸੀ ਤੇਲ ਦੀ ਘੱਟ ਕੀਮਤ ਤੈਅ ਕੀਤੇ ਜਾਣ 'ਤੇ ਸ਼ਾਇਦ ਵਲਾਦੀਮੀਰ ਪੁਤਿਨ ਸਰਕਾਰ ਤੇਲ ਉਤਪਾਦਨ 'ਚ ਕਟੌਤੀ ਲਈ ਰਾਜ਼ੀ ਹੋ ਜਾਵੇ। ਫਿਲਹਾਲ ਸਾਊਦੀ ਅਰਬ ਦੇ ਨਾਲ ਮਿਲ ਕੇ ਰੂਸ ਨੇ ਤੇਲ ਉਤਪਾਦਨ 'ਚ ਤੇਜ਼ੀ ਬਣਾਏ ਰੱਖਣ ਦਾ ਫ਼ੈਸਲਾ ਲਿਆ ਹੈ।