ਇਜ਼ ਆਫ ਡੂਇੰਗ ਬਿਜ਼ਨੈੱਸ ਦੀ ਸੂਚੀ ''ਚ ਭਾਰਤ ਨੂੰ ਮਿਲ ਸਕਦੈ 80ਵਾਂ ਸਥਾਨ

Wednesday, Oct 31, 2018 - 07:04 PM (IST)

ਨਵੀਂ ਦਿੱਲੀ— ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਰਲਡ ਬੈਂਕ ਇਜ਼ ਆਫ ਡੂਇੰਗ ਬਿਜ਼ਨੈੱਸ ਵਾਲੇ ਦੇਸ਼ਾਂ ਦੀ ਰੈਂਕਿੰਗ ਜਾਰੀ ਕਰਨ ਵਾਲਾ ਹੈ । ਪਿਛਲੇ ਸਾਲ ਭਾਰਤ ਨੇ ਇਸ ਰੈਂਕਿੰਗ 'ਚ ਲੰਮੀ ਛਾਲ ਮਾਰੀ ਸੀ, ਜਿਸ ਤੋਂ ਬਾਅਦ ਭਾਰਤ 130ਵੇਂ ਸਥਾਨ ਤੋਂ ਸਿੱਧਾ 100ਵੇਂ ਸਥਾਨ 'ਤੇ ਆ ਗਿਆ ਸੀ । ਕੁੱਝ ਮੀਡੀਆ ਰਿਪੋਰਟਸ ਅਨੁਸਾਰ ਇਸ ਸਾਲ ਵੀ ਭਾਰਤ ਦੀ ਰੈਂਕਿੰਗ 'ਚ ਲੰਮੀ ਛਾਲ ਦੇਖਣ ਨੂੰ ਹੈ । ਮੀਡੀਆ ਰਿਪੋਰਟਸ ਮੁਤਾਬਕ ਇਸ ਸਾਲ ਇਜ਼ ਆਫ ਡੂਇੰਗ ਬਿਜ਼ਨੈੱਸ ਦੀ ਸੂਚੀ 'ਚ ਭਾਰਤ ਨੂੰ 80ਵਾਂ ਸਥਾਨ ਮਿਲ ਸਕਦਾ ਹੈ ।
ਦੇਸ਼ ਦੀ ਅਰਥਵਿਵਸਥਾ 'ਤੇ ਪਵੇਗਾ ਕਾਫੀ ਚੰਗਾ ਅਸਰ
ਜੇਕਰ ਭਾਰਤ 80ਵੇਂ ਨੰਬਰ 'ਤੇ ਆਉਂਦਾ ਹੈ ਤਾਂ ਇਸ ਨਾਲ ਦੇਸ਼ ਦੀ ਅਰਥਵਿਵਸਥਾ 'ਤੇ ਕਾਫੀ ਚੰਗਾ ਅਸਰ ਪਵੇਗਾ । ਨਾਲ ਹੀ ਦੁਨੀਆਭਰ ਦੀਆਂ ਕੰਪਨੀਆਂ ਤੇਜ਼ੀ ਨਾਲ ਭਾਰਤ 'ਚ ਨਿਵੇਸ਼ ਵਧਾ ਸਕਦੀਆਂ ਹਨ । ਵਿਦੇਸ਼ੀ ਨਿਵੇਸ਼ ਵਧਣ ਨਾਲ ਦੇਸ਼ 'ਚ ਰੋਜ਼ਗਾਰ ਦੇ ਨਵੇਂ ਮੌਕੇ ਬਣਨਗੇ । ਸ਼ੇਅਰ ਬਾਜ਼ਾਰ 'ਚ ਤੇਜ਼ੀ ਆਵੇਗੀ । ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਇਨਵੈਸਟਮੈਂਟ 'ਤੇ ਚੰਗਾ ਰਿਟਰਨ ਵੀ ਮਿਲੇਗਾ।
ਸੂਚੀ 'ਚ 190 ਦੇਸ਼ਾਂ ਨੂੰ ਮਿਲਦੈ ਸਥਾਨ
ਤੁਹਾਨੂੰ ਦੱਸ ਦੇਈਏ ਕਿ ਵਰਲਡ ਬੈਂਕ ਹਰ ਸਾਲ ਆਸਾਨ ਕਾਰੋਬਾਰ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕਰਦਾ ਹੈ । ਇਸ ਸੂਚੀ 'ਚ ਕੁਲ 190 ਦੇਸ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਮੋਦੀ ਸਰਕਾਰ ਦਾ ਸੁਪਨਾ ਇਸ ਸੂਚੀ 'ਚ ਭਾਰਤ ਨੂੰ 50ਵੇਂ ਸਥਾਨ 'ਤੇ ਲਿਆਉਣ ਦਾ ਹੈ । ਇਸ ਸੂਚੀ 'ਚ ਦੇਸ਼ਾਂ ਨੂੰ ਕਈ ਪੈਮਾਨਿਆਂ 'ਤੇ ਆਂਕਿਆ ਜਾਂਦਾ ਹੈ । ਸੂਚੀ ਨੂੰ ਤਿਆਰ ਕਰਨ ਲਈ ਕੰਸਟਰਕਸ਼ਨ ਪਰਮਿਟ, ਕ੍ਰੈਡਿਟ ਮਿਲਣਾ, ਛੋਟੇ ਨਿਵੇਸ਼ਕਾਂ ਦੀ ਸੁਰੱਖਿਆ, ਟੈਕਸ ਦੇਣਾ, ਵਿਦੇਸ਼ਾਂ 'ਚ ਟ੍ਰੇਡ, ਕੰਟਰੈਕਟ ਲਾਗੂ ਕਰਨਾ ਅਤੇ ਦੀਵਾਲੀਆ ਸੋਧ ਪ੍ਰਕਿਰਿਆ ਨੂੰ ਆਧਾਰ ਬਣਾਇਆ ਜਾਂਦਾ ਹੈ ।


Related News