ਭਾਰਤ-ਬ੍ਰਿਟੇਨ FTA ਦੋਹਾਂ ਦੇਸ਼ਾਂ ਦੇ ਹਿੱਤ ’ਚ ਹੋਣਾ ਚਾਹੀਦਾ ਹੈ : ਫਿੱਕੀ ਮੁਖੀ

06/18/2023 12:23:40 PM

ਲੰਡਨ (ਭਾਸ਼ਾ) – ਭਾਰਤ ਦੀ ਪ੍ਰਮੁੱਖ ਵਪਾਰ ਸੰਸਥਾ ਫਿੱਕੀ ਨੇ ਕਿਹਾ ਕਿ ਫ੍ਰੀ ਟਰੇਡ ਐਗਰੀਮੈਂਟਸ (ਐੱਫ. ਟੀ. ਏ.) ਨੇ ਲੈ ਕੇ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਉਹ ਬਰਾਬਰ ਮੌਕੇ ਮੁਹੱਈਆ ਕਰੇ। ਭਾਰਤ-ਬ੍ਰਿਟੇਨ ਐੱਫ. ਟੀ. ਏ. ਲਈ ਹਾਲ ਹੀ ’ਚ 10ਵੇਂ ਦੌਰ ਦੀ ਗੱਲਬਾਤ ਪੂਰੀ ਹੋਈ ਹੈ। ਭਾਰਤੀ ਵਪਾਰ ਅਤੇ ਉਦਯੋਗ ਮਹਾਸੰਘ (ਫਿੱਕੀ) ਦੇ ਮੁਖੀ ਸੁਭਰਕਾਂਤ ਪਾਂਡਾ ਨੇ ਕਿਹਾ ਕਿ ਇਹ ਐੱਫ. ਟੀ. ਏ. ਦੋਵੇਂ ਪੱਖਾਂ ਲਈ ਫਾਇਦੇਮੰਦ ਹੋਣਾ ਚਾਹੀਦਾ ਹੈ। ਲੰਡਨ ਦੀ ਯਾਤਰਾ ’ਤੇ ਆਏ ਪਾਂਡਾ ਨੇ ਇੱਥੇ ਵਪਾਰੀਆਂ ਅਤੇ ਸੰਸਦ ਮੈਂਬਰਾਂ ਨਾਲ ਚਰਚਾ ਦੌਰਾਨ ਕਿਹਾ ਕਿ ਜਿੱਥੋਂ ਤੱਕ ਭਾਰਤੀ ਕਾਰੋਬਾਰਾਂ ਦਾ ਮਾਮਲਾ ਹੈ, ਅਸੀਂ ਪ੍ਰਤੀਯੋਗੀ, ਆਤਮ ਵਿਸ਼ਵਾਸ ਨਾਲ ਭਰਪੂਰ ਅਤੇ ਦੁਨੀਆ ਨਾਲ ਜੁੜਨ ਲਈ ਉਤਸ਼ਾਹਿਤ ਹਾਂ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਐੱਫ. ਟੀ. ਏ. ਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਉਹ ਬਰਾਬਰ ਮੌਕੇ ਮੁਹੱਈਆ ਕਰੇ ਅਤੇ ਨਿਯਮ ਆਧਾਰਿਤ ਹੋਵੇ। ਇਹ ਦੇਣ ਅਤੇ ਲੈਣ ਬਾਰੇ ਹੈ। ਸਪੱਸ਼ਟ ਤੌਰ ’ਤੇ ਦੋਵੇਂ ਸਰਕਾਰਾਂ ਡੂੰਘੀ ਵਿਚਾਰ-ਚਰਚਾ ’ਚ ਲੱਗੀਆਂ ਹੋਈਆਂ ਹਨ ਅਤੇ 10 ਦੌਰ ਪੂਰੇ ਹੋ ਚੁੱਕੇ ਹਨ। ਇਸ ਲਈ ਮੈਂ ਇਹ ਕਹਾਂਗਾ ਕਿ ਦੋਵੇਂ ਸਰਕਾਰਾਂ ਨੂੰ ਸਾਂਝੀ ਜ਼ਮੀਨ ਦੀ ਭਾਲ ਕਰਨੀ ਹੋਵੇਗੀ ਕਿਉਂਕਿ ਇਹ ਸਮਝੌਤਾ ਸਾਰਿਆਂ ਲਈ ਫਾਇਦੇਮੰਦ ਹੋਣਾ ਚਾਹੀਦਾ ਹੈ। ਭਾਰਤ ਅਤੇ ਬ੍ਰਿਟੇਨ ਪਿਛਲੇ ਸਾਲ ਜੂਨ ਤੋਂ ਐੱਫ. ਟੀ. ਏ. ’ਤੇ ਗੱਲਬਾਤ ਕਰ ਰਹੇ ਹਨ।


Harinder Kaur

Content Editor

Related News