ਭਾਰਤ ਅਤੇ ਪੇਰੂ ਫ੍ਰੀ ਟਰੇਡ ਐਗਰੀਮੈਂਟ ਨੂੰ ਲੈ ਕੇ ਗੱਲਬਾਤ ਮੁੜ ਸ਼ੁਰੂ ਕਰਨਗੇ
Saturday, Aug 05, 2023 - 04:49 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤ ਅਤੇ ਦੱਖਣੀ ਅਮਰੀਕੀ ਦੇਸ਼ ਪੇਰੂ ਨੇ ਦੋਪੱਖੀ ਕਾਰੋਬਾਰ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਪ੍ਰਸਤਾਵਿਤ ਫ੍ਰੀ ਟਰੇਡ ਐਗਰੀਮੈਂਟ (ਐੱਫ. ਟੀ. ਏ.) ’ਤੇ ਗੱਲਬਾਤ ਦਾ ਦੌਰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਵਪਾਰ ਸਕੱਤਰ ਸੁਨੀਲ ਬਰਥਵਾਲ ਵਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤਰਜੀਹ ਵਾਲੇ ਖੇਤਰਾਂ ’ਤੇ ਕੰਮ ਕਰਾਂਗੇ। ਸਤੰਬਰ ਤੋਂ ਬਾਅਦ ਅਸੀਂ ਰਾਬਤਾ ਸ਼ੁਰੂ ਕਰਾਂਗੇ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਐੱਫ. ਟੀ. ਏ. ਦੇ ਤਹਿਤ ਦੋ ਦੇਸ਼ ਸੇਵਾਵਾਂ ਵਿਚ ਵਪਾਰ ਨੂੰ ਉਤਸ਼ਾਹ ਦੇਣ ਅਤੇ ਦੋਪੱਖੀ ਨਿਵੇਸ਼ ਵਧਾਉਣ ਲਈ ਮਾਪਦੰਡਾਂ ਅਤੇ ਨਿਯਮਾਂ ਵਿੱਚ ਢਿੱਲ ਦੇਣ ਤੋਂ ਇਲਾਵਾ ਉਨ੍ਹਾਂ ਦਰਮਿਆਨ ਵਪਾਰ ਦੀਆਂ ਜ਼ਿਆਦਾਤਰ ਵਸਤਾਂ ’ਤੇ ਫੀਸ ਨੂੰ ਬਹੁਤ ਘੱਟ ਜਾਂ ਖ਼ਤਮ ਕਰ ਦਿੰਦੇ ਹਨ। ਪੇਰੂ ਅਤੇ ਭਾਰਤ ਦਰਮਿਆਨ ਐੱਫ. ਟੀ. ਏ. ’ਤੇ ਗੱਲਬਾਤ ਦਾ ਸਿਲਸਿਲਾ ਕੋਵਿਡ-19 ਮਹਾਮਾਰੀ ਨਾਲ ਜੁੜੇ ਡੈੱਡਲਾਕ ਤੋਂ ਬਾਅਦ ਰੁਕ ਗਿਆ ਸੀ। ਉਸ ਸਮੇਂ ਦੋਵੇਂ ਦੇਸ਼ਾਂ ਦਰਮਿਆਨ ਕੁੱਝ ਦੌਰ ਦੀ ਗੱਲਬਾਤ ਹੋ ਚੁੱਕੀ ਸੀ। ਇਸ ਦੇ ਨਾਲ ਹੀ ਬਰਥਵਾਲ ਨੇ ਕਿਹਾ ਕਿ ਦੱਖਣੀ ਅਮਰੀਕਾ ਦਾ ਇਕ ਹੋਰ ਦੇਸ਼ ਚਿਲੀ ਭਾਰਤ ਨਾਲ ਇਸ ਤਰ੍ਹਾਂ ਦਾ ਸਮਝੌਤਾ ਕਰਨ ਦੀ ਇੱਛਾ ਪ੍ਰਗਟਾ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ਜਾ ਰਹੀ indigo ਫਲਾਈਟ ਦੀ ਐਮਰਜੈਂਸੀ ਲੈਂਡਿੰਗ: ਇਸ ਵਜ੍ਹਾ ਕਾਰਨ ਉਡਾਣ ਭਰਦੇ ਹੀ ਵਾਪਸ ਉਤਾਰਿਆ ਜਹਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8