ਵੱਡੀਆਂ ਉਮੀਦਾਂ ਨਾਲ ਭਰਪੂਰ ਹਨ ਭਾਰਤ ਅਤੇ ਆਸਿਆਨ : ਜੇਤਲੀ

Tuesday, Jan 23, 2018 - 11:34 PM (IST)

ਨਵੀਂ ਦਿੱਲੀ  (ਯੂ. ਐੱਨ. ਆਈ.)-ਵਿੱਤ ਮੰਤਰੀ ਅਰੁਣ ਜੇਤਲੀ ਨੇ ਭਾਰਤ ਅਤੇ ਆਸਿਆਨ ਨੂੰ ਵੱਡੀਆਂ ਉਮੀਦਾਂ ਨਾਲ ਭਰਪੂਰ ਦੁਨੀਆ ਦੱਸਦਿਆਂ ਅੱਜ ਕਿਹਾ ਕਿ ਇਨ੍ਹਾਂ ਦੋਵਾਂ ਵਿਚਾਲੇ ਵਪਾਰ ਵਧਣ ਨਾਲ ਨਾ ਸਿਰਫ ਇਹ ਖੁਦਮੁਖਤਿਆਰ ਹੋਣਗੇ, ਸਗੋਂ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਇਹ ਇਕ ਦੂਜੇ ਦੇ ਮਦਦਗਾਰ ਹੋਣਗੇ। ਜੇਤਲੀ ਭਾਰਤੀ ਉਦਯੋਗ ਕਨਫੈੱਡਰੇਸ਼ਨ (ਸੀ. ਆਈ. ਆਈ.) ਵੱਲੋਂ ਵਣਜ ਅਤੇ ਉਦਯੋਗ ਮੰਤਰਾਲਾ ਤੇ ਵਿਦੇਸ਼ ਮੰਤਰਾਲਾ ਦੇ ਸਹਿਯੋਗ ਨਾਲ ਆਯੋਜਿਤ 2 ਦਿਨਾ ਆਸਿਆਨ ਭਾਰਤ ਬਿਜ਼ਨੈੱਸ ਐਂਡ ਇਨਵੈਸਟਮੈਂਟ ਸੰਮੇਲਨ ਅਤੇ ਐਕਸਪੋ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਅਤੇ ਆਸਿਆਨ ਦੀ ਕਹਾਣੀ ਇਕੋ ਜਿਹੀ ਹੈ। ਜਦੋਂ ਪੂਰੀ ਦੁਨੀਆ ਮੰਦੀ ਦੀ ਲਪੇਟ 'ਚ ਸੀ ਤਾਂ ਭਾਰਤ ਕੌਮਾਂਤਰੀ ਵਿਕਾਸ 'ਚ ਮਦਦ ਕਰ ਰਿਹਾ ਸੀ ਅਤੇ ਉਸੇ ਦੇ ਨਾਲ ਆਸਿਆਨ ਦੀ ਵਾਧਾ ਦਰ ਵੀ 4.5 ਤੋਂ 5 ਫ਼ੀਸਦੀ ਰਹੀ ਸੀ। ਜਦੋਂ ਕੌਮਾਂਤਰੀ ਪੱਧਰ 'ਤੇ ਉਦਯੋਗਿਕ ਕ੍ਰਾਂਤੀ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ ਤਾਂ ਭਾਰਤ ਅਤੇ ਆਸਿਆਨ ਉਸ ਕ੍ਰਾਂਤੀ ਤੋਂ ਵਾਂਝੇ ਸੀ ਪਰ ਪਿਛਲੇ 2-3 ਦਹਾਕਿਆਂ 'ਚ ਇਹ ਸਥਿਤੀ ਬਦਲੀ ਹੈ ਅਤੇ ਹੁਣ ਦੋਵੇਂ ਕੌਮਾਂਤਰੀ ਵਿਕਾਸ ਨੂੰ ਰਫ਼ਤਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਆਸਿਆਨ ਦੇ ਨਾਲ ਨਾ ਸਿਰਫ ਭੂਗੋਲਿਕ ਤੌਰ 'ਤੇ ਜੁੜਿਆ ਹੋਇਆ ਹੈ ਸਗੋਂ ਬੋਧੀ ਧਰਮ ਦੇ ਬਲ 'ਤੇ ਧਾਰਮਿਕ ਰੂਪ ਨਾਲ ਵੀ ਜੁੜਿਆ ਹੋਇਆ ਹੈ।


Related News