ਭਾਰਤ ਨੇ 20 ਫੀਸਦੀ ਈਥੇਨਾਲ ਮਿਸ਼ਰਣ ਟੀਚੇ ਨੂੰ ਨਿਰਧਾਰਤ ਸਮੇਂ ਤੋਂ 5 ਸਾਲ ਪਹਿਲਾਂ ਕੀਤਾ ਹਾਸਲ : ਇਸਮਾ

Saturday, Jul 26, 2025 - 05:50 PM (IST)

ਭਾਰਤ ਨੇ 20 ਫੀਸਦੀ ਈਥੇਨਾਲ ਮਿਸ਼ਰਣ ਟੀਚੇ ਨੂੰ ਨਿਰਧਾਰਤ ਸਮੇਂ ਤੋਂ 5 ਸਾਲ ਪਹਿਲਾਂ ਕੀਤਾ ਹਾਸਲ : ਇਸਮਾ

ਨਵੀਂ ਦਿੱਲੀ (ਭਾਸ਼ਾ) - ਭਾਰਤ ਨੇ ਪੈਟਰੋਲ ’ਚ 20 ਫੀਸਦੀ ਈਥੇਨਾਲ ਮਿਸ਼ਰਣ ਦਾ ਟੀਚਾ ਨਿਰਧਾਰਤ ਸਮੇਂ ਤੋਂ 5 ਸਾਲ ਪਹਿਲਾਂ ਹੀ ਹਾਸਲ ਕਰ ਲਿਆ ਹੈ। ਇੰਡੀਅਨ ਸ਼ੂਗਰ ਐਂਡ ਬਾਇਓ ਐਨਰਜੀ ਮੈਨੂਫੈਕਚਰਰਜ਼ ਐਸੋਸੀਏਸ਼ਨ (ਇਸਮਾ) ਨੇ ਕਿਹਾ ਕਿ ਇਹ ਉਪਲੱਬਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ਾਸਨ ਤਹਿਤ 2014 ’ਚ ਪ੍ਰੋਗਰਾਮ ਦੀ ਸ਼ੁਰੂਆਤ ਦੇ ਸਮੇਂ ਦੀ ਮਾਮੂਲੀ 1.5 ਫੀਸਦੀ ਮਿਸ਼ਰਣ ਦਰ ਤੋਂ ਬਾਅਦ ਜ਼ਿਕਰਯੋਗ ਵਾਧਾ ਦਰਸਾਉਂਦੀ ਹੈ।

ਇਹ ਵੀ ਪੜ੍ਹੋ :     ਨਵੇਂ ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ

ਖੰਡ ਉਦਯੋਗ ਬਾਡੀ ਇਸਮਾ ਦੇ ਅੰਕੜਿਆਂ ਅਨੁਸਾਰ ਈਥੇਨਾਲ ਮਿਸ਼ਰਣ ਪ੍ਰੋਗਰਾਮ ਨੇ ਸਮਰੱਥ ਆਰਥਿਕ ਅਤੇ ਵਾਤਾਵਰਣ ਲਾਭ ਪ੍ਰਦਾਨ ਕੀਤੇ ਹਨ। ਈਥੇਨਾਲ ਉਤਪਾਦਨ 2014 ’ਚ 38 ਕਰੋੜ ਲੀਟਰ ਤੋਂ ਵਧ ਕੇ ਜੂਨ 2025 ਤੱਕ 661 ਕਰੋੜ ਲੀਟਰ ਹੋ ਗਿਆ, ਜਦੋਂਕਿ ਕਾਰਬਨ ਡਾਇਆਕਸਾਈਡ ਨਿਕਾਸੀ ’ਚ 698 ਲੱਖ ਟਨ ਦੀ ਕਮੀ ਆਈ। ਇਸ ਪ੍ਰੋਗਰਾਮ ਨੇ ਭਾਰਤ ਦੇ ਖੇਤੀਬਾੜੀ ਖੇਤਰ ਨੂੰ ਮਹੱਤਵਪੂਰਨ ਵਿੱਤੀ ਲਾਭ ਪ੍ਰਦਾਨ ਕੀਤਾ ਹੈ, ਜਿਸ ਨਾਲ ਕਿਸਾਨਾਂ ਨੂੰ 1.18 ਲੱਖ ਕਰੋੜ ਰੁਪਏ ਅਤੇ ‘ਡਿਸਟਿਲਰੀ’ ਨੂੰ 1.96 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਸ ਪਹਿਲ ਨਾਲ ਭਾਰਤ ਨੂੰ ਵਿਦੇਸ਼ੀ ਕਰੰਸੀ ਲਾਗਤ ’ਚ 1.36 ਲੱਖ ਕਰੋੜ ਰੁਪਏ ਦੀ ਬਚਤ ਕਰਨ ’ਚ ਵੀ ਮਦਦ ਮਿਲੀ ਹੈ।

ਇਹ ਵੀ ਪੜ੍ਹੋ :     ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ ਸਮੇਤ 30 ਦਿਨ ਦੀਆਂ ਛੁੱਟੀਆਂ

ਇਸਮਾ ਦੇ ਡਾਇਰੈਕਟਰ ਜਨਰਲ ਦੀਪਕ ਬੱਲਾਨੀ ਨੇ ਕਿਹਾ,‘‘ਇਹ ਉਪਲੱਬਧੀ ਭਾਰਤ ਦੀ ਊਰਜਾ ਸੁਤੰਤਰਤਾ ਅਤੇ ਪੇਂਡੂ ਖੁਸ਼ਹਾਲੀ ਲਈ ਇਕ ਵੱਡੀ ਛਾਲ ਹੈ।’’

ਇਹ ਵੀ ਪੜ੍ਹੋ :     August ਦੇ ਲਗਭਗ ਅੱਧੇ ਮਹੀਨੇ ਰਹਿਣਗੀਆਂ ਛੁੱਟੀਆਂ ! ਸਮਾਂ ਰਹਿੰਦੇ ਨਿਪਟਾ ਲਓ ਜ਼ਰੂਰੀ ਕੰਮ

ਇਹ ਵੀ ਪੜ੍ਹੋ :     ਹੁਣ Tatkal ਟਿਕਟ ਬੁੱਕ ਕਰਨਾ ਹੋਵੇਗਾ ਆਸਾਨ! ਇਨ੍ਹਾਂ Apps 'ਤੇ ਬੁੱਕਿੰਗ ਕਰਨ ਨਾਲ ਤੁਰੰਤ ਮਿਲੇਗੀ ਸੀਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News