ਭਾਰਤ ਦਾ ਇਸਪਾਤ ਉਦਪਾਦਨ ਜੂਨ ’ਚ 6 ਫੀਸਦੀ ਵਧ ਕੇ ਇਕ ਕਰੋੜ ਟਨ ’ਤੇ ਪਹੁੰਚਿਆ : ਵਰਲਡ ਸਟੀਲ

07/26/2022 8:41:27 PM

ਨਵੀਂ ਦਿੱਲੀ (ਭਾਸ਼ਾ)–ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ ਸਾਲਾਨਾ ਆਧਾਰ ’ਤੇਜੂਨ ’ਚ 6 ਫੀਸਦੀ ਵਧ ਕੇ 1 ਕਰੋੜ ਟਨ ਹੋ ਗਿਆ। ਵਿਸ਼ਵ ਇਸਪਾਤ ਸੰਘ (ਵਰਲਡ ਸਟੀਲ ਐਸੋਸੀਏਸ਼ਨ) ਤੋਂ ਇਹ ਜਾਣਕਾਰੀ ਮਿਲੀ ਹੈ। ਗਲੋਬਲ ਉਦਯੋਗ ਸੰਗਠਨ ਵਰਲਡ ਸਟੀਲ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਭਾਰਤ ਇਕੋ-ਇਕ ਦੇਸ਼ ਹੈ, ਜਿਸ ਨੇ ਜੂਨ ਦੌਰਾਨ ਆਪਣੇ ਇਸਪਾਤ ਉਤਪਾਦਨ ’ਚ ਹਾਂਪੱਖੀ ਬੜ੍ਹਤ ਹਾਸਲ ਕੀਤੀ ਹੈ। ਗਲੋਬਲ ਉਦਯੋਗ ਸੰਸਥਾ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਦੇਸ਼ ਨੇ ਜੂਨ 2021 ’ਚ 94 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ ਸੀ। ਚੀਨ ਤੋਂ ਬਾਅਦ ਭਾਰਤ ਕੱਚੇ ਇਸਪਾਤ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਚੀਨ ਦਾ ਇਸ ਸਾਲ ਜੂਨ ਮਹੀਨੇ ਦੌਰਾਨ ਉਤਪਾਦਨ 3.3 ਫੀਸਦੀ ਘਟ ਕੇ 9.07 ਕਰੋੜ ਟਨ ’ਤੇ ਆ ਗਿਆ। ਜੂਨ 2021 ’ਚ ਇਸ ਦਾ ਉਤਪਾਦਨ 9.39 ਕਰੋੜ ਟਨ ਸੀ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਏਅਰਪੋਰਟ ਅਥਾਰਿਟੀ ਨੇ ਸੈਲਾਨੀਆਂ ਨੂੰ ਕਾਲੇ ਦੀ ਥਾਂ ਰੰਗੀਨ ਬੈਗ ਲੈ ਕੇ ਯਾਤਰਾ ਕਰਨ ਦੀ ਕੀਤੀ ਅਪੀਲ

ਅਮਰੀਕਾ ’ਚ ਉਤਪਾਦਨ 4.2 ਫੀਸਦੀ ਡਿਗਿਆ
ਅਮਰੀਕਾ ’ਚ ਉਤਪਾਦਨ ਪਿਛਲੇ ਮਹੀਨੇ 4.2 ਫੀਸਦੀ ਡਿਗ ਕੇ 69 ਲੱਖ ਟਨ ਰਹਿ ਗਿਆ। ਜੂਨ 2021 ’ਚ ਇਹ 71 ਲੱਖ ਟਨ ਸੀ। ਰੂਸ ਦਾ ਇਸਪਾਤ ਉਤਪਾਦਨ 22.2 ਫੀਸਦੀ ਘਟ ਕੇ 50 ਲੱਖ ਟਨ ’ਤੇ ਆਉਣ ਦਾ ਅਨੁਮਾਨ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਰੂਸ ਦਾ ਇਸਪਾਤ ਉਤਪਾਦਨ 64 ਲੱਖ ਟਨ ਰਿਹਾ ਸੀ। ਚੋਟੀ ਦੇ 10 ਇਸਪਾਤ ਉਤਪਾਦਕਾਂ ’ਚ ਰੂਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਮਰੂਨ ਤੋਂ ਸ਼ੁਰੂ ਕੀਤਾ ਤਿੰਨ ਦੇਸ਼ਾਂ ਦਾ ਅਫਰੀਕੀ ਦੌਰਾ

ਹੋਰ ਦੇਸ਼ਾਂ ਦੀ ਸਥਿਤੀ
ਰਿਪੋਰਟ ਮੁਤਾਬਕ ਜੂਨ 2022 ’ਚ ਦੱਖਣੀ ਕੋਰੀਆ ਦਾ ਉਤਪਾਦਨ 56 ਲੱਖ ਟਨ, ਜਰਮਨੀ ਦਾ 32 ਲੱਖ ਟਨ, ਤੁਰਕੀ ਦਾ 29 ਲੱਖ ਟਨ, ਬ੍ਰਾਜ਼ੀਲ ਦਾ 29 ਲੱਖ ਟਨ ਅਤੇ ਈਰਾਨ ਦਾ 22 ਲੱਖ ਟਨ ਰਹਿਣ ਦਾ ਅਨੁਮਾਨ ਹੈ। ਬ੍ਰੇਸਲਜ਼ ਮੁੱਖ ਦਫਤਰ ਵਾਲੀ ਸੰਸਥਾ ਵਰਲਡ ਸਟੀਲ ਦੇ ਮੈਂਬਰਾਂ ਦਾ ਗਲੋਬਲ ਇਸਪਾਤ ਉਤਪਾਦਨ ’ਚ 85 ਫੀਸਦੀ ਹਿੱਸਾ ਹੈ।

ਇਹ ਵੀ ਪੜ੍ਹੋ : ਚੀਨ ਦੇ ਤਿਆਨਜਿਨ ਸ਼ਹਿਰ 'ਚ ਗੈਸ ਧਮਾਕਾ, 4 ਦੀ ਮੌਤ ਤੇ 13 ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News