ਫਿਰ ਵਧ ਸਕਦੈ ਪੂੰਜੀ ਨਿਵੇਸ਼ ਦਾ ਪ੍ਰਵਾਹ: ਮਾਰਗਨ ਸਟੇਨਲੀ

Tuesday, Aug 21, 2018 - 12:52 AM (IST)

ਫਿਰ ਵਧ ਸਕਦੈ ਪੂੰਜੀ ਨਿਵੇਸ਼ ਦਾ ਪ੍ਰਵਾਹ: ਮਾਰਗਨ ਸਟੇਨਲੀ

ਨਵੀਂ ਦਿੱਲੀ- ਭਾਰਤੀ ਪੂੰਜੀ ਬਾਜ਼ਾਰ ਦਾ ਪ੍ਰਦਰਸ਼ਨ ਉੱਭਰਦੀਆਂ ਅਰਥ ਵਿਵਸਥਾਵਾਂ ਦੇ ਹਾਲੀਆ ਸੰਕਟ ਭਰੇ ਦੌਰ 'ਚ ਬਿਹਤਰ ਅਤੇ ਮਜ਼ਬੂਤ ਰਿਹਾ ਹੈ, ਜਿਸ ਨਾਲ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਦੇਸ਼ 'ਚ ਪੂੰਜੀ ਨਿਵੇਸ਼ ਦਾ ਪ੍ਰਵਾਹ ਫਿਰ ਵੱਧ ਸਕਦਾ ਹੈ। ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਭਾਰਤ 'ਚ ਮਜ਼ਬੂਤ ਆਰਥਿਕ ਸਥਿਰਤਾ ਹੈ, ਨੀਤੀਗਤ ਅਨਿਸ਼ਚਿਤਤਾ ਘੱਟ ਹੋਈ ਹੈ, ਘਰੇਲੂ ਨਿਵੇਸ਼ ਵਧਿਆ ਹੈ ਅਤੇ ਵਾਧਾ ਦਰ ਬਿਹਤਰ ਹੈ।

ਗਲੋਬਲ ਬ੍ਰੋਕਰੇਜ ਕੰਪਨੀ ਮਾਰਗਨ ਸਟੇਨਲੀ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਪੂੰਜੀ ਬਾਜ਼ਾਰ ਤੋਂ ਹਾਲ 'ਚ ਭਾਵੇਂ ਨਿਕਾਸੀ ਕੀਤੀ ਹੋਵੇ ਪਰ ਘਰੇਲੂ ਬਾਜ਼ਾਰ ਦਾ ਬਿਹਤਰ ਪ੍ਰਦਰਸ਼ਨ ਉਨ੍ਹਾਂ ਨੂੰ ਵਾਪਸ ਪਰਤਣ 'ਤੇ ਮਜਬੂਰ ਕਰ ਸਕਦਾ ਹੈ। ਮਾਰਗਨ ਸਟੇਨਲੀ ਨੇ ਆਪਣੇ ਖੋਜ ਪੱਤਰ 'ਚ ਕਿਹਾ, ''ਸ਼ੇਅਰ ਬਾਜ਼ਾਰਾਂ 'ਚ ਘਰੇਲੂ ਨਿਵੇਸ਼ ਦਾ ਵਾਧਾ ਸੰਰਚਨਾਤਮਕ ਹੈ। ਹਾਲਾਂਕਿ ਵਿਦੇਸ਼ੀ ਨਿਵੇਸ਼ਕਾਂ ਦੇ ਨਿਵੇਸ਼ ਦਾ ਅਨੁਪਾਤ ਡਿੱਗ ਕੇ 2011 ਦੇ ਪੱਧਰ 'ਤੇ ਪਹੁੰਚ ਗਿਆ ਹੈ ਪਰ ਭਾਰਤੀ ਬਾਜ਼ਾਰਾਂ ਦੇ ਬਿਹਤਰ ਪ੍ਰਦਰਸ਼ਨ ਨਾਲ ਵਿਦੇਸ਼ੀ ਨਿਵੇਸ਼ਕ ਵਾਪਸ ਪਰਤਣ 'ਤੇ ਮਜਬੂਰ ਹੋਣਗੇ।''


Related News