ਭਾਰਤ ''ਚ 2020 ''ਚ 45 ਫ਼ੀਸਦੀ ਮੋਬਾਇਲ ਫੋਨਾਂ ਦੀ ਵਿਕਰੀ ਆਨਲਾਈਨ ਹੋਈ

Tuesday, Jun 22, 2021 - 10:01 PM (IST)

ਨਵੀਂ ਦਿੱਲੀ- ਭਾਰਤ ਵਿਚ 2020 ਵਿਚ ਮੋਬਾਇਲ ਫੋਨਾਂ ਦੀ ਕੁੱਲ ਵਿਕਰੀ ਵਿਚੋਂ ਤਕਰੀਬਨ 45 ਫ਼ੀਸਦੀ ਦੀ ਵਿਕਰੀ ਆਨਲਾਈਨ ਹੋਈ। ਕਾਊਂਟਰ ਪੁਆਇੰਟ ਰਿਸਰਚ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। 

ਰਿਪੋਰਟ ਮੁਤਾਬਕ, ਪਿਛਲੇ ਸਾਲ ਦੁਨੀਆ ਭਰ ਵਿਚ ਤਕਰੀਬਨ 26 ਫ਼ੀਸਦੀ ਮੋਬਾਇਲ ਫੋਨਾਂ ਦੀ ਵਿਕਰੀ ਈ-ਕਾਮਰਸ ਮੰਚਾਂ ਜ਼ਰੀਏ ਹੋਈ। ਇਸ ਦਾ ਮਤਲਬ ਹੈ ਕਿ ਹਰ ਚਾਰ ਵਿਚੋਂ ਇਕ ਫੋਨ ਆਨਲਾਈਨ ਖ਼ਰੀਦਿਆ ਗਿਾਆ।

ਰਿਪੋਰਟ ਵਿਚ ਕਿਹਾ ਗਿਆ ਹੈ, ''ਗਾਹਕਾਂ ਵਿਚ ਇਸ ਬਦਲਾਅ ਦੀ ਮੁੱਖ ਵਜ੍ਹਾ ਕੋਵਿਡ-19 ਰਹੀ। ਭਾਰਤ ਵਿਚ ਸਭ ਤੋਂ ਜ਼ਿਆਦਾ 45 ਫ਼ੀਸਦੀ ਮੋਬਾਇਲ ਫੋਨ ਆਨਲਾਈਨ ਵਿਕੇ, ਇਸ ਤੋਂ ਬਾਅਦ 39 ਫ਼ੀਸਦੀ ਨਾਲ ਬ੍ਰਿਟੇਨ ਅਤੇ 34 ਫ਼ੀਸਦੀ ਨਾਲ ਚੀਨ ਦਾ ਸਥਾਨ ਰਿਹਾ।'' ਇਸੇ ਤਰ੍ਹਾਂ ਬ੍ਰਾਜ਼ੀਲ ਵਿਚ ਮੋਬਾਇਲ ਫੋਨਾਂ ਦੀ ਕੁੱਲ ਵਿਕਰੀ ਵਿਚ ਆਨਲਾਈਨ ਦਾ ਹਿੱਸਾ 31 ਫ਼ੀਸਦੀ, ਅਮਰੀਕਾ ਵਿਚ 24 ਫ਼ੀਸਦੀ, ਦੱਖਣੀ ਕੋਰੀਆ ਵਿਚ 16 ਫ਼ੀਸਦੀ ਅਤੇ ਨਾਈਜੀਰੀਆ ਵਿਚ 8 ਫ਼ੀਸਦੀ ਰਿਹਾ।  ਦੁਨੀਆ ਭਰ ਵਿਚ 2020 ਵਿਚ ਆਨਲਾਈਨ ਮੋਬਾਇਲ ਫੋਨਾਂ ਦੀ ਵਿਕਰੀ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 6 ਫ਼ੀਸਦੀ ਅੰਕ ਵਧੀ, ਜਦੋਂ ਕਿ ਬਾਜ਼ਾਰ ਆਕਾਰ ਮੁਤਾਬਕ, ਇਸ ਵਿਚ 10 ਫ਼ੀਸਦੀ ਤੋਂ ਜ਼ਿਆਦਾ ਦੀ ਵਿਕਰੀ ਹੋਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਨਲਾਈਨ ਵਿਕਰੀ ਵਿਚ ਵਾਧੇ ਦਾ ਇਹ ਰੁਖ਼ ਕੁਝ ਸਮੇਂ ਲਈ ਹੌਲੀ ਹੋ ਸਕਦਾ ਹੈ ਅਤੇ ਇਸ ਸਾਲ ਇਹ ਪਿਛਲੇ ਸਾਲ ਦੇ ਬਰਾਬਰ ਹੀ ਰਹਿ ਸਕਦਾ ਹੈ ਜਾਂ ਫਿਰ ਕੁਝ ਘੱਟ ਹੋ ਸਕਦਾ ਹੈ। 


Sanjeev

Content Editor

Related News