ਦਸੰਬਰ ’ਚ ਭਾਰਤ ਦੇ ਮੋਬਾਇਲ ਗਾਹਕਾਂ ਦੀ ਗਿਣਤੀ 1.28 ਕਰੋੜ ਘਟੀ : ਟ੍ਰਾਈ

Thursday, Feb 17, 2022 - 08:01 PM (IST)

ਨਵੀਂ ਦਿੱਲੀ (ਭਾਸ਼ਾ) – ਦੂਰਸੰਚਾਰ ਰੈਗੂਲੇਟਰ ਟ੍ਰਾਈ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ’ਚ ਮੋਬਾਇਲ ਗਾਹਕਾਂ ਦੀ ਗਿਣਤੀ ’ਚ ਦਸੰਬਰ 2021 ਦੌਰਾਨ ਮਾਸਿਕ ਆਧਾਰ ’ਤੇ 1.28 ਕਰੋੜ ਦੀ ਗਿਰਾਵਟ ਹੋਈ। ਸਮੀਖਿਆ ਅਧੀਨ ਮਿਆਦ ’ਚ ਰਿਲਾਇੰਸ ਜੀਓ ਅਤੇ ਵੋਡਾਫੋਨ ਆਈਡੀਆ ਨੂੰ ਗਾਹਕਾਂ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਜਦ ਕਿ ਭਾਰਤੀ ਏਅਰਟੈੱਲ ਗਾਹਕਾਂ ਨੂੰ ਵਧਾਉਣ ’ਚ ਸਫਲ ਰਹੀ।

ਟ੍ਰਾਈ ਦੇ ਅੰਕੜਿਆਂ ਮੁਤਾਬਕ ਰਿਲਾਇੰਸ ਜੀਓ ਨੇ ਲਗਭਗ 1.29 ਕਰੋੜ ਵਾਇਰਲੈੱਸ ਗਾਹਕਾਂ ਨੂੰ ਗੁਆ ਦਿੱਤਾ ਅਤੇ ਉਸ ਦੇ ਗਾਹਕਾਂ ਦੀ ਗਿਣਤੀ ਘਟ ਕੇ 41.57 ਕਰੋੜ ਰਹਿ ਗਈ। ਵੋਡਾਫੋਨ ਆਈਡੀਆ ਨੇ ਦਸੰਬਰ 2021 ’ਚ 16.14 ਲੱਖ ਮੋਬਾਇਲ ਗਾਹਕ ਗੁਆ ਦਿੱਤੇ ਅਤੇ ਉਸ ਦੇ ਕੋਲ 26.55 ਕਰੋੜ ਗਾਹਕ ਬਚੇ। ਇਸ ਦੇ ਉਲਟ ਏਅਰਟੈੱਲ ਕੋਲ 4.75 ਲੱਖ ਗਾਹਕ ਵਧ ਗਏ, ਜਿਸ ਨਾਲ ਉਸ ਦੇ ਵਾਇਰਲੈੱਸ ਯੂਜ਼ਰਸ ਦੀ ਗਿਣਤੀ ਵਧ ਕੇ 35.57 ਕਰੋੜ ਹੋ ਗਈ।


Harinder Kaur

Content Editor

Related News