ਭਾਰਤ ਦੀ ਲਾਜਿਸਟਿਕਸ ਲਾਗਤ ਅਗਲੇ 5 ਸਾਲਾਂ ’ਚ ਘਟ ਕੇ ਸਿੰਗਲ ਡਿਜਿਟ ’ਤੇ ਆ ਜਾਵੇਗੀ : ਨਿਤੀਨ ਗਡਕਰੀ
Friday, Sep 20, 2024 - 06:10 PM (IST)
            
            ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਕਿ ਅਗਲੇ 5 ਸਾਲਾਂ ’ਚ ਭਾਰਤ ਦੀ ਲਾਜਿਸਟਿਕਸ ਲਾਗਤ ਘਟ ਕੇ ਸਿੰਗਲ ਡਿਜਿਟ (ਸਿੰਗਲ ਅੰਕ) ’ਤੇ ਆ ਜਾਵੇਗੀ। ਡੇਲਾਈਟ ਗਵਰਨਮੈਂਟ ਸਮਿਟ ਨੂੰ ਸੰਬੋਧਿਤ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਮੰਤਰਾਲਾ ਕਈ ਰਾਜਮਾਰਗਾਂ ਅਤੇ ਐਕਸਪ੍ਰੈੱਸਵੇ ਦਾ ਨਿਰਮਾਣ ਕਰ ਰਿਹਾ ਹੈ, ਜਿਸ ਨਾਲ ਭਾਰਤ ਦੀ ਲਾਜਿਸਟਿਕਸ ਲਾਗਤ ਘੱਟ ਕਰਨ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਭਾਰਤ ਦਾ ਡਾਇਮੰਡ ਸੈਕਟਰ ਸੰਕਟ ’ਚ, ਕਾਰਖਾਨੇ ਹੋ ਰਹੇ ਬੰਦ, ਦਰਾਮਦ ਅਤੇ ਬਰਾਮਦ ’ਚ ਭਾਰੀ ਗਿਰਾਵਟ
ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ 5 ਸਾਲਾਂ ਦੇ ਅੰਦਰ ਸਾਡੀ ਲਾਜਿਸਟਿਕਸ ਲਾਗਤ ਸਿੰਗਲ ਡਿਜਿਟ ’ਚ ਆ ਜਾਵੇਗੀ। ਹਾਲਾਂਕਿ, ਆਰਥਿਕ ਥਿੰਕ ਟੈਂਕ ਨੈਸ਼ਨਲ ਕਾਊਂਸਲ ਆਫ ਐਪਲਾਇਡ ਇਕਾਨਮਿਕ ਰਿਸਰਚ (ਐੱਨ. ਸੀ. ਏ. ਈ. ਆਰ.) ਦੇ ਅਗਾਊਂ ਅੰਦਾਜ਼ਿਆਂ ਮੁਤਾਬਕ ਭਾਰਤ ’ਚ ਲਾਜਿਸਟਿਕਸ ਲਾਗਤ 2021-22 ’ਚ ਕੁਲ ਘਰੇਲੂ ਉਤਪਾਦ ਦਾ 7.8 ਫੀਸਦੀ ਤੋਂ 8.9 ਫੀਸਦੀ ਦੇ ’ਚ ਸੀ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਟੀਚਾ ਭਾਰਤੀ ਆਟੋਮੋਬਾਈਲ ਉਦਯੋਗ ਨੂੰ ਦੁਨੀਆ ’ਚ ਨੰਬਰ ਇਕ ਬਣਾਉਣਾ ਹੈ।
ਇਹ ਵੀ ਪੜ੍ਹੋ : ਇਨ੍ਹਾਂ ਸ਼ੁੱਭ ਮਹੂਰਤ 'ਚ ਹੋਣਗੇ 35 ਲੱਖ ਤੋਂ ਵਧ ਵਿਆਹ, ਵਧੇਗੀ ਸੋਨੇ ਦੀ ਖ਼ਰੀਦ, ਖਰਚ ਹੋਣਗੇ 4.25 ਕਰੋੜ
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤ ਜਾਪਾਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋਮੋਬਾਈਲ ਬਾਜ਼ਾਰ ਬਣ ਗਿਆ ਸੀ, ਜੋ ਸਿਰਫ ਅਮਰੀਕਾ ਅਤੇ ਚੀਨ ਤੋਂ ਪਿੱਛੇ ਹੈ। ਬਰਾਮਦ ਨੂੰ ਵਧਾਉਣ ਅਤੇ ਦਰਾਮਦ ਨੂੰ ਘੱਟ ਕਰਨ ਦੀ ਜ਼ਰੂਰਤ ਗਡਕਰੀ ਮੁਤਾਬਕ ਭਾਰਤ ਦੇ ਆਟੋਮੋਬਾਈਲ ਉਦਯੋਗ ਦਾ ਸਾਈਜ਼ 2014 ’ਚ 7.5 ਲੱਖ ਕਰੋਡ਼ ਤੋਂ ਵਧ ਕੇ 2024 ’ਚ 22 ਲੱਖ ਕਰੋਡ਼ ਰੁਪਏ ਹੋ ਗਿਆ ਹੈ। ਭਾਰਤ ਦੀ ਵਿਆਪਕ ਅਰਥਵਿਵਸਥਾ ਬਾਰੇ ਗੱਲ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਮੁੱਖ ਅਰਥਵਿਵਸਥਾ ਹੈ।
ਇਹ ਵੀ ਪੜ੍ਹੋ : ਖੁਸ਼ਖਬਰੀ! ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਡਿੱਗੀਆਂ ਕੀਮਤਾਂ
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਿਸਾਨਾਂ ਦੀ ਖਰੀਦ ਸ਼ਕਤੀ ਵਧਾ ਸਕਦੇ ਹਾਂ, ਤਾਂ ਇਸ ਦਾ ਸਾਡੀ ਅਰਥਵਿਵਸਥਾ ’ਤੇ ਬਹੁਤ ਸਾਕਾਰਾਤਮਕ ਪ੍ਰਭਾਵ ਪਵੇਗਾ। ਗਡਕਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਰਤ ਨੂੰ ਆਪਣੀ ਬਰਾਮਦ ਨੂੰ ਵਧਾਉਣ ਅਤੇ ਦਰਾਮਦ ਨੂੰ ਘੱਟ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ :    ਰਸੋਈ ਦਾ ਰਾਜਾ Tupperware ਹੋਇਆ ਦੀਵਾਲੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
