44,700 ਕਰੋੜ ਰੁਪਏ ਦੀ ਲਾਗਤ ਵਾਲੇ ਜੰਗੀ ਜਹਾਜ਼ ਨਿਰਮਾਣ ਪ੍ਰਾਜੈਕਟਾਂ ਦੇ ਦਿਸ਼ਾ-ਨਿਰਦੇਸ਼ ਜਾਰੀ

Monday, Dec 29, 2025 - 04:13 PM (IST)

44,700 ਕਰੋੜ ਰੁਪਏ ਦੀ ਲਾਗਤ ਵਾਲੇ ਜੰਗੀ ਜਹਾਜ਼ ਨਿਰਮਾਣ ਪ੍ਰਾਜੈਕਟਾਂ ਦੇ ਦਿਸ਼ਾ-ਨਿਰਦੇਸ਼ ਜਾਰੀ

ਨਵੀਂ ਦਿੱਲੀ (ਭਾਸ਼ਾ) - ਬੰਦਰਗਾਹ , ਜਹਾਜ਼ਰਾਣੀ ਅਤੇ ਜਲਮਾਰਗ ਮੰਤਰਾਲਾ (ਐੱਮ. ਓ. ਪੀ. ਐੱਸ. ਡਬਲਯੂ.) ਨੇ 44,700 ਕਰੋੜ ਰੁਪਏ ਤੋਂ ਜ਼ਿਆਦਾ ਦੇ ਕੁਲ ਖਰਚ ਨਾਲ 2 ਪ੍ਰਮੁੱਖ ਜੰਗੀ ਜਹਾਜ਼ ਨਿਰਮਾਣ ਪ੍ਰਾਜੈਕਟਾਂ ਲਈ ਦਿਸ਼ਾ-ਨਿਰਦੇਸ਼ ਨੋਟੀਫਾਈ ਕੀਤੇ ਹਨ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ

ਇਕ ਆਧਿਕਾਰਕ ਬਿਆਨ ਅਨੁਸਾਰ, ਜਹਾਜ਼ ਨਿਰਮਾਣ ਵਿੱਤੀ ਸਹਾਇਤਾ ਯੋਜਨਾ (ਐੱਸ. ਬੀ. ਐੱਫ. ਏ. ਐੱਸ.) ਅਤੇ ਜਹਾਜ਼ ਨਿਰਮਾਣ ਵਿਕਾਸ ਯੋਜਨਾ (ਐੱਸ. ਬੀ. ਡੀ. ਐੱਸ.) ਨਾਮਕ 2 ਪਹਿਲਾਂ ਦਾ ਉਦੇਸ਼ ਦੇਸ਼ ਦੀ ਘਰੇਲੂ ਜਹਾਜ਼ ਨਿਰਮਾਣ ਸਮਰੱਥਾ ਨੂੰ ਮਜ਼ਬੂਤ ਕਰਨਾ ਅਤੇ ਗਲੋਬਲ ਮੁਕਾਬਲੇਬਾਜ਼ੀ ’ਚ ਸੁਧਾਰ ਕਰਨਾ ਹੈ।

ਇਹ ਵੀ ਪੜ੍ਹੋ :     ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ

ਐੱਸ. ਬੀ. ਐੱਫ. ਏ. ਐੱਸ. ਤਹਿਤ ਸਰਕਾਰ ਜਹਾਜ਼ ਦੀ ਸ਼੍ਰੇਣੀ ਦੇ ਆਧਾਰ ’ਤੇ ਪ੍ਰਤੀ ਜਹਾਜ਼ 15-25 ਫੀਸਦੀ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਇਸ ਯੋਜਨਾ ਦਾ ਕੁਲ ਫੰਡ 24,736 ਕਰੋਡ਼ ਰੁਪਏ ਹੈ। ਐੱਸ. ਬੀ. ਡੀ. ਐੱਸ. 19,989 ਕਰੋਡ਼ ਰੁਪਏ ਦੇ ਬਜਟ ਖਰਚ ਦੇ ਨਾਲ ਲੰਮੀ ਮਿਆਦ ਦੀ ਸਮਰੱਥਾ ਅਤੇ ਸਮਰੱਥਾ ਨਿਰਮਾਣ ’ਤੇ ਕੇਂਦਰਿਤ ਹੈ।

ਇਹ ਵੀ ਪੜ੍ਹੋ :    ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ

ਆਧਿਕਾਰਕ ਬਿਆਨ ’ਚ ਕਿਹਾ ਗਿਆ ਹੈ ਕਿ ਕੇਂਦਰੀ ਬੰਦਰਗਾਹ, ਜਹਾਜ਼ਰਾਣੀ ਅਤੇ ਜਲਮਾਰਗ ਮੰਤਰੀ (ਐੱਮ. ਓ. ਪੀ. ਐੱਸ. ਡਬਲਯੂ.) ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਇਕ ਸਥਿਰ ਅਤੇ ਪਾਰਦਰਸ਼ੀ ਢਾਂਚਾ ਤਿਆਰ ਕਰਦੇ ਹਨ, ਜੋ ਘਰੇਲੂ ਜਹਾਜ਼ ਨਿਰਮਾਣ ਨੂੰ ਮੁੜ ਸੁਰਜੀਤ ਕਰੇਗਾ।

ਇਹ ਵੀ ਪੜ੍ਹੋ :    Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News