2025 ’ਚ 6.6 ਫੀਸਦੀ ਰਹਿ ਸਕਦਾ ਹੈ ਭਾਰਤ ਦਾ ਗ੍ਰੋਥ ਰੇਟ, UN ਦੀ ਰਿਪੋਰਟ ’ਚ ਖੁਲਾਸਾ

Saturday, Jan 11, 2025 - 12:57 PM (IST)

2025 ’ਚ 6.6 ਫੀਸਦੀ ਰਹਿ ਸਕਦਾ ਹੈ ਭਾਰਤ ਦਾ ਗ੍ਰੋਥ ਰੇਟ, UN ਦੀ ਰਿਪੋਰਟ ’ਚ ਖੁਲਾਸਾ

ਸੰਯੁਕਤ ਰਾਸ਼ਟਰ (ਭਾਸ਼ਾ) – ਭਾਰਤੀ ਅਰਥਵਿਵਸਥਾ ’ਚ 2025 ’ਚ 6.6 ਫੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਹੈ, ਜਿਸ ਨੂੰ ਮੁੱਖ ਤੌਰ ’ਤੇ ਮਜ਼ਬੂਤ ਨਿੱਜੀ ਖਪਤ ਤੇ ਨਿਵੇਸ਼ ਦਾ ਸਹਾਰਾ ਮਿਲੇਗਾ। ਨਾਲ ਹੀ ਦੱਖਣੀ ਏਸ਼ੀਆ ’ਚ ਆਰਥਿਕ ਵਾਧਾ ਇਸ ਸਾਲ ਮਜ਼ਬੂਤ ਰਹਿਣ ਦੀ ਉਮੀਦ ਹੈ, ਜੋ ਮੁੱਖ ਤੌਰ ’ਤੇ ਭਾਰਤ ਦੀ ‘ਮਜ਼ਬੂਤ ਪ੍ਰਫਾਰਮੈਂਸ’ ਤੋਂ ਪ੍ਰੇਰਿਤ ਰਹੇਗਾ। ‘ਸੰਯੁਕਤ ਰਾਸ਼ਟਰ ਵਿਸ਼ਵ ਆਰਥਿਕ ਸਥਿਤੀ ਤੇ ਸੰਭਾਵਨਾ 2025’ ਰਿਪੋਰਟ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਇਸ ਨੂੰ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ :     11,12,13,14 ਜਨਵਰੀ ਨੂੰ ਰਹੇਗੀ ਛੁੱਟੀ, ਲਿਸਟ ਦੇਖ ਕੇ ਪੂਰੇ ਕਰੋ ਆਪਣੇ ਜ਼ਰੂਰੀ ਕੰਮ

ਇਸ ’ਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਲਈ ਨੇੜਲੀ ਮਿਆਦ ਦਾ ਦ੍ਰਿਸ਼ ਮਜ਼ਬੂਤ ਰਹਿਣ ਦੀ ਉਮੀਦ ਹੈ, ਜਿਸ ’ਚ 2025 ’ਚ 5.7 ਫੀਸਦੀ ਅਤੇ 2026 ’ਚ 6.0 ਫੀਸਦੀ ਦੇ ਵਾਧੇ ਦਾ ਅੰਦਾਜ਼ਾ ਹੈ। ਇਹ ਭਾਰਤ ’ਚ ਮਜ਼ਬੂਤ ਪ੍ਰਫਾਰਮੈਂਸ ਦੇ ਨਾਲ-ਨਾਲ ਭੂਟਾਨ, ਨੇਪਾਲ ਅਤੇ ਸ਼੍ਰੀਲੰਕਾ ਸਮੇਤ ਕੁਝ ਹੋਰ ਅਰਥਵਿਵਸਥਾਵਾਂ ’ਚ ਆਰਥਿਕ ਸੁਧਾਰ ਤੋਂ ਪ੍ਰੇਰਿਤ ਹੈ।

ਇਹ ਵੀ ਪੜ੍ਹੋ :     ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਗਿਰਾਵਟ ਜਾਰੀ, 90 ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ

2026 ’ਚ 6.8 ਫੀਸਦੀ ਰਹਿ ਸਕਦੀ ਹੈ ਗ੍ਰੋਥ ਰੇਟ

ਭਾਰਤੀ ਅਰਥਵਿਵਸਥਾ ਦੇ ਸਾਲ 2024 ’ਚ 6.8 ਫੀਸਦੀ ਦੀ ਦਰ ਨਾਲ ਅਤੇ 2025 ’ਚ 6.6 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ। ਭਾਰਤੀ ਅਰਥਵਿਵਸਥਾ ਦੇ 2026 ’ਚ ਫਿਰ 6.8 ਫੀਸਦੀ ਦੇ ਵਾਧੇ ’ਤੇ ਮੁੜਨ ਦਾ ਅੰਦਾਜ਼ਾ ਹੈ। ਰਿਪੋਰਟ ’ਚ ਕਿਹਾ ਗਿਆ,‘ਦੱਖਣੀ ਏਸ਼ੀਆ ਖੇਤਰ ’ਚ ਸਭ ਤੋਂ ਵੱਡੀ ਭਾਰਤੀ ਅਰਥਵਿਵਸਥਾ ਦੇ 2025 ’ਚ 6.6 ਫੀਸਦੀ ਤੱਕ ਵਧਣ ਦਾ ਅੰਦਾਜ਼ਾ ਹੈ, ਜਿਸ ਨੂੰ ਮੁੱਖ ਤੌਰ ’ਤੇ ਮਜ਼ਬੂਤ ਨਿੱਜੀ ਖਪਤ ਅਤੇ ਨਿਵੇਸ਼ ਨਾਲ ਸਮਰਥਨ ਮਿਲੇਗਾ। ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਪੂੰਜੀਗਤ ਖਰਚੇ ਨਾਲ ਆਉਣ ਵਾਲੇ ਸਾਲਾਂ ’ਚ ਵਾਧੇ ’ਤੇ ਮਜ਼ਬੂਤ ਗੁਣਕ ਪ੍ਰਭਾਵ ਪੈਣ ਦੀ ਉਮੀਦ ਹੈ।’

ਇਹ ਵੀ ਪੜ੍ਹੋ :      ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ

2025 ’ਚ ਖੇਤੀ ਉਤਪਾਦਨ ਵਧਣ ਦੀ ਸੰਭਾਵਨਾ

ਇਸ ਦੇ ਨਾਲ ਹੀ 2024 ’ਚ ਅਨੁਕੂਲ ਮਾਨਸੂਨ ਨਾਲ ਸਾਰੀਆਂ ਮੁੱਖ ਫਸਲਾਂ ਦੀ ਸਾਉਣੀ ਦੀ ਬਿਜਾਈ ’ਚ ਸੁਧਾਰ ਹੋਵੇਗਾ, ਜਿਸ ਨਾਲ 2025 ’ਚ ਖੇਤੀ ਉਤਪਾਦਨ ਵਧਣ ਦੀ ਸੰਭਾਵਨਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਪੂਰਬੀ ਏਸ਼ੀਆ ਤੇ ਦੱਖਣੀ ਏਸ਼ੀਆ ’ਚ ਨਿਵੇਸ਼ ਵਾਧਾ ਵਿਸ਼ੇਸ਼ ਤੌਰ ’ਤੇ ਮਜ਼ਬੂਤ ਰਿਹਾ ਹੈ। ਇਹ ਅੰਸ਼ਕ ਤੌਰ ’ਤੇ ਨਵੀਆਂ ਸਪਲਾਈ ਲੜੀਆਂ ’ਚ ਘਰੇਲੂ ਤੇ ਵਿਦੇਸ਼ੀ ਨਿਵੇਸ਼ ਤੋਂ ਪ੍ਰੇਰਿਤ ਹੈ, ਖਾਸ ਤੌਰ ’ਤੇ ਭਾਰਤ, ਇੰਡੋਨੇਸ਼ੀਆ ਅਤੇ ਵੀਅਤਨਾਮ ’ਚ।

ਭਾਰਤ ’ਚ ਜਨਤਕ ਖੇਤਰ ਵੱਡੇ ਪੱਧਰ ’ਤੇ ਇਨਫਰਾਸਟ੍ਰਕਚਰ ਪ੍ਰਾਜੈਕਟਸ, ਭੌਤਿਕ ਤੇ ਡਿਜੀਟਲ ਸੰਪਰਕ ਅਤੇ ਸਵੱਛਤਾ ਤੇ ਜਲ ਸਪਲਾਈ ’ਚ ਸੁਧਾਰ ਸਮੇਤ ਸਮਾਜਿਕ ਬੁਨਿਆਦੀ ਢਾਂਚੇ ਦੇ ਵਿੱਤਪੋਸ਼ਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। 2025 ’ਚ ਮਜ਼ਬੂਤ ਨਿਵੇਸ਼ ਵਾਧਾ ਜਾਰੀ ਰਹਿਣ ਦੀ ਉਮੀਦ ਹੈ।

ਮਹਿੰਗਾਈ ’ਚ ਗਿਰਾਵਟ

ਭਾਰਤ ’ਚ ਖਪਤਕਾਰ ਮੁੱਲ ਮਹਿੰਗਾਈ 2024 ’ਚ ਅੰਦਾਜ਼ਨ 4.8 ਫੀਸਦੀ ਤੋਂ ਘਟ ਕੇ 2025 ’ਚ 4.3 ਫੀਸਦੀ ਹੋ ਜਾਣ ਦਾ ਅੰਦਾਜ਼ਾ ਹੈ, ਜੋ ਕੇਂਦਰੀ ਬੈਂਕ ਵੱਲੋਂ ਤੈਅ 2 ਤੋਂ 6 ਫੀਸਦੀ ਦੀ ਮੱਧ ਮਿਆਦ ਟੀਚਾ ਹੱਦ ਦੇ ਅੰਦਰ ਰਹੇਗੀ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਰੋਜ਼ਗਾਰ ਸੰਕੇਤਕ 2024 ਤੱਕ ਮਜ਼ਬੂਤ ਬਣੇ ਰਹੇ, ਜਿਸ ਨਾਲ ਕਿਰਤ ਬਲ ਹਿੱਸੇਦਾਰੀ ਰਿਕਾਰਡ ਪੱਧਰ ਦੇ ਨੇੜੇ ਰਹੀ। ਇਸ ਮਿਆਦ ’ਚ ਸ਼ਹਿਰੀ ਬੇਰੋਜ਼ਗਾਰੀ 6.6 ਫੀਸਦੀ ਰਹੀ, ਜੋ 2023 ’ਚ ਦਰਜ 6.7 ਫੀਸਦੀ ਦੀ ਦਰ ਨਾਲ ਲੱਗਭਗ ਗੈਰ-ਤਬਦੀਲ ਹੈ। ਨਾਲ ਹੀ ਦੇਸ਼ ’ਚ ਮਹਿਲਾ ਕਾਰਜਬਲ ਦੀ ਹਿੱਸੇਦਾਰੀ ’ਚ ਤਰੱਕੀ ਹੋਈ ਹੈ, ਫਿਰ ਵੀ ਲਿੰਗਕ ਗੈਰ-ਬਰਾਬਰੀ ਬਣੀ ਹੋਈ ਹੈ। ਇਸ ’ਚ ਕਿਹਾ ਗਿਆ ਹੈ ਕਿ ਜਲਵਾਯੂ ਸਬੰਧੀ ਝਟਕਿਆਂ ਨੇ 2024 ’ਚ ਦੱਖਣੀ ਏਸ਼ੀਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਾਲ ਦੀ ਪਹਿਲੀ ਛਿਮਾਹੀ ’ਚ ਬੰਗਲਾਦੇਸ਼, ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ਸਮੇਤ ਖੇਤਰ ਦੇ ਕਈ ਦੇਸ਼ਾਂ ’ਚ ਲੂ, ਸੋਕਾ ਅਤੇ ਅਣਕਿਆਸੇ ਮੀਂਹ ਦੇ ਹਾਲਾਤ ਰਹੇ, ਜਿਸ ਦੇ ਕਾਰਨ ਫਸਲ ਦੀ ਪੈਦਾਵਾਰ ਘੱਟ ਹੋਈ ਅਤੇ ਖੁਰਾਕ ਪਦਾਰਥਾਂ ਦੀਆਂ ਕੀਮਤਾਂ ਵਧੀਆਂ। ਇਸ ਤੋਂ ਇਲਾਵਾ ਮੌਸਮ ਸਬੰਧੀ ਘਟਨਾਵਾਂ ਨੇ ਗਰੀਬ ਦਿਹਾਤੀ ਪਰਿਵਾਰਾਂ ਨੂੰ ਗੈਰ-ਬਰਾਬਰ ਤੌਰ ’ਤੇ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਆਮਦਨ ’ਚ ਕਮੀ ਆਈ ਹੈ ਅਤੇ ਆਮਦਨ ’ਚ ਗੈਰ-ਬਰਾਬਰੀ ਵਧੀ ਹੈ।

ਇਹ ਵੀ ਪੜ੍ਹੋ :     BSNL ਦਾ ਵੱਡਾ ਧਮਾਕਾ, 90 ਦਿਨ ਵਾਲੇ ਪਲਾਨ 'ਚ ਮਿਲੇਗੀ ਸ਼ਾਨਦਾਰ ਕਾਲਿੰਗ ਅਤੇ ਡਾਟਾ ਸੁਵਿਧਾਵਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News