ਭਾਰਤ ਦੇ ਸਾਮਾਨ ਦੀ ਦੁਨੀਆ ’ਚ ਬੱਲੇ-ਬੱਲੇ, ਨਵੰਬਰ ’ਚ ਟੁੱਟਿਆ 10 ਸਾਲ ਦਾ ਰਿਕਾਰਡ
Tuesday, Dec 16, 2025 - 01:54 PM (IST)
ਨਵੀਂ ਦਿੱਲੀ (ਭਾਸ਼ਾ) - ਭਾਵੇਂ ਭਾਰਤ ’ਤੇ ਅਮਰੀਕਾ ਨੇ 50 ਫੀਸਦੀ ਟੈਰਿਫ ਲਾ ਦਿੱਤਾ ਹੋਵੇ ਪਰ ਇਸਦੇ ਜਵਾਬ ’ਚ ਭਾਰਤ ਨੇ ਕਈ ਦੇਸ਼ਾਂ ਨਾਲ ਨਵੇਂ ਵਪਾਰ ਸਬੰਧ ਵੀ ਸਥਾਪਿਤ ਕੀਤੇ ਹਨ ਅਤੇ ਆਪਣੀ ਬਰਾਮਦ ’ਚ ਵਾਧਾ ਕੀਤਾ ਹੈ। ਇਸ ਦਾ ਅਸਰ ਨਵੰਬਰ ਦੇ ਅੰਕੜਿਆਂ ’ਚ ਵੀ ਦਿਖਾਈ ਦਿੱਤਾ। ਨਵੰਬਰ ਦੇ ਮਹੀਨੇ ’ਚ ਦੇਸ਼ ਦੀ ਬਰਾਮਦ ਨਾ ਸਿਰਫ ਰਿਕਾਰਡ ਪੱਧਰ ’ਤੇ ਪਹੁੰਚੀ, ਸਗੋਂ 10 ਸਾਲ ਦਾ ਰਿਕਾਰਡ ਵੀ ਟੁੱਟ ਗਿਆ।
ਇਹ ਵੀ ਪੜ੍ਹੋ : ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ
ਉਥੇ ਹੀ ਦੂਜੇ ਪਾਸੇ ਨਵੰਬਰ ਮਹੀਨੇ ’ਚ ਦੇਸ਼ ਦੇ ਵਪਾਰ ਘਾਟੇ ’ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਵਪਾਰ ਘਾਟੇ ਦਾ ਅੰਦਾਜ਼ਾ 30 ਬਿਲੀਅਨ ਡਾਲਰ ਦਾ ਸੀ, ਜੋ ਕਿ ਅਸਲ ਵਪਾਰ ਘਾਟੇ ਦਾ ਅੰਕੜਾ 25 ਬਿਲੀਅਨ ਡਾਲਰ ਤੋਂ ਹੇਠਾਂ ਦੇਖਣ ਨੂੰ ਮਿਲਿਆ, ਜੋ ਕਿ 5 ਮਹੀਨੇ ’ਚ ਸਭ ਤੋਂ ਘੱਟ ਹੈ। ਇਸ ਤੋਂ ਇਲਾਵਾ ਅਮਰੀਕਾ ਨੂੰ ਹੋਈ ਬਰਾਮਦ ’ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਨਵੰਬਰ ’ਚ ਭਾਰਤ ਦੀ ਬਰਾਮਦ 19.37 ਫੀਸਦੀ ਵਧ ਕੇ 38.13 ਅਰਬ ਅਮਰੀਕੀ ਡਾਲਰ ਹੋ ਗਈ, ਜਦੋਂ ਕਿ ਦਰਾਮਦ 1.88 ਫੀਸਦੀ ਘਟ ਕੇ 62.66 ਅਰਬ ਅਮਰੀਕੀ ਡਾਲਰ ਰਹਿ ਗਈ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਨਵੰਬਰ ’ਚ ਹੋਈ ਬਰਾਮਦ ਨੇ ਇਸ ਸਾਲ ਅਕਤੂਬਰ ’ਚ ਹੋਏ ਨੁਕਸਾਨ ਦੀ ਪੂਰਤੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਨਵੰਬਰ ’ਚ 38.13 ਅਰਬ ਅਮਰੀਕੀ ਡਾਲਰ ਦੀ ਬਰਾਮਦ ਪਿਛਲੇ 10 ਸਾਲਾਂ ’ਚ ਸਭ ਤੋਂ ਵੱਧ ਹੈ, ਜਦੋਂ ਕਿ ਅਕਤੂਬਰ ਮਹੀਨੇ ’ਚ ਭਾਰਤ ਦੀ ਬਰਾਮਦ 34.38 ਬਿਲੀਅਨ ਡਾਲਰ ਸੀ, ਜਦੋਂਕਿ ਦਰਾਮਦ 76.06 ਬਿਲੀਅਨ ਡਾਲਰ ਦੇਖਣ ਨੂੰ ਮਿਲੀ ਸੀ। ਕੁਲ ਮਿਲਾ ਕੇ ਅਪ੍ਰੈਲ ਤੋਂ ਨਵੰਬਰ ਤੱਕ ਬਰਾਮਦ 2.62 ਫ਼ੀਸਦੀ ਵਧ ਕੇ 292.07 ਅਰਬ ਅਮਰੀਕੀ ਡਾਲਰ ਹੋ ਗਈ, ਜਦੋਂ ਕਿ 8 ਮਹੀਨਿਆਂ ਦੌਰਾਨ ਦਰਾਮਦ 5.59 ਫ਼ੀਸਦੀ ਵਧ ਕੇ 515. 21 ਅਰਬ ਅਮਰੀਕੀ ਡਾਲਰ ਹੋ ਗਈ।
ਵਪਾਰ ਘਾਟੇ ’ਚ ਵੀ ਆਈ ਕਮੀ
ਉਥੇ ਹੀ ਨਵੰਬਰ ਮਹੀਨੇ ’ਚ ਵਪਾਰ ਘਾਟੇ ਵਿਚ ਵੀ ਕਮੀ ਦੇਖਣ ਨੂੰ ਮਿਲੀ ਹੈ। 5 ਮਹੀਨਿਆਂ ’ਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ, ਜਦੋਂ ਕਿ ਵਪਾਰ ਘਾਟੇ ’ਚ ਗਿਰਾਵਟ ਦੇਖਣ ਨੂੰ ਮਿਲੀ ਹੋਵੇ। ਅੰਕਡ਼ਿਆਂ ਨੂੰ ਦੇਖੀਏ ਤਾਂ ਨਵੰਬਰ ਮਹੀਨੇ ’ਚ ਦੇਸ਼ ਦਾ ਵਪਾਰ ਘਾਟਾ ਘੱਟ ਹੋ ਕੇ 24.53 ਅਰਬ ਅਮਰੀਕੀ ਡਾਲਰ ਰਿਹਾ। ਅਰਥਸ਼ਾਸਤਰੀਆਂ ਨੇ ਨਵੰਬਰ ’ਚ ਵਪਾਰ ਘਾਟੇ ਦੇ 32 ਅਰਬ ਡਾਲਰ ਰਹਿਣ ਦੀ ਉਮੀਦ ਪ੍ਰਗਟਾਈ ਸੀ, ਜਦੋਂ ਕਿ ਪਿਛਲੇ ਮਹੀਨੇ ਇਹ ਘਾਟਾ ਰਿਕਾਰਡ 41.68 ਅਰਬ ਡਾਲਰ ਦੇਖਣ ਨੂੰ ਮਿਲਿਆ ਸੀ। ਕੁਲ ਮਿਲਾ ਕੇ ਅਪ੍ਰੈਲ ਤੋਂ ਨਵੰਬਰ ਤੱਕ ਦੇਸ਼ ਦਾ ਵਪਾਰ ਘਾਟਾ 223.14 ਅਰਬ ਡਾਲਰ ਹੋ ਗਿਆ ਹੈ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਟੈਰਿਫ ਦੇ ਬਾਵਜੂਦ ਭਾਰਤ ਨੇ ਅਮਰੀਕਾ ਨਾਲੋਂ ਬਰਾਮਦ ਦੇ ਮਾਮਲੇ ’ਚ ਆਪਣੀ ਸਥਿਤੀ ਮਜ਼ਬੂਤ ਬਣਾਏ ਰੱਖੀ ਹੈ।
ਇਹ ਵੀ ਪੜ੍ਹੋ : ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ
ਵਨਸਪਤੀ ਤੇਲ ਦਰਾਮਦ 28 ਫ਼ੀਸਦੀ ਡਿੱਗੀ
ਨਵੰਬਰ ’ਚ ਭਾਰਤ ਦੀ ਵਨਸਪਤੀ ਤੇਲ ਦਰਾਮਦ ਸਾਲਾਨਾ ਆਧਾਰ ’ਤੇ 28 ਫ਼ੀਸਦੀ ਘੱਟ ਕੇ 11.83 ਲੱਖ ਟਨ ਰਹਿ ਗਈ। ਇਹ ਗਿਰਾਵਟ ਮੁੱਖ ਤੌਰ ’ਤੇ ਰਿਫਾਈਂਡ ਪਾਮੋਲੀਨ ਦੀ ਦਰਾਮਦ ’ਚ ਭਾਰੀ ਕਮੀ ਕਾਰਨ ਆਈ। ਇੰਡਸਟਰੀ ਬਾਡੀ ਐੱਸ. ਈ. ਏ. ਅਨੁਸਾਰ ਕੁੱਲ ਪਾਮ ਤੇਲ ਦਰਾਮਦ 25 ਫ਼ੀਸਦੀ ਘੱਟ ਕੇ 6.32 ਲੱਖ ਟਨ ਰਹੀ। ਹਾਲਾਂਕਿ ਕੱਚੇ ਪਾਮ ਤੇਲ ਅਤੇ ਕੈਨੋਲਾ ਤੇਲ ਦੀ ਦਰਾਮਦ ’ਚ ਵਾਧਾ ਦਰਜ ਕੀਤਾ ਗਿਆ। ਇਸ ’ਚ ਹਾੜ੍ਹੀ ਤਿਲਹਨ ਫਸਲਾਂ ਦੀ ਬਿਜਾਈ 2.40 ਫ਼ੀਸਦੀ ਵਧ ਕੇ 84.14 ਲੱਖ ਹੈਕਟੇਅਰ ਹੋ ਗਈ, ਜਦੋਂ ਕਿ ਦੇਸ਼ ’ਚ ਖੁਰਾਕੀ ਤੇਲ ਦਾ ਭੰਡਾਰ ਘਟ ਕੇ 16.23 ਲੱਖ ਟਨ ਰਹਿ ਗਿਆ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਸੋਨੇ ਦੀ ਦਰਾਮਦ 59 ਫੀਸਦੀ ਘਟੀ, ਚਾਂਦੀ ’ਚ 125 ਫੀਸਦੀ ਦਾ ਵਾਧਾ
ਸੋਨੇ ਦੇ ਦਰਾਮਦ ਮੁੱਲ ’ਚ ਨਵੰਬਰ ’ਚ 59 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਚਾਂਦੀ ’ਚ 125 ਫ਼ੀਸਦੀ ਦਾ ਤੇਜ਼ ਵਾਧਾ ਰਿਹਾ। ਵਣਜ ਅਤੇ ਉਦਯੋਗ ਮੰਤਰਾਲਾ ਦੇ ਜਾਰੀ ਅੰਕੜਿਆਂ ਅਨੁਸਾਰ ਨਵੰਬਰ ’ਚ 402.1 ਕਰੋਡ਼ ਡਾਲਰ ਦਾ ਸੋਨਾ ਦਰਾਮਦ ਕੀਤਾ ਗਿਆ। ਪਿਛਲੇ ਸਾਲ ਨਵੰਬਰ ’ਚ ਸੋਨੇ ਦਾ ਦਰਾਮਦ ਮੁੱਲ 984.39 ਕਰੋਡ਼ ਡਾਲਰ ਰਿਹਾ ਸੀ। ਇਹ 59.15 ਫ਼ੀਸਦੀ ਦੀ ਗਿਰਾਵਟ ਦਰਸਾਉਂਦਾ ਹੈ। ਚਾਂਦੀ ਦੀ ਦਰਾਮਦ 125.40 ਫੀਸਦੀ ਵਧ ਕੇ 107.50 ਕਰੋਡ਼ ਡਾਲਰ ’ਤੇ ਪਹੁੰਚ ਗਈ। ਇਹ ਨਵੰਬਰ 2024 ’ਚ 47.69 ਕਰੋਡ਼ ਡਾਲਰ ਰਹੀ ਸੀ। ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 8 ਮਹੀਨਿਆਂ ’ਚ ਅਪ੍ਰੈਲ ਤੋਂ ਨਵੰਬਰ ਦੌਰਾਨ ਸੋਨੇ ਦੀ ਦਰਾਮਦ 3.33 ਫੀਸਦੀ ਵਧੀ ਹੈ ਅਤੇ 4525.98 ਕਰੋਡ਼ ਡਾਲਰ ’ਤੇ ਰਹੀ। ਉਥੇ ਹੀ 701.38 ਕਰੋਡ਼ ਡਾਲਰ ਦੀ ਚਾਂਦੀ ਦਰਾਮਦ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
