ਭਾਰਤ ਦੀ ਜੀ.ਡੀ.ਪੀ. 5,000 ਅਰਬ ਡਾਲਰ ''ਤੇ ਪਹੁੰਚ ਸਕਦੀ ਹੈ: ਪ੍ਰਭੂ

Friday, Mar 16, 2018 - 12:05 PM (IST)

ਭਾਰਤ ਦੀ ਜੀ.ਡੀ.ਪੀ. 5,000 ਅਰਬ ਡਾਲਰ ''ਤੇ ਪਹੁੰਚ ਸਕਦੀ ਹੈ: ਪ੍ਰਭੂ

ਨਵੀਂ ਦਿੱਲੀ—ਵਪਾਰਕ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਜੇਕਰ ਵਿਨਿਰਮਾਣ, ਸੇਵਾ ਅਤੇ ਖੇਤੀ ਖੇਤਰ 'ਚ ਲਗਾਤਾਰ ਵਾਧਾ ਹਾਸਲ ਕੀਤਾ ਜਾਵੇ ਤਾਂ ਦੇਸ਼ ਦਾ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) 5,000 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਵਪਾਰਕ ਮੰਤਰੀ ਨੇ ਇਸ ਮੌਕੇ 'ਤੇ ਭਾਰਤੀ ਅਰਥਵਿਵਸਥਾ 'ਚ ਵਾਧਾ ਦੇਣ ਲਈ ਨਵੇਂ ਵਪਾਰਕ ਮਾਡਲ ਅਤੇ ਰਣਨੀਤੀ ਅਤੇ ਨਵੀਂ ਤਕਨਾਲੋਜੀ ਦਾ ਲਾਭ ਚੁੱਕਣ ਅਤੇ ਉਸ ਨੂੰ ਅਪਣਾਉਣ 'ਚ ਨਿੱਜੀ ਖੇਤਰ ਦੀ ਭੂਮਿਕਾ ਨੂੰ ਮੁੱਖ ਦੱਸਿਆ। 
ਪ੍ਰਭੂ ਨੇ ਕਿਹਾ ਕਿ ਸਰਕਾਰ ਇਸ ਪ੍ਰਕਿਰਿਆ 'ਚ ਸੁਵਿਧਾ ਉਪਲੱਬਧ ਕਰਵਾਉਣ ਦੀ ਭੂਮਿਕਾ ਨਿਭਾ ਸਕਦੀ ਹੈ। ਵਪਾਰਕ ਅਤੇ ਉਦਯੋਗ ਮੰਤਰੀ ਨੂੰ 7 ਸਾਲ 'ਚ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਗਠਿਤ ਕਾਰਜ ਗਰੁੱਪ ਦੀ ਮੀਟਿੰਗ ਨੂੰ ਸੰਬੋਧਤ ਕਰ ਰਹੇ ਸਨ। ਇਸ ਮੀਟਿੰਗ 'ਚ ਭਾਰਤੀ ਉਦਯੋਗ ਪਰਿਸੰਘ (ਸੀ.ਆਈ.ਆਈ.), ਫਿੱਕੀ, ਆਈ.ਐੱਫ.ਸੀ., ਨਾਸਕਾਮ, ਨੀਤੀ ਕਮਿਸ਼ਨ ਦੇ ਮੁੱਖ ਅਤੇ ਵਪਾਰਕ ਵਿਭਾਗ ਅਤੇ ਡੀ.ਆਈ.ਪੀ.ਪੀ. ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੀਟਿੰਗ 'ਚ ਹਿੱਸਾ ਲੈਣ ਵਾਲਿਆਂ ਨੇ ਇਸ ਦੌਰਾਨ ਤਕਨਾਲੋਜੀ 'ਚ ਹੋਣ ਵਾਲੇ ਬਦਲਾਅ, ਜਲਵਾਯੂ ਬਦਲਾਅ ਨਾਲ ਆਉਣ ਵਾਲੀਆਂ ਚੁਣੌਤੀਆਂ, ਭਾਰਤੀ ਦੀ ਜਨ-ਸੰਖਿਅਕੀ ਲਾਭ ਦੀ ਹਾਂ-ਪੱਖੀ ਵਰਤੋਂ ਅਤੇ ਵਿਨਿਰਮਾਣ ਖੇਤਰ ਨੂੰ ਸੰਸਾਰਿਕ ਮੁੱਲਵਰਧਨ ਲਈ ਦਾ ਹਿੱਸਾ ਬਣਾਉਣ ਲਈ ਸਮੇਕਿਤ ਕੋਸ਼ਿਸ਼ ਕੀਤੇ ਜਾਣ 'ਤੇ ਜ਼ੋਰ ਦਿੱਤਾ।


Related News