330 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ ਨੂੰ ਛੂਹ ਸਕਦੈ ਐਕਸਪੋਰਟ : ਵਣਜ ਸਕੱਤਰ

03/14/2019 8:13:50 PM

ਚੇਨਈ-ਦੇਸ਼ ਦਾ ਐਕਸਪੋਰਟ ਚਾਲੂ ਵਿੱਤੀ ਸਾਲ 'ਚ 330 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ ਨੂੰ ਛੂਹ ਸਕਦਾ ਹੈ। ਵਣਜ ਸਕੱਤਰ ਅਨੂਪ ਵਧਾਵਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁਨੀਆ ਵਿਚ ਵਧਦੇ ਹਿਫਾਜ਼ਤਵਾਦ ਅਤੇ ਸਖਤ ਮੁਕਾਬਲੇਬਾਜ਼ੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਐਕਸਪੋਰਟ ਕਾਰੋਬਾਰ ਦਾ ਅੰਕੜਾ ਨਵੀਂ ਉੱਚਾਈ 'ਤੇ ਪਹੁੰਚ ਸਕਦਾ ਹੈ।

ਵਧਾਵਨ ਇੱਥੇ ਕੌਮਾਂਤਰੀ ਇੰਜੀਨੀਅਰਿੰਗ ਸੋਰਸਿੰਗ ਸ਼ੋਅ (ਆਈ. ਈ. ਐੱਸ. ਐੱਸ.) ਵਿਚ ਕੌਮਾਂਤਰੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਵਪਾਰ ਸਹਿਯੋਗੀਆਂ ਨੂੰ ਸੰਬੋਧਨ ਕਰ ਰਹੇ ਸਨ। ਵਧਾਵਨ ਨੇ ਕਿਹਾ ਕਿ ਭਾਰਤ ਦਾ ਇੰਜੀਨੀਅਰਿੰਗ ਐਕਸਪੋਰਟ ਹਾਲ ਦੇ ਸਾਲਾਂ ਵਿਚ ਵਧਿਆ ਹੈ। ਸਾਲ 2017-18 ਵਿਚ ਦੇਸ਼ ਦਾ ਐਕਸਪੋਰਟ 10 ਫ਼ੀਸਦੀ ਦੇ ਵਾਧੇ ਨਾਲ 303 ਅਰਬ ਡਾਲਰ ਰਿਹਾ ਸੀ। ਉਥੇ ਹੀ ਇਸ ਦੌਰਾਨ ਇੰਪੋਰਟ ਕਾਰੋਬਾਰ 460 ਅਰਬ ਡਾਲਰ ਰਿਹਾ ਸੀ। ਇਸ ਤਰ੍ਹਾਂ ਵਪਾਰ ਘਾਟਾ 157 ਅਰਬ ਡਾਲਰ ਰਿਹਾ।


Karan Kumar

Content Editor

Related News