ਭਾਰਤ ਦੀ ਅਾਰਥਿਕ ਸੁਸਤੀ ਅਸਥਾਈ, ਆਉਣ ਵਾਲੇ ਸਮੇਂ ''ਚ ਵਧ ਸਕਦੀ ਹੈ ਵਿਕਾਸ ਦਰ

Saturday, Jan 25, 2020 - 10:48 AM (IST)

ਭਾਰਤ ਦੀ ਅਾਰਥਿਕ ਸੁਸਤੀ ਅਸਥਾਈ, ਆਉਣ ਵਾਲੇ ਸਮੇਂ ''ਚ ਵਧ ਸਕਦੀ ਹੈ ਵਿਕਾਸ ਦਰ

ਦਾਵੋਸ — ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਦੀ ਪ੍ਰਮੁੱਖ ਕ੍ਰਿਸਟਾਲੀਨਾ ਜਾਰਜੀਵਾ ਨੇ ਕਿਹਾ ਕਿ ਭਾਰਤ ’ਚ ਅਾਰਥਿਕ ਸੁਸਤੀ ਅਸਥਾਈ ਹੈ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਇਸ ’ਚ ਸੁਧਾਰ ਦੀ ਉਮੀਦ ਹੈ। ਜਾਰਜੀਵਾ ਨੇ ਵਿਸ਼ਵ ਅਾਰਥਿਕ ਮੰਚ (ਡਬਲਯੂ. ਈ. ਐੱਫ.) 2020 ’ਚ ਇੱਥੇ ਕਿਹਾ ਕਿ ਅਕਤੂਬਰ 2019 ’ਚ ਜਦੋਂ ਆਈ. ਐੱਮ. ਐੱਫ. ਨੇ ਕੌਮਾਂਤਰੀ ਅਾਰਥਿਕ ਪ੍ਰੀਦ੍ਰਿਸ਼ ਦਾ ਐਲਾਨ ਕੀਤਾ ਸੀ, ਉਸ ਸਮੇਂ ਦੇ ਮੁਕਾਬਲੇ ਜਨਵਰੀ 2020 ’ਚ ਦੁਨੀਆ ਚੰਗੀ ਸਥਿਤੀ ’ਚ ਦਿਸ ਰਹੀ ਹੈ।

ਉਨ੍ਹਾਂ ਕਿਹਾ ਕਿ ਮਾਹੌਲ ਹਾਂ-ਪੱਖੀ ਬਣਾਉਣ ਵਾਲੇ ਕਾਰਕਾਂ ’ਚ ਅਮਰੀਕਾ ਅਤੇ ਚੀਨ ਵਿਚਾਲੇ ਪਹਿਲੇ ਦੌਰ ਦਾ ਵਪਾਰ ਸਮਝੌਤਾ ਹੋਣਾ ਹੈ। ਇਸ ਨਾਲ ਕੌਮਾਂਤਰੀ ਅਰਥਵਿਵਸਥਾ ’ਚ ਜਾਰੀ ਵਪਾਰ ਤਣਾਅ ’ਚ ਕਮੀ ਆਈ ਹੈ। ਇਸ ਤੋਂ ਇਲਾਵਾ ਕਰ ’ਚ ਕਟੌਤੀਆਂ ਵੀ ਮਾਹੌਲ ਨੂੰ ਹਾਂ-ਪੱਖੀ ਬਣਾਉਣ ’ਚ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਕੌਮਾਂਤਰੀ ਅਰਥਵਿਵਸਥਾ ਲਈ 3.3 ਫੀਸਦੀ ਦੀ ਅਾਰਥਿਕ ਵਾਧਾ ਦਰ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਇਹ ਅਜੇ ਵੀ ਸੁਸਤ ਵਾਧਾ ਹੈ। ਅਸੀਂ ਚਾਹੁੰਦੇ ਹਾਂ ਕਿ ਮਾਲੀਆ ਨੀਤੀਆਂ ਹੋਰ ਹਮਲਾਵਰ ਹੋਣ। ਅਸੀਂ ਸੰਰਚਨਾਤਮਕ ਸੁਧਾਰ ਅਤੇ ਜ਼ਿਆਦਾ ਗਤੀਸ਼ੀਲਤਾ ਚਾਹੁੰਦੇ ਹਾਂ।’’


Related News