ਭਾਰਤ ਦੀ ਆਰਥਿਕ ਵਾਧਾ ਦਰ 2025-26 ’ਚ ਲੱਗਭਗ 7 ਫੀਸਦੀ ਰਹਿਣ ਦਾ ਅੰਦਾਜ਼ਾ : ਗੋਪੀਨਾਥ

Thursday, Dec 18, 2025 - 01:03 PM (IST)

ਭਾਰਤ ਦੀ ਆਰਥਿਕ ਵਾਧਾ ਦਰ 2025-26 ’ਚ ਲੱਗਭਗ 7 ਫੀਸਦੀ ਰਹਿਣ ਦਾ ਅੰਦਾਜ਼ਾ : ਗੋਪੀਨਾਥ

ਨਵੀਂ ਦਿੱਲੀ (ਭਾਸ਼ਾ) - ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਸਾਬਕਾ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਚਾਲੂ ਵਿੱਤੀ ਸਾਲ ’ਚ ਲੱਗਭਗ 7 ਫੀਸਦੀ ਦੀ ਵਾਧਾ ਦਰ ਦਰਜ ਕਰ ਸਕਦੀ ਹੈ। ਇਹ ਅੰਕੜਾ ਅਕਤੂਬਰ ’ਚ ਆਈ. ਐੱਮ. ਐੱਫ. ਦੇ ਅੰਦਾਜ਼ੇ 6.6 ਫੀਸਦੀ ਤੋਂ ਥੋੜ੍ਹਾ ਵੱਧ ਹੈ।

ਇਹ ਵੀ ਪੜ੍ਹੋ :     ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ

‘ਇੰਡੀਆ ਇਕਨਾਮਿਕ ਕਾਨਕਲੇਵ 2025’ ’ਚ ਉਨ੍ਹਾਂ ਕਿਹਾ ਕਿ ਆਈ. ਐੱਮ. ਐੱਫ. ਨੇ ਭਾਰਤ ਦੇ ਵਾਧੇ ਦਾ ਅੰਦਾਜ਼ਾ ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਵੱਲੋਂ ਜੁਲਾਈ-ਸਤੰਬਰ ਤਿਮਾਹੀ ’ਚ 8.2 ਫੀਸਦੀ ਵਾਧਾ ਦਰ ਐਲਾਨ ਹੋਣ ਤੋਂ ਪਹਿਲਾਂ ਲਾਇਆ ਸੀ।

ਗੋਪੀਨਾਥ ਨੇ ਕਿਹਾ,‘‘ਆਈ. ਐੱਮ. ਐੱਫ. ਦਾ ਅੰਦਾਜ਼ਾ 6.6 ਫੀਸਦੀ ਸੀ ਪਰ ਦੂਜੀ ਤਿਮਾਹੀ ਦੀ ਅਸਲੀ ਵਾਧਾ ਦਰ 8 ਫੀਸਦੀ ਤੋਂ ਵੱਧ ਹੈ। ਅਜਿਹੇ ’ਚ ਮੈਂ ਮੰਨਦੀ ਹਾਂ ਕਿ ਭਾਰਤ ਦੀ ਜੀ. ਡੀ. ਪੀ. ਵਾਧਾ ਦਰ ਕਰੀਬ 7 ਫੀਸਦੀ ਤੱਕ ਜਾਵੇਗੀ।’’

ਇਹ ਵੀ ਪੜ੍ਹੋ :     ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ

ਕੇਅਰਐਜ ਦਾ 7.5 ਫੀਸਦੀ ਰਹਿਣ ਦਾ ਅੰਦਾਜ਼ਾ

ਦੇਸ਼ ਦੀ ਅਸਲੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਾਧਾ ਦਰ ਵਿੱਤੀ ਸਾਲ 2025-26 ’ਚ 7.5 ਫੀਸਦੀ ਰਹਿ ਸਕਦੀ ਹੈ, ਜਦੋਂਕਿ ਅਗਲੇ ਵਿੱਤੀ ਸਾਲ ’ਚ ਇਸ ਦੇ ਕੁੱਝ ਨਰਮ ਹੋ ਕੇ 7 ਫੀਸਦੀ ’ਤੇ ਆਉਣ ਦਾ ਅੰਦਾਜ਼ਾ ਹੈ। ਘਰੇਲੂ ਰੇਟਿੰਗ ਏਜੰਸੀ ਕੇਅਰਐਜ ਨੇ ਇਹ ਕਿਹਾ।

ਰਿਪੋਰਟ ਅਨੁਸਾਰ, ਹਾਲ ਹੀ ’ਚ 91 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਫਿਸਲ ਚੁੱਕਾ ਰੁਪਇਆ ਅੱਗੇ ਚਲ ਕੇ ਮਜ਼ਬੂਤ ਹੋ ਸਕਦਾ ਹੈ। ਇਸ ਨੇ ਵਿੱਤੀ ਸਾਲ 2026-27 ’ਚ ਰੁਪਏ ਦੇ 89-90 ਰੁਪਏ ਪ੍ਰਤੀ ਡਾਲਰ ਦੇ ਘੇਰੇ ’ਚ ਰਹਿਣ ਦਾ ਅੰਦਾਜ਼ਾ ਲਾਇਆ ਹੈ।

ਇਹ ਵੀ ਪੜ੍ਹੋ :    ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ

ਕੇਅਰਐਜ ਰੇਟਿੰਗਜ਼ ਦੀ ਮੁੱਖ ਅਰਥਸ਼ਾਸਤਰੀ ਰਜਨੀ ਸਿਨ੍ਹਾ ਨੇ ਕਿਹਾ,‘‘ਵਿੱਤੀ ਸਾਲ 2026-27 ਵੱਲ ਕਦਮ ਵਧਾਉਂਦੇ ਸਮੇਂ ਭਾਰਤ ਦਾ ਮਾਈਕ੍ਰੋ ਆਰਥਿਕ ਸਥਿਤੀ ਸਾਕਾਰਾਤਮਕ ਬਣੀ ਹੋਈ ਹੈ। ਬਾਹਰੀ ਬੇਯਕੀਨੀਆਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਅਗਲੇ ਵਿੱਤੀ ਸਾਲ ’ਚ ਕਰੀਬ 7 ਫੀਸਦੀ ਦਾ ਤੰਦਰੁਸਤ ਵਾਧਾ ਦਰਜ ਕਰਨ ’ਚ ਸਮਰੱਥ ਰਹੇਗੀ।’’

ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਰਿਪੋਰਟ ਕਹਿੰਦੀ ਹੈ ਕਿ ਕਿਰਤ ਕੋਡ ਵਰਗੇ ਨਵੇਂ ਸੁਧਾਰ ਘਰੇਲੂ ਅਤੇ ਗਲੋਬਲ ਨਿਵੇਸ਼ਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕਰਨਗੇ। ਹਾਲਾਂਕਿ ਵਿੱਤੀ ਸਾਲ 2025-26 ਦੀ ਦੂਜੀ ਛਿਮਾਹੀ ’ਚ ਬਰਾਮਦ ’ਚ ਐਡਵਾਂਸ ਆਰਡਰਾਂ ਦਾ ਅਸਰ ਘੱਟ ਹੋਣ ਅਤੇ ਤਿਉਹਾਰਾਂ ਤੋਂ ਬਾਅਦ ਖਪਤ ਦੇ ਆਮ ਹੋਣ ਨਾਲ ਵਾਧਾ ਦਰ ਕੁਝ ਸੁਸਤ ਹੋ ਕੇ 7 ਫੀਸਦੀ ਰਹਿ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News