ਭਾਰਤ ਨੇ ਤੈਅ ਕੀਤਾ ਮੋਬਾਈਲ ਨਿਰਮਾਣ ''ਚ ਚੀਨ ਨੂੰ ਪਿੱਛੇ ਛੱਡਣ ਦਾ ਟੀਚਾ : ਰਵੀ ਸ਼ੰਕਰ ਪ੍ਰਸਾਦ

12/14/2020 4:25:58 PM

ਨਵੀਂ ਦਿੱਲੀ (ਭਾਸ਼ਾ) : ਦੂਰਸੰਚਾਰ ਅਤੇ ਆਈ. ਟੀ. ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੇ ਉਤਪਾਦਨ ਆਧਾਰਿਤ ਉਤਸ਼ਾਹ (ਪੀ. ਐੱਲ. ਆਈ.) ਯੋਜਨਾ ਰਾਹੀਂ ਕੌਮਾਂਤਰੀ ਕੰਪਨੀਆਂ ਨੂੰ ਆਕਰਸ਼ਿਤ ਕਰਨ ਦੇ ਨਾਲ ਹੀ ਮੋਬਾਈਲ ਨਿਰਮਾਣ ਦੇ ਖੇਤਰ 'ਚ ਚੀਨ ਨੂੰ ਪਿੱਛੇ ਛੱਡਣ ਦਾ ਟੀਚਾ ਤੈਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੂਜੇ ਖੇਤਰਾਂ 'ਚ ਪੀ. ਐੱਲ. ਆਈ.ਯੋਜਨਾ ਦੇ ਵਿਸਤਾਰ ਨਾਲ ਭਾਰਤ ਨੂੰ ਇਲੈਕਟ੍ਰਾਨਿਕ ਉਤਪਾਦਾਂ ਦਾ ਨਿਰਮਾਣ ਕੇਂਦਰ ਬਣਾਉਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਅੱਜ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ ਕੇਜਰੀਵਾਲ

ਪ੍ਰਸਾਦ ਨੇ ਉਦਯੋਗ ਸੰਘ ਫਿੱਕੀ ਦੇ ਸਾਲਾਨਾ ਸੰਮੇਲਨ 'ਚ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਭਾਰਤ ਦੁਨੀਆ 'ਚ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਬਣੇ। ਹੁਣ ਮੈਂ ਭਾਰਤ ਨੂੰ ਚੀਨ ਤੋਂ ਅੱਗੇ ਵਧਾਉਣ 'ਤੇ ਜ਼ੋਰ ਦੇ ਰਿਹਾ ਹਾਂ। ਇਹ ਮੇਰਾ ਟੀਚਾ ਹੈ ਅਤੇ ਮੈਂ ਇਸ ਨੂੰ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਕਰ ਰਿਹਾ ਹਾਂ।' ਭਾਰਤ 2017 'ਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਣ ਦੇਸ਼ ਬਣ ਗਿਆ ਸੀ।

ਇਹ ਵੀ ਪੜ੍ਹੋ: 4 ਮਹੀਨੇ ਬਾਅਦ ਪੁੱਤਰ ਨੂੰ ਮਿਲੇ ਹਾਰਦਿਕ ਪੰਡਯਾ, ਪਿਤਾ ਦਾ ਫਰਜ਼ ਨਿਭਾਉਂਦੇ ਆਏ ਨਜ਼ਰ (ਤਸਵੀਰਾਂ)

ਇਲੈਕਟ੍ਰਾਨਿਕਸ 'ਤੇ ਰਾਸ਼ਟਰੀ ਨੀਤੀ (ਐੱਨ. ਪੀ. ਈ) 2019 'ਚ 2025 ਤੱਕ ਇਲੈਕਟ੍ਰਾਨਿਕ ਨਿਰਮਾਣ ਨੂੰ ਵਧਾ ਕੇ 26 ਲੱਖ ਕਰੋੜ ਰੁਪਏ ਤੋਂ ਵੱਧ ਕਰਨ 'ਤੇ ਜ਼ੋਰ ਦਿੱਤਾ ਗਿਆ। ਇਨ੍ਹਾਂ 'ਚੋਂ 13 ਲੱਖ ਕਰੋੜ ਰੁਪਏ ਮੋਬਾਈਲ ਨਿਰਮਾਣ ਸੇਗਮੈਂਟ ਤੋਂ ਆਉਣ ਦੀ ਉਮੀਦ ਹੈ। ਪ੍ਰਸਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੂੰ ਵਿਕਲਪਕ ਨਿਰਮਾਣ ਕੇਂਦਰ ਦੇ ਰੂਪ ਵਿਚ ਸਥਾਪਿਤ ਕਰਨ ਲਈ ਪੀ.ਐਲ.ਆਈ. ਯੋਜਨਾ ਨੂੰ ਲਿਆਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀ.ਐਲ਼.ਆਈ. ਦਾ ਮਕਸਦ ਵਿਸ਼ਵ ਪੱਧਰੀ ਕੰਪਨੀਆਂ ਨੂੰ ਭਾਰਤ ਵਿਚ ਲਿਆਉਣਾ ਅਤੇ ਭਾਰਤੀ ਕੰਪਨੀਆਂ ਨੂੰ ਵਿਸ਼ਵ ਪੱਧਰੀ ਬਣਾਉਣਾ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੀ.ਐਲ.ਆਈ. ਯੋਜਨਾ ਤਹਿਤ ਪਾਤਰ ਕੰਪਨੀਆਂ ਨੂੰ 48,000 ਕਰੋੜ ਰੁਪਏ ਤੱਕ ਦਾ ਪ੍ਰੋਤਸਾਹਨ ਮਿਲ ਸਕਦਾ ਹੈ।

ਇਹ ਵੀ ਪੜ੍ਹੋ: 1 ਫ਼ੀਸਦੀ ਵੀ ਕਿਸਾਨ ਸੜਕਾਂ 'ਤੇ ਨਹੀਂ, ਅੰਦਲੋਨ 'ਚ ਦਾਖ਼ਲ ਹੋਇਆ ਟੁੱਕੜੇ-ਟੁੱਕੜੇ ਗੈਂਗ : ਭਾਜਪਾ ਨੇਤਾ


cherry

Content Editor

Related News