ਇੰਡੇਨ ਨੇ ਬਾਜ਼ਾਰ ''ਚ ਉਤਾਰਿਆ ''ਐਕਸਟਰਾ ਤੇਜ਼'' ਗੈਸ ਸਿਲੰਡਰ, ਜਾਣੋ ਕੀ ਹੈ ਇਸ ਦੀ ਖਾਸੀਅਤ
Saturday, Jan 01, 2022 - 04:47 PM (IST)
ਨਵੀਂ ਦਿੱਲੀ- ਇੰਡੀਅਨ ਆਇਲ ਆਪਣੇ ਕਮਰਸ਼ੀਅਲ ਤੇ ਇੰਡਸਟਰੀਅਲ ਗਾਹਕਾਂ ਲਈ ਇਕ ਖਾਸ ਸਿਲੰਡਰ ਲੈ ਕੇ ਆਇਆ ਹੈ। ਕੰਪਨੀ ਨੇ ਇਸ ਸਿਲੰਡਰ ਨੂੰ ਐਕਸਟਰਾ ਤੇਜ਼ ਸਿਲੰਡਰ ਦਾ ਨਾਂ ਦਿੱਤਾ ਹੈ। ਕੰਪਨੀ ਦੇ ਇਸ ਸਿਲੰਡਰ ਦੀ ਖਾਸੀਅਤ ਇਹ ਹੈ ਕਿ ਇਸ ਦੇ ਇਸਤੇਮਾਲ 'ਤੇ ਤੁਸੀਂ 5 ਫੀਸਦੀ ਤੱਕ ਈਂਧਨ ਬਚਾ ਸਕਦੇ ਹੋ। ਇਸ ਦੇ ਨਾਲ ਹੀ ਤੇਜ਼ ਅੱਗ ਨਿਕਲਣ ਦੀ ਵਜ੍ਹਾ ਨਾਲ ਇਸ 'ਚ ਖਾਣਾ ਵੀ ਜਲਦੀ ਬਣ ਸਕਦਾ ਹੈ। ਇਹ ਸਿਲੰਡਰ ਨੀਲੇ ਰੰਗ ਦਾ ਹੈ।
ਇੰਡੀਅਨ ਆਇਲ ਦਾ ਐਕਸਟਰਾ ਤੇਜ਼ ਸਿਲੰਡਰ ਕਮਰਸ਼ੀਅਲ ਤੇ ਇੰਡਸਟਰੀ ਦੀ ਵਰਤੋਂ ਲਈ ਹੈ। ਇਹ ਘਰੇਲੂ ਗੈਸ ਦੇ ਰੂਪ 'ਚ ਇਸਤੇਮਾਲ ਕਰਨ ਲਈ ਨਹੀਂ ਹੈ। ਐਕਸਟਰਾ ਤੇਜ਼ ਦਾ ਇਸਤੇਮਾਲ ਘਰੇਲੂ ਬੂਕਿੰਗ ਲਈ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਵੱਡੇ ਪ੍ਰਾਜੈਕਟ 'ਚ ਇਸਤੇਮਾਲ ਕੀਤਾ ਜਾਂਦਾ ਹੈ।
ਸਮੇਂ ਦੇ ਨਾਲ ਈਂਧਨ ਦੀ ਵੀ ਬਚਤ
ਐਕਸਟਰਾ ਤੇਜ਼ ਸਿਲੰਡਰ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਫਲੇਮ ਕਾਫੀ ਤੇਜ਼ ਹੁੰਦੀ ਹੈ ਭਾਵ ਇਹ ਸਿਲੰਡਰ ਤੇਜ਼ ਪ੍ਰੈਸ਼ਰ ਨਾਲ ਗੈਸ ਛੱਡਦਾ ਹੈ। ਨਾਲ ਹੀ ਤੇਜ਼ ਦੇ ਇਸਤੇਮਾਲ ਨਾਲ 5 ਫੀਸਦੀ ਤੱਕ ਐੱਲ.ਪੀ.ਜੀ. ਦੀ ਬਚਤ ਹੁੰਦੀ ਹੈ। ਜੇਕਰ ਤੇਜ਼ ਸਿਲੰਡਰ 'ਤੇ ਖਾਣਾ ਪਕਾਇਆ ਜਾਵੇ ਤਾਂ ਇਸ 'ਚੋਂ 14 ਫੀਸਦੀ ਤੱਕ ਕੁਕਿੰਗ ਟਾਈਮ ਬਚਦਾ ਹੈ। ਐਕਸਟਰਾ ਤੇਜ਼ ਸਿਲੰਡਰ 'ਚ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ, ਇਸ ਲਈ ਇਸ ਦਾ ਘਰੇਲੂ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ। ਐਕਸਟਰਾ ਤੇਜ਼ ਸਿਲੰਡਰ ਦੀ ਸਭ ਤੋਂ ਵੱਡੀ ਖਾਸਿਅਤ ਹੈ ਕਿ ਇਸ ਦੀ ਲੌਅ (ਫਲੇਮ) ਦਾ ਤਾਪਮਾਨ 65 ਡਿਗਰੀ ਤੱਕ ਵਧ ਜਾਂਦਾ ਹੈ।
ਕਿਥੋਂ ਮਿਲੇਗਾ ਐਕਸਟਰਾ ਤੇਜ਼ ਸਿਲੰਡਰ?
ਇੰਡੇਨ ਐਕਸਟਰਾ ਤੇਜ਼ ਸਿਲੰਡਰ 19 ਕਿਲੋ, 475 ਕਿਲੋ ਤੇ 425 ਕਿਲੋ ਦੇ ਪੈਕ 'ਚ ਮਿਲਦਾ ਹੈ। ਐਕਸਟਰਾ ਤੇਜ਼ ਨੂੰ ਇੰਡੇਨ ਆਇਲ ਦੇ ਡਿਸਟਰੀਬਿਊਟਰ ਤੋਂ ਆਸਾਨੀ ਨਾਲ ਖਰੀਦਿਆ ਜਾ ਸਕਦਾ ਹੈ। ਇੰਡੀਅਨ ਆਇਲ ਦਾ ਅਧਿਕਾਰਿਕ ਵੈੱਬਸਾਈਟ ਮੁਤਾਬਕ ਐਕਸਟਰਾ ਤੇਜ਼ ਸਿਲੰਡਰ ਨੂੰ ਜਲਦ ਹੀ ਪੂਰੇ ਦੇਸ਼ 'ਚ ਵੇਚਣ ਦੀ ਯੋਜਨਾ ਹੈ ਤੇ ਅਜੇ ਤੇਜ਼ ਕੁਝ ਹੀ ਸ਼ਹਿਰਾਂ 'ਚ ਉਪਲੱਬਧ ਹੈ।
ਕੀ ਹੈ 'ਐਕਸਟਰਾ ਤੇਜ਼' 'ਦੀ ਤਕਨੀਕੀ
ਇੰਡੀਅਨ ਆਇਲ ਨੇ ਵਪਾਰਕ ਐੱਲ.ਪੀ.ਜੀ. ਸਿਲੰਡਰ ਦੀ ਕੈਲੋਰੀਫਿਕ ਵੈਲਿਊ 'ਚ ਵਾਧਾ ਕਰਕੇ ਉੱਚ ਤਾਪ ਦੇ ਐੱਲ.ਪੀ.ਜੀ. ਸਿਲੰਡਰ ਨੂੰ ਐਕਸਟਰਾ ਤੇਜ਼ ਦੇ ਨਾਂ ਨਾਲ ਤਿਆਰ ਕੀਤਾ ਹੈ। ਕੈਲੋਰੀਫਿਕ ਵੈਲਿਊ 'ਚ ਵਾਧੇ ਦੇ ਲਈ ਐੱਲ.ਪੀ.ਜੀ. 'ਚ ਐਡੀਟਿਵ ਮਿਲਾਏ ਗਏ ਹਨ, ਜਿਸ ਨਾਲ ਇਸ ਦੀ ਹੀਟ ਵੱਧ ਗਈ ਹੈ। ਐਕਸਟਰਾ ਤੇਜ਼ ਦਾ ਪਾਇਲਟ ਪ੍ਰਾਜੈਕਟ ਕਰੀਬ ਦੋ ਸਾਲ ਪਹਿਲੇ ਕਰਨਾਟਕ 'ਚ ਸ਼ੁਰੂ ਹੋਇਆ ਸੀ, ਇੰਡੀਅਨ ਆਇਲ ਦੀ ਰਿਸਰਟ ਟੀਮ ਨੇ ਲੰਬਾ ਸਮਾਂ ਕੰਮ ਕਰਨ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਇਆ ਸੀ।