ਖਾਦ ਦੀ ਵਧੇਗੀ ਖਪਤ, ਕੰਪਨੀਆਂ ਨੂੰ ਹੋਵੇਗਾ ਮੁਨਾਫਾ

09/17/2018 4:25:01 PM

ਨਵੀਂ ਦਿੱਲੀ — ਇਸ ਸਾਲ ਸਾਉਣੀ ਦੀ ਬਿਜਾਈ ਦੇ ਕੁੱਲ ਖੇਤਰ ਵਿਚ ਵਾਧਾ ਹੋਣ ਕਾਰਨ ਖਾਦ ਕੰਪਨੀਆਂ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਮਜ਼ਬੂਤ ਮਾਲੀਆ ਦਰਜ ਕਰਨ ਲਈ ਤਿਆਰ ਹਨ। ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਇਸ ਖਰੀਦ ਸੀਜ਼ਨ ਵਿਚ ਬਿਜਾਈ ਦੇ ਖੇਤਰ ਦਾ ਤੇਜ਼ੀ ਨਾਲ ਵਾਧੇ ਦਾ ਅਨੁਮਾਨ ਲਗਾਇਆ ਹੈ। ਦੱਖਣੀ-ਪੱਛਮੀ ਮਾਨਸੂਨ ਇਸ ਸਾਲ ਸਧਾਰਣ ਹੋਣ ਕਾਰਨ ਖੇਤੀ ਉਤਪਾਦਨ ਵਧਾਉਣ ਲਈ ਖਾਦ ਦੀ ਵਰਤੋਂ ਵਿਚ ਵਾਧਾ ਹੋਵੇਗਾ। 

ਕੇਅਰ ਰੇਟਿੰਗਸ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ,'ਵਿੱਤੀ ਸਾਲ 2019 ਦੀ ਮੌਜੂਦਾ ਤਿਮਾਹੀ ਦੀ ਸ਼ੁਰੂਆਤ ਸਕਾਰਾਤਮਕ ਬਦਲਾਅ ਨਾਲ ਹੋਈ ਹੈ ਕਿਉਂਕਿ ਮਾਨਸੂਨ ਲਗਭਗ ਆਮ ਹੈ ਅਤੇ ਪ੍ਰਮੁੱਖ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ(ਐੱਮ.ਐੱਸ.ਪੀ.) ਵਿਚ ਵਾਧਾ ਦਰਜ ਕੀਤਾ ਗਿਆ ਹੈ। ਸਾਡਾ ਮੰਨਣਾ ਹੈ ਕਿ ਵਿੱਤੀ ਸਾਲ 2019 ਦੌਰਾਨ ਕੁੱਲ ਖਾਦ ਉਤਪਾਦਨ 4.22-4.25 ਕਰੋੜ ਟਨ ਰਹੇਗਾ ਜਿਹੜਾ ਕਿ ਪਿਛਲੇ ਸਾਲ 'ਚ 4.13 ਕਰੋੜ ਟਨ ਸੀ। ਆਮ ਮਾਨਸੂਨ ਦੀ ਬਾਰਿਸ਼ ਕਾਰਨ ਮਿੱਟੀ 'ਚ ਨਮੀ ਦੀ ਮਾਤਰਾ ਰਬੀ ਫਸਲਾਂ ਲਈ ਅਨੁਕੂਲ ਬਣੀ ਹੋਈ ਹੈ। ਇਸ ਲਈ ਸਾਡਾ ਮੰਨਣਾ ਹੈ ਕਿ ਇਸ ਸਾਲ ਕੁੱਲ ਖਾਦ ਦੀ ਖਪਤ ਵਧੇਗੀ। ਵਿੱਤੀ ਸਾਲ 2017-18 ਦੇ ਦੌਰਾਨ ਆਪਣੇ ਵਿੱਤੀ ਪ੍ਰਦਰਸ਼ਨ 'ਚ ਤੇਜ਼ੀ ਤੋਂ ਬਾਅਦ ਖਾਦ ਕੰਪਨੀਆਂ ਨੇ ਜੂਨ 2018 'ਚ ਖਤਮ ਤਿਮਾਹੀ ਵਿਚ ਵੀ ਆਪਣੇ ਆਮਦਨ ਅਤੇ ਮੁਨਾਫੇ ਵਿਚ ਭਾਰੀ ਵਾਧਾ ਦਰਜ ਕੀਤਾ ਹੈ।


Related News