ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਦੀ ਇਜ਼ਰਾਇਲੀ ਪ੍ਰਧਾਨ ਮੰਤਰੀ ਨੂੰ ਧਮਕੀ, ਕਿਹਾ– ‘ਹਿਟਲਰ’ ਵਰਗਾ ਹੋਵੇਗਾ ਹਾਲ

05/31/2024 1:06:59 AM

ਇਸਤਾਂਬੁਲ (ਇੰਟ.)– ਇਜ਼ਰਾਈਲ ਤੇ ਹਮਾਸ ਦੀ ਜੰਗ ਵਿਚਾਲੇ ਗਾਜ਼ਾ ਪੱਟੀ ਦੇ ਰਾਫਾ ਸ਼ਹਿਰ ’ਚ ਇਜ਼ਰਾਇਲੀ ਕਾਰਵਾਈ ਦੇ ਖ਼ਿਲਾਫ਼ ਹੁਣ ਤੁਰਕੀ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਉਥੇ ਹੀ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮਹਾਨਗਰ ’ਚ ਰੈੱਡ ਅਲਰਟ ਖ਼ਤਮ : ਆਰੇਂਜ ਅਲਰਟ ’ਚ ਬੱਦਲ ਬਣਨ ਨਾਲ ‘ਬਾਰਿਸ਼-ਤੂਫ਼ਾਨ’ ਦੇ ਬਣੇ ਆਸਾਰ

ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ‘ਅੱਤਵਾਦੀ ਦੇਸ਼’ ਦੇ ਚਿਹਰੇ ਤੋਂ ਪਰਦਾ ਹੱਟ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਨੇ ਇਹ ਵੀ ਜ਼ੋਰ ਦਿੱਤਾ ਕਿ ਇਜ਼ਰਾਇਲੀ ਪੀ. ਐੱਮ. ਤੇ ਉਸ ਦੇ ਸਾਥੀ ਸਜ਼ਾ ਤੋਂ ਨਹੀਂ ਬਚਣਗੇ।

ਇਨ੍ਹਾਂ ਲੋਕਾਂ ਦਾ ਹਰਸ਼ ਜਰਮਨੀ ਦੇ ਜ਼ਾਲਮ ਸ਼ਾਸਕ ਅਡੋਲਫ ਹਿਟਲਰ ਤੇ ਜੰਗੀ ਅਪਰਾਧੀਆਂ ਵਰਗਾ ਹੋਵੇਗਾ। ਏਰਦੋਗਨ ਨੇ ਇਹ ਗੱਲਾਂ ਇਸਤਾਂਬੁਲ ਦੇ ਅਦਨਾਨ ਮੇਂਡਰੇਸ ਕਾਨਫਰੰਸ ਸੈਂਟਰ ’ਚ ਆਯੋਜਿਤ ਇਕ ਸਮਾਗਮ ’ਚ ਆਖੀਆਂ। ਏਰਦੋਗਨ ਨੇ ਕਿਹਾ ਕਿ ਗਾਜ਼ਾ ’ਚ 36,000 ਤੋਂ ਵੱਧ ਲੋਕ ਉਨ੍ਹਾਂ ਲੋਕਾਂ ਦੀਆਂ ਕਾਰਵਾਈਆਂ ਨਾਲ ਸ਼ਹੀਦ ਹੋਏ, ਜਿਨ੍ਹਾਂ ਨੂੰ ਉਹ ਕਸਾਈ ਤੇ ਕਾਤਲ ਕਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News