ਵਿਆਹ ਦੇ ਸੀਜ਼ਨ ''ਚ ਦੁੱਧ ਨਾਲ ਬਣੇ ਉਤਪਾਦਾਂ ਦੀ ਵਧੀ ਮੰਗ, ਕੰਪਨੀਆਂ ਲਈ ਖੜ੍ਹੀ ਹੋਈ ਮੁਸ਼ਕਲ

Saturday, Dec 03, 2022 - 10:57 AM (IST)

ਵਿਆਹ ਦੇ ਸੀਜ਼ਨ ''ਚ ਦੁੱਧ ਨਾਲ ਬਣੇ ਉਤਪਾਦਾਂ ਦੀ ਵਧੀ ਮੰਗ, ਕੰਪਨੀਆਂ ਲਈ ਖੜ੍ਹੀ ਹੋਈ ਮੁਸ਼ਕਲ

ਜਲੰਧਰ (ਬਿਜ਼ਨੈੱਸ ਡੈਸਕ) – ਦੀਵਾਲੀ ਤੋਂ ਬਾਅਦ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਸੀਜ਼ਨ ਲਈ ਦੁੱਧ ਆਧਾਰਿਤ ਪ੍ਰੋਡਕਟਸ ਤਿਆਰ ਕਰਨ ਵਾਲੀਆਂ ਕੰਪਨੀਆਂ ਖਪਤਕਾਰ ਮੰਗ ’ਚ ਉਮੀਦ ਨਾਲੋਂ ਜ਼ਿਆਦਾ ਵਾਧੇ ਨੂੰ ਪੂਰਾ ਕਰਨ ਲਈ ਉਤਪਾਦਨ ’ਚ ਤੇਜ਼ੀ ਲਿਆਈਆਂ ਹਨ। ਮਦਰ ਡੇਅਰੀ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਆਪਣੇ ਅਨੁਮਾਨਾਂ ਨੂੰ ਪਾਰ ਕਰ ਲਿਆ ਹੈ। ਇਸ ਤਿਓਹਾਰੀ ਸੀਜ਼ਨ ’ਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਖਪਤ ਕਾਫੀ ਵਧ ਗਈ ਹੈ। ਮੱਖਣ ’ਚ ਵੀ ਖਪਤਕਾਰਾਂ ਅਤੇ ਸੰਸਥਾਗਤ ਖੇਤਰਾਂ, ਦੋਹਾਂ ਦੀ ਮੰਗ ’ਚ ਵਾਧਾ ਦੇਖਿਆ ਗਿਆ ਹੈ ਅਤੇ ਉਤਪਾਦਨ ’ਚ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ : ਪਹਿਲੇ ਦਿਨ ਡਿਜੀਟਲ ਰੁਪਏ 'ਚ ਹੋਇਆ ਇੰਨੇ ਕਰੋੜ ਦਾ ਲੈਣ-ਦੇਣ, ਅਜੇ ਸਿਰਫ 4 ਬੈਂਕਾਂ ਕੋਲ ਹੈ ਇਹ

ਗੁਜਰਾਤ ਅਤੇ ਮਹਾਰਾਸ਼ਟਰ ’ਚ ਦੁੱਧ ਉਤਪਾਦਨ ’ਚ ਗਿਰਾਵਟ

ਕਈ ਡੇਅਰੀ ਉਤਪਾਦ ਬਣਾਉਣ ਵਾਲੀ ਕੰਪਨੀ ਅਮੂਲ ਕਰੀਬ ਇਕ ਮਹੀਨੇ ਤੋਂ ਉਤਪਾਦਾਂ ਦੀ ਸਪਲਾਈ ਦੀ ਕਮੀ ਨਾਲ ਜੂਝ ਰਹੀ ਹੈ। ਕੰਪਨੀ ਲਈ ਦੋਹਰੇ ਝਟਕੇ ’ਚ ਕਈ ਸੂਬਿਆਂ ’ਚ ਹਜ਼ਾਰਾਂ ਪਸ਼ੂਆਂ ਦੀ ਜਾਨ ਲੈਣ ਵਾਲੀ ਲੰਪੀ ਸਕਿਨ ਦੀ ਬੀਮਾਰੀ ਨੇ ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ’ਚ ਦੁੱਧ ਦੇ ਉਤਪਾਦਨ ’ਚ ਗਿਰਾਵਟ ਲਿਆਂਦੀ ਹੈ। ਗੁਜਰਾਤ ਕੋ-ਆਪ੍ਰੇਟਿਵ ਮਿਲਕ ਮਾਰਕੀਟਿੰਗ ਫੈੱਡਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਆਰ. ਐੱਸ. ਸੋਢੀ ਨੇ ਕਿਹਾ ਕਿ ਮੰਗ ’ਚ ਭਾਰੀ ਉਛਾਲ ਤਿਓਹਾਰੀ ਸਜ਼ਨ ਨਾਲ ਸ਼ੁਰੂ ਹੋਇਆ ਅਤੇ ਅਸੀਂ ਮੱਖਣ ਵਰਗੇ ਉਤਪਾਦਾਂ ਦੀ ਕਮੀ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਹੁਣ ਉਤਪਾਦਨ ਅਤੇ ਸਪਲਾਈ ਹੁਣ ਔਸਤ ਤੋਂ ਜ਼ਿਆਦਾ ਹੋ ਰਹੀ ਹੈ।

ਇਹ ਵੀ ਪੜ੍ਹੋ : ਕੱਚੇ ਤੇਲ ’ਤੇ ਵਿੰਡਫਾਲ ਟੈਕਸ ਹੋਇਆ ਅੱਧਾ, ਡੀਜ਼ਲ ਦੇ ਐਕਸਪੋਰਟ ’ਤੇ ਟੈਕਸ ਵੀ ਘਟਿਆ

ਕੀ ਕਹਿੰਦੇ ਹਨ ਕੰਪਨੀਆਂ ਦੇ ਅਧਿਕਾਰੀ

ਅਡਾਨੀ ਵਿਲਮਰ ਦੇ ਮੈਨੇਜਿੰਗ ਡਾਇਰੈਕਟਰ ਅੰਗਸ਼ੁ ਮਲਿਕ ਨੇ ਕਿਹਾ ਕਿ ਮਹਿੰਗਾਈ ਦੇ ਬਾਵਜੂਦ ਅਕਤੂਬਰ ਤੋਂ ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਮੰਗ ’ਚ ਤੇਜ਼ੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸੁਚਾਰੂ ਸਪਲਾਈ ਯਕੀਨੀ ਕਰਨ ਲਈ ਇਕ ਮਜ਼ਬੂਤ ਪਾਈਪ ਲਾਈਨ ਬਣਾਈ ਹੈ। ਦਾਲ, ਮੈਦਾ, ਖਾਣ ਵਾਲੇ ਤੇਲ, ਖੰਡ, ਬਾਸਮਤੀ ਚੌਲ ਅਤੇ ਵੇਸਣ ਦੀ ਅਕਤੂਬਰ ਦੀ ਵਿਕਰੀ ਸ਼ਾਨਦਾਰ ਰਹੀ ਹੈ। ਮਾਰਚ ਤੱਕ ਮੰਗ ਦੇ ਮਜ਼ਬੂਤ ਹੋਣ ਰਹਿਣ ਦੀ ਉਮੀਦ ਹੈ। ਮੇਨਲੈਂਡ ਚਾਈਨਾ ਅਤੇ ਏਸ਼ੀਆ ਕਿਚਨ ਵਰਗੇ ਕਈ ਕੈਜੁਅਲ ਅਤੇ ਫਾਈਨ-ਡਾਈਨ ਬ੍ਰਾਂਡ ਸੰਚਾਲਿਤ ਕਰਨ ਵਾਲੇ ਸਪੈਸ਼ਲਿਟੀ ਰੈਸਟੋਰੈਂਟ ਦੇ ਮੁਖੀ ਅੰਜਨ ਚੈਟਰਜੀ ਨੇ ਕਿਹਾ ਕਿ ਵਿਆਹਾਂ ਤੋਂ ਬਾਅਦ ਡਾਈਨ-ਇਨ ਅਤੇ ਖਾਣ-ਪੀਣ ’ਚ ਰਿਕਾਰਡ ਵਾਧਾ ਹੋ ਰਿਹਾ ਅਤੇ ਅਸੀਂ ਡੇਅਰੀ ਅਤੇ ਕੁੱਝ ਖਾਣ ਵਾਲੇ ਤੋਲਾਂ ਦੀ ਸਪਲਾਈ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸੰਕਟ ਛੇਤੀ ਹੀ ਦੂਰ ਹੋ ਜਾਏਗਾ। ਐਗਜ਼ੀਕਿਊਟਿਵਸ ਦਾ ਕਹਿਣਾ ਹੈ ਕਿ ਤਿਓਹਾਰੀ ਸੀਜ਼ਨ ’ਚ ਮਿਠਾਈਆਂ ਦੀ ਥਾਂ ਡ੍ਰਾਈ ਫਰੂਟਸ, ਦਾਲਾਂ ਅਤੇ ਹੋਰ ਹੈਲਦੀ ਫੂਡ ਗਿਫਟ ਕਰਨ ਵਾਲੇ ਕੰਜਿਊਮਰਸ ਨੇ ਵੀ ਮੰਗ ’ਚ ਵਾਧੇ ’ਚ ਯੋਗਦਾਨ ਦਿੱਤਾ ਹੈ।

ਇਹ ਵੀ ਪੜ੍ਹੋ : ਚੀਨੀ ਸਰਕਾਰ ਦੀਆਂ ਨਜ਼ਰਾਂ ਤੋਂ ਬਚ ਕੇ ਜਾਣੋ ਕਿਥੇ ਰਹਿ ਰਹੇ ਹਨ ਅਲੀਬਾਬਾ ਦੇ ਜੈਕ ਮਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News