GST ਨਾਲ ਆਟੋ ਸੈਕਟਰ ਨੂੰ ਹੋਇਆ ਵਾਧਾ, ਵੱਧੀ ਸੇਲ

Friday, Aug 11, 2017 - 04:51 PM (IST)

GST ਨਾਲ ਆਟੋ ਸੈਕਟਰ ਨੂੰ ਹੋਇਆ ਵਾਧਾ, ਵੱਧੀ ਸੇਲ

ਨਵੀਂ ਦਿੱਲੀ—ਜੀ.ਐੱਸ.ਟੀ. ਨਾਲ ਆਟੋ ਸੈਕਟਰ ਦੀ ਵਿਕਰੀ ਨੂੰ ਵਾਧਾ ਮਿਲਿਆ ਹੈ। ਜੁਲਾਈ 'ਚ ਯੂਟੀਲਿਟੀ ਵਹੀਕਲਸ ਦੀ ਵਿਕਰੀ 'ਚ 35.5 ਫੀਸਦੀ ਦੀ ਉਛਾਲ ਦੇਖਣ ਨੂੰ ਮਿਲਿਆ ਹੈ। ਜੁਲਾਈ 'ਚ ਯੂਟੀਲਿਟੀ ਵਹੀਕਲ ਵਿਕਰੀ 86874 ਯੂਨੀਟ ਰਹੀ। ਉੱਥੇ ਹੀ ਕਮਰਸ਼ਿਅਲ ਵਹੀਕਲ, ਪੈਸੈਂਜਰ ਅਤੇ ਟੂ ਵਹੀਲਰ ਸੇਗਮੈਂਟ 'ਚ ਚੰਗੀ ਵਿਕਰੀ ਦੇਖਣ ਨੂੰ ਮਿਲੀ। ਕਮ੍ਰਸ਼ਿਅਲ ਵਹੀਕਲ ਦੀ ਵਿਕਰੀ 13 ਫੀਸਦੀ ਵੱਧੀ ਹੈ।ਜਦੋਂਕਿ ਪੈਸੇਂਜਰ ਵਹੀਕਲ ਦੀ ਵਿਕਰੀ 8.5 ਫੀਸਦੀ ਤੋਂ ਵੱਧ ਕੇ 1.92 ਲੱਖ ਯੂਨੀਟ ਰਹੀ ਹੈ। ਜੁਲਾਈ 'ਚ ਟੂ-ਵਹੀਲਰ ਦੀ ਵਿਕਰੀ 13.7 ਫੀਸਦੀ ਤੋਂ ਵੱਧ ਕੇ 17 ਲੱਖ ਯੂਨੀਟ ਰਹੀ ਹੈ।


Related News