ਆਬਾਦੀ ਵਧਣ ਕਾਰਨ ਸਾਲ 2036 ਤੱਕ 6.4 ਕਰੋੜ ਵਾਧੂ ਮਕਾਨਾਂ ਦੀ ਪਵੇਗੀ ਲੋੜ : ਰਿਪੋਰਟ

Tuesday, Jan 09, 2024 - 04:42 PM (IST)

ਆਬਾਦੀ ਵਧਣ ਕਾਰਨ ਸਾਲ 2036 ਤੱਕ 6.4 ਕਰੋੜ ਵਾਧੂ ਮਕਾਨਾਂ ਦੀ ਪਵੇਗੀ ਲੋੜ : ਰਿਪੋਰਟ

ਨਵੀਂ ਦਿੱਲੀ (ਭਾਸ਼ਾ) - ਦਿਨੋ-ਦਿਨ ਵੱਧ ਰਹੀ ਆਬਾਦੀ ਦੇ ਕਾਰਨ ਸਾਲ 2036 ਤੱਕ 6.4 ਕਰੋੜ ਘਰਾਂ ਦੀ ਜ਼ਰੂਰਤ ਪੈ ਸਕਦੀ ਹੈ। ਕ੍ਰੇਡਾਈ-ਲਿਸੀ ਫੋਰਸ ਨੇ ਇਕ ਰਿਪੋਰਟ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਕ੍ਰੇਡਾਈ ਨੇ ਵਾਰਾਣਸੀ ਵਿਚ ਆਯੋਜਿਤ ਨਿਊ ਇੰਡੀਆ ਸਮਿਟ 'ਚ ਡਾਟਾ ਐਨਾਲਿਟਿਕਸ ਕੰਪਨੀ ਲਾਇਸਿਸ ਫੋਰਾਸ ਦੇ ਸਹਿਯੋਗ ਨਾਲ ਇਹ ਰਿਪੋਰਟ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ - ਮਾਲਦੀਵ ਨੂੰ ਲੱਗਾ ਇਕ ਹੋਰ ਝਟਕਾ: ਇਸ ਕੰਪਨੀ ਨੇ ਬਾਈਕਾਟ ਕਰ ਯਾਤਰਾ ਬੀਮਾ 'ਤੇ ਲਾਈ ਪਾਬੰਦੀ

ਸਾਂਝੀ ਰਿਪੋਰਟ 'ਚ ਕਿਹਾ ਗਿਆ ਕਿ ਜਨਸੰਖਿਆ ਵਿਚ ਵਾਧਾ ਹੋਣ ਕਾਰਨ 2036 ਤੱਕ ਭਾਰਤ ਵਿਚ 6.4 ਕਰੋੜ ਮਕਾਨਾਂ ਦੀ ਜ਼ਰੂਰਤ ਪਵੇਗੀ। ਰਿਪੋਰਟ ਮੁਤਾਬਕ 2018 ਵਿਚ ਭਾਰਤ ਵਿਚ 2.9 ਕਰੋੜ ਮਕਾਨਾਂ ਦੀ ਘਾਟ ਸੀ। ਕ੍ਰੇਡਾਈ-ਲਾਇਸਿਸ ਫੋਰਾਸ ਨੇ ਰਿਪੋਰਟ ਵਿਚ ਕਿਹਾ, 'ਇਸ ਲਈ ਭਾਰਤ 'ਚ 2036 ਤੱਕ ਕੁਲ ਅਨੁਮਾਨਿਤ ਰਿਹਾਇਸ਼ੀ ਮੰਗ 9.3 ਕਰੋੜ ਹੋਵੇਗੀ।'

ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ

ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਰੀਅਲ ਅਸਟੇਟ ਵਾਧੇ ਦੀ ਅਗਲੀ ਤਿੱਖੀ ਮੰਗ ਮੱਧ ਅਤੇ ਛੋਟੇ ਸ਼ਹਿਰ (ਦੂਜੀ ਅਤੇ ਤੀਸਰੀ ਸ਼੍ਰੈਣੀ) ਖੇਤਰਾਂ ਵਿੱਚ ਹੋਣ ਦੀ ਉਮੀਦ ਹੈ। CREDAI ਦੇ ਚੇਅਰਮੈਨ ਬੋਮਨ ਇਰਾਨੀ ਨੇ ਕਿਹਾ, “ਤੇਜੀ ਨਾਲ ਵਧ ਰਹੀ ਭਾਰਤੀ ਆਬਾਦੀ ਅਤੇ ਆਰਥਿਕਤਾ ਦੇ ਨਤੀਜੇ ਵਜੋਂ ਮਕਾਨਾਂ ਦੀ ਮੰਗ ਅਤੇ ਸਪਲਾਈ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਘਰ ਖਰੀਦਣ ਵਾਲਿਆਂ ਦੀ ਖਰੀਦ ਸ਼ਕਤੀ ਵਿੱਚ ਵੀ ਸੁਧਾਰ ਹੋਇਆ ਹੈ ਅਤੇ ਉਹ ਵੱਡੇ ਘਰ ਖਰੀਦਣ ਦੇ ਇੱਛੁਕ ਹਨ।

ਇਹ ਵੀ ਪੜ੍ਹੋ - IndiGo ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ! ਹੁਣ ਇਨ੍ਹਾਂ ਸੀਟਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ

CREDAI ਦੇ ਚੇਅਰਮੈਨ ਮਨੋਜ ਗੌੜ ਨੇ ਕਿਹਾ, “2023 ਸਾਰੇ ਰੀਅਲ ਅਸਟੇਟ ਹਿੱਸੇਦਾਰਾਂ ਲਈ ਇੱਕ ਸ਼ਾਨਦਾਰ ਸਾਲ ਰਿਹਾ ਹੈ। ਸਾਨੂੰ ਉਮੀਦ ਹੈ ਕਿ ਇਹ ਮੰਗ 2024 ਅਤੇ ਉਸ ਤੋਂ ਬਾਅਦ ਵੀ ਜਾਰੀ ਰਹੇਗੀ।'' ਉਨ੍ਹਾਂ ਨੇ ਕਿਹਾ ਕਿ ਮੱਧਮ ਅਤੇ ਛੋਟੇ ਸ਼ਹਿਰਾਂ ਵਿੱਚ ਮਕਾਨ ਉਸਾਰੀ ਵਿੱਚ ਤੇਜ਼ੀ ਆਵੇਗੀ। ਲਾਈਸਿਸ ਫੋਰਾਸ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਪੰਕਜ ਕਪੂਰ ਨੇ ਕਿਹਾ, “ਭਾਰਤੀ ਰੀਅਲ ਅਸਟੇਟ ਇਸ ਸਮੇਂ ਇੱਕ ਨਾਜ਼ੁਕ ਮੋੜ 'ਤੇ ਹੈ।" ਇਹ ਨਿਰੰਤਰ ਮੰਗ ਅਤੇ ਸਪਲਾਈ ਜੀਡੀਪੀ ਵਿੱਚ ਬਹੁਤ ਯੋਗਦਾਨ ਪਾ ਰਹੀ ਹੈ ਅਤੇ 5,000 ਅਰਬ ਡਾਲਰ ਦੇ ਟੀਚੇ ਤੱਕ ਪਹੁੰਚਣ ਦਾ ਇੱਕ ਪੱਕਾ ਰਸਤਾ ਤਿਆਰ ਕਰ ਰਹੀ ਹੈ।"

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News