ਦੇਸ਼ 'ਚ ਇਕੱਲੇ ਯਾਤਰਾ ਕਰਨ ਦਾ ਰੁਝਾਨ ਵਧਿਆ, ਜੰਮੂ-ਕਸ਼ਮੀਰ ਸਮੇਤ ਇਨ੍ਹਾਂ ਥਾਵਾਂ ਨੂੰ ਤਰਜ਼ੀਹ ਦੇ ਰਹੇ ਮੁਸਾਫ਼ਰ

Monday, Jul 03, 2023 - 10:48 AM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਏਕਲ ਸੈਲਾਨੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਅਤੇ ਅਜਿਹੇ ਮੁਸਾਫਰਾਂ ਲਈ ਜੰਮੂ-ਕਸ਼ਮੀਰ, ਮਨਾਲੀ ਅਤੇ ਸ਼ਿਮਲਾ ਪਸੰਦੀਦਾ ਮੰਜ਼ਿਲਾਂ ਹਨ। ਯਾਤਰਾ ਰੁਝਾਨਾਂ ਉੱਤੇ ਹਾਲ ਹੀ ’ਚ ਪੇਸ਼ ਹੋਈ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੋਹਰੀ ਯਾਤਰਾ ਵਿੱਤ-ਤਕਨੀਕੀ ਕੰਪਨੀ ਸੰਕਾਸ਼ ਦੁਆਰਾ ਕੀਤੇ ਅਧਿਐਨ ’ਚ ਪਾਇਆ ਗਿਆ ਕਿ ਲੱਗਭੱਗ 35 ਫ਼ੀਸਦੀ ਏਕਲ ਸੈਲਾਨੀ ਛੁੱਟੀਆਂ ਮਨਾਉਣ ਲਈ ਜੰਮੂ-ਕਸ਼ਮੀਰ ਨੂੰ ਤਰਜੀਹ ਦਿੰਦੇ ਹਨ, ਜਿਸ ਤੋਂ ਬਾਅਦ ਮਨਾਲੀ (25 ਫ਼ੀਸਦੀ) ਅਤੇ ਫਿਰ ਸ਼ਿਮਲਾ (14 ਫ਼ੀਸਦੀ) ਹਨ। ਇਨ੍ਹਾਂ ਤੋਂ ਬਾਅਦ ਮਸੂਰੀ 9 ਫ਼ੀਸਦੀ, ਸਿੱਕਮ 7 ਫ਼ੀਸਦੀ ਅਤੇ ਗੋਆ 5 ਫ਼ੀਸਦੀ ਏਕਲ ਮੁਸਾਫਰਾਂ ਦੀ ਪਸੰਦ ਹਨ।

ਇਹ ਵੀ ਪੜ੍ਹੋ : ਐਪਲ ਨੇ ਤੋੜੇ ਸਾਰੇ ਰਿਕਾਰਡ, ਬਣੀ ਦੁਨੀਆ ਦੀ ਪਹਿਲੀ 3 ਲੱਖ ਕਰੋੜ ਡਾਲਰ ਦੀ ਕੰਪਨੀ

ਸੰਕਾਸ਼ ਦੇ ਸਹਿ-ਸਸਥਾਪਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਅਕਾਸ਼ ਦਾਹੀਆ ਨੇ ਕਿਹਾ, “ਆਪਣੀ ਕੁਦਰਤੀ ਸੁੰਦਰਤਾ, ਸੱਭਿਆਚਾਰਕ ਖੁਸ਼ਹਾਲੀ ਲਈ ਪ੍ਰਸਿੱਧ ਸਥਾਨਾਂ ਦੀ ਲੋਕਪ੍ਰਿਅਤਾ ’ਚ ਵਾਧਾ ਵੇਖਿਆ ਗਿਆ ਹੈ। ਮਾਰਚ 2023 ਤੱਕ ਘਰੇਲੂ ਯਾਤਰਾ ਜ਼ਿਆਦਾ ਲੋਕਪ੍ਰਿਅ ਹੋ ਰਹੀ।” ਰਿਪੋਰਟ ਯਾਤਰਾ ਰੁਝੇਵੇਂ ’ਚ ਇਕ ਜ਼ਿਕਰਯੋਗ ਬਦਲਾਅ ਦਾ ਸੰਕੇਤ ਦਿੰਦੀ ਹੈ, ਜਿਸ ’ਚ ਯਾਤਰੀ ‘ਏਕਾਂਤ, ਰੁਮਾਂਚ ਅਤੇ ਕੁਦਰਤ ਦੇ ਨਾਲ ਫਿਰ ਤੋਂ ਜੁੜਨ ਪ੍ਰਤੀ ਇਕ ਮਜ਼ਬੂਤ ਝੁਕਾਅ ਦਿਖਾਉਂਦੇ ਹਨ। ਰਿਪੋਰਟ ਅਨੁਸਾਰ ਸਭ ਤੋਂ ਦਿਲਚਸਪ ਪ੍ਰਵਿਰਤੀ ਏਕਲ ਯਾਤਰਾ ਵੱਲ ਝੁਕਾਅ ਹੈ, ਕਿਉਂਕਿ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ’ਚ ਇਸ ’ਚ ‘250 ਫ਼ੀਸਦੀ’ ਦਾ ਭਾਰੀ ਵਾਧਾ ਹੋਇਆ ਹੈ। ਦੱਸ ਦੇਈਏ ਕਿ ਇਕੱਲੇ ਯਾਤਰਾ ਦਾ ਮਤਲਬ ਹੈ ਇਕੱਲੇ ਸਫ਼ਰ ਕਰਨਾ। ਇਸ ਨਾਲ ਸੈਲਾਨੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਥਾਂ 'ਤੇ ਜਾ ਸਕਦਾ ਹੈ। ਹਰ ਚੀਜ਼ ਦੀ ਚੋਣ ਅਤੇ ਆਪਣੇ ਫ਼ੈਸਲੇ ਆਪ ਲੈ ਸਕਦਾ ਹੈ। 

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

 


rajwinder kaur

Content Editor

Related News