Dolo-650 ਦਵਾਈ ਬਣਾਉਣ ਵਾਲੀ ਕੰਪਨੀ ''ਤੇ ਇਨਕਮ ਟੈਕਸ ਦੀ ਕਾਰਵਾਈ, 40 ਟਿਕਾਣਿਆਂ ''ਤੇ ਕੀਤੀ ਗਈ ਛਾਪੇਮਾਰੀ

Thursday, Jul 07, 2022 - 12:19 AM (IST)

Dolo-650 ਦਵਾਈ ਬਣਾਉਣ ਵਾਲੀ ਕੰਪਨੀ ''ਤੇ ਇਨਕਮ ਟੈਕਸ ਦੀ ਕਾਰਵਾਈ, 40 ਟਿਕਾਣਿਆਂ ''ਤੇ ਕੀਤੀ ਗਈ ਛਾਪੇਮਾਰੀ

ਨਵੀਂ ਦਿੱਲੀ-ਇਨਕਮ ਟੈਕਸ ਡਿਪਾਰਟਮੈਂਟ ਨੇ ਬੁੱਧਵਾਰ ਨੂੰ ਮਸ਼ਹੂਰ ਡੋਲੋ-650 ਟੈਬਲੇਟ ਬਣਾਉਣ ਵਾਲੀ ਫਾਰਮਾ ਕੰਪਨੀ ਮਾਈਕ੍ਰੋ ਲੈਬਸ ਦੇ ਬੈਂਗਲੁਰੂ ਸਥਿਤ ਮੁੱਖ ਦਫ਼ਤਰ 'ਤੇ ਛਾਪੇਮਾਰੀ ਕੀਤੀ। ਕੰਪਨੀ ਦੇ ਮੁੱਖ ਦਫਤਰ ਤੋਂ ਇਲਾਵਾ ਉਸ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਦਿਲੀਪ ਸੁਰਾਨਾ ਅਤੇ ਡਾਇਰੈਕਟਰ ਆਨੰਦ ਸੁਰਾਨਾ ਦੀ ਰਿਹਾਇਸ਼ ਸਮੇਤ ਕੰਪਨੀ ਨਾਲ ਜੁੜੇ 40 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਕ ਇਹ ਕਥਿਤ ਤੌਰ 'ਤੇ ਟੈਕਸ ਚੋਰੀ ਨੂੰ ਲੈ ਕੇ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਾਈਟ ਕਲੱਬ 'ਚ 21 ਅੱਲ੍ਹੜਾਂ ਦੀ ਮੌਤ ਅਪਰਾਧ ਹੈ : ਦੱਖਣੀ ਅਫਰੀਕੀ ਰਾਸ਼ਟਰਪਤੀ

ਨਿਊਜ਼ ਏਜੰਸੀ ਆਈ.ਏ.ਐੱਨ.ਐੱਸ. ਦੀ ਇਕ ਰਿਪੋਰਟ ਮੁਤਾਬਕ, ਮਾਈਕ੍ਰੋ ਲੈਬਸ ਦੇ ਰੇਸ ਕੋਡ ਸਥਿਤ ਆਫ਼ਿਸ ਤੋਂ ਕਈ ਦਸਤਾਵੇਜ਼ ਜ਼ਬਤ ਕੀਤੇ ਹਨ। ਇਨਕਮ ਟੈਕਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੰਪਨੀ ਨੇ ਕਥਿਤ ਤੌਰ 'ਤੇ ਆਪਣੀ ਕੁਝ ਇਨਕਮ ਦਾ ਬਿਊਰਾ ਨਹੀਂ ਦਿੱਤਾ ਹੈ ਅਤੇ ਇਸ ਤਰ੍ਹਾਂ ਉਸ ਨੇ ਟੈਕਸ ਚੋਰੀ ਕੀਤਾ ਹੈ।

ਇਹ ਵੀ ਪੜ੍ਹੋ : ਇੰਡੀਗੋ ਦੀ ਰਾਏਪੁਰ-ਇੰਦੌਰ ਉਡਾਣ ਦੇ ਕੈਬਿਨ 'ਚ ਦੇਖਿਆ ਗਿਆ ਧੂੰਆਂ, DGCA ਨੇ ਜਾਂਚ ਕੀਤੀ ਸ਼ੁਰੂ

ਦੱਸ ਦੇਈਏ ਕਿ ਮਾਈਕ੍ਰੋ ਲੈਬਸ, 'ਡੋਲੋ-650' ਨਾਂ ਦੀ ਟੈਬਲੇਟ ਬਣਾਉਂਦੀ ਹੈ ਜਿਸ ਦੀ ਵਰਤੋਂ ਬੁਖ਼ਾਰ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਕੋਰੋਨਾ ਮਹਾਮਾਰੀ ਦੌਰਾਨ ਇਸ ਦਵਾਈ ਦੀ ਕਾਫ਼ੀ ਵਿਕਰੀ ਹੋਈ ਸੀ। ਕੋਰੋਨਾ ਮਹਾਮਾਰੀ ਦੌਰਾਨ ਕੰਪਨੀ ਨੂੰ ਕਾਫ਼ੀ ਲਾਭ ਹੋਇਆ ਸੀ। ਕੰਪਨੀ ਨੇ ਸਾਲ 2020 'ਚ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਤੋਂ ਬਾਅਦ ਤੋਂ 350 ਕਰੋੜ ਟੈਬਲੇਟ ਵੇਚੀਆਂ ਹਨ ਅਤੇ ਉਸ ਨੇ ਇਕ ਸਾਲ 'ਚ 400 ਕਰੋੜ ਰੁਪਏ ਦਾ ਰੈਵਿਨਿਊ ਹਾਸਲ ਕੀਤਾ ਸੀ। ਡੋਲੋ-650 ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ।

ਇਹ ਵੀ ਪੜ੍ਹੋ : ਹਮਲੇ ਲਈ ਅਫਗਾਨਿਸਤਾਨ ਦੀ ਧਰਤੀ ਦੀ ਨਹੀਂ ਕੀਤੀ ਜਾਵੇਗੀ ਵਰਤੋਂ : ਤਾਲਿਬਾਨ ਨੇਤਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News