ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ

01/14/2021 9:57:59 AM

ਨਵੀਂ ਦਿੱਲੀ– ਇਨਕਮ ਟੈਕਸ ਵਿਭਾਗ ਨੇ ਨਾਜਾਇਜ਼ ਵਿਦੇਸ਼ੀ ਜਾਇਦਾਦ ਅਤੇ ਬੇਨਾਮੀ ਜਾਇਦਾਦ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਵਿਭਾਗ ਨੇ ਇਕ ਵੱਡਾ ਕਦਮ ਉਠਾਉਂਦੇ ਹੋਏ ਆਨਲਾਈਨ ਇਸ ਦੀ ਸੂਚਨਾ ਦੇਣ ਦੀ ਸਹੂਲਤ ਮੰਗਲਵਾਰ ਨੂੰ ਸ਼ੁਰੂ ਕਰ ਦਿੱਤੀ। ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਕੋਈ ਵੀ ਵਿਅਕਤੀ, ਜਿਸ ਦੇ ਕੋਲ ਪੈਨ ਨੰਬਰ ਜਾਂ ਆਧਾਰ ਹੈ ਅਤੇ ਨਹੀਂ ਹੈ, ਉਹ ਅਜਿਹੀ ਕਿਸੇ ਵੀ ਜਾਇਦਾਦ ਬਾਰੇ ਵਿਭਾਗ ਨੂੰ ਆਨਲਾਈਨ ਸੂਚਨਾ ਦੇ ਸਕਦਾ ਹੈ। ਇਸ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਵਿਭਾਗ 1 ਕਰੋੜ ਤੋਂ 5 ਕਰੋੜ ਰੁਪਏ ਦਾ ਇਨਾਮ ਵੀ ਦੇਵੇਗਾ।

ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ 1250 ਕਰੋੜ ਦੀ ਜਾਇਦਾਦ ਦੀ ਮਾਲਕਣ

ਇਨਕਮ ਟੈਕਸ ਵਿਭਾਗ ਨੇ ਜਾਰੀ ਬਿਆਨ ’ਚ ਕਿਹਾ ਹੈ ਕਿ ਆਨਲਾਈਨ ਸੂਚਨਾ ਦੇਣ ਲਈ ਓ. ਟੀ. ਪੀ. ਰਾਹੀਂ ਮੋਬਾਈਲ ਜਾਂ ਈ-ਮੇਲ ਰਾਹੀਂ ਤਸਦੀਕ ਕੀਤਾ ਜਾਏਗਾ। ਇਸ ਤੋਂ ਬਾਅਦ ਵਿਭਾਗ ਸੂਚਨਾ ਦੇਣ ਵਾਲੇ ਨੂੰ ਇਕ-ਇਕ ਯੂਨੀਕ ਨੰਬਰ ਦੇਵੇਗਾ। ਇਸ ਦੇ ਰਾਹੀਂ ਸੂਚਨਾ ਦੇਣ ਵਾਲਾ ਸ਼ਿਕਾਇਤ ਦੀ ਸਥਿਤੀ ਨੂੰ ਕਦੀ ਵੀ ਜਾਂਚ ਸਕੇਗਾ। ਇਨਕਮ ਟੈਕਸ ਵਿਭਾਗ ਨੇ https://www.incometaxindiaefiling.gov.in ’ਤੇ ਸ਼ਿਕਾਇਤ ਲਈ ਲਿੰਕ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਬਰਡ ਫਲੂ ਨੇ ਧੋਨੀ ਦਾ ਨਵਾਂ ਵਪਾਰ ਕੀਤਾ ਠੱਪ, ਕੜਕਨਾਥ ਚੂਚਿਆਂ ’ਚ ਹੋਈ ਫਲੂ ਦੀ ਪੁਸ਼ਟੀ

ਇਸ ਨਵੀਂ ਸਹੂਲਤ ’ਚ ਕੋਈ ਵੀ ਵਿਅਕਤੀ ਮੁਖਬਰ ਵੀ ਬਣ ਸਕਦਾ ਹੈ ਅਤੇ ਉਹ ਇਨਾਮ ਪਾਉਣ ਦਾ ਵੀ ਹੱਕਦਾਰ ਹੋਵੇਗਾ। ਮੌਜੂਦਾ ਸਮੇਂ ’ਚ ਲਾਗੂ ਯੋਜਨਾ ਮੁਤਾਬਕ ਬੇਨਾਮੀ ਜਾਇਦਾਦ ਦੇ ਮਾਮਲੇ ’ਚ 1 ਕਰੋੜ ਰੁਪਏ ਅਤੇ ਵਿਦੇਸ਼ਾਂ ’ਚ ਕਾਲਾਧਨ ਰੱਖਣ ਸਮੇਤ ਹੋਰ ਟੈਕਸ ਚੋਰੀ ਦੇ ਮਾਮਲੇ ’ਚ ਕੁਝ ਸ਼ਰਤਾਂ ਨਾਲ 5 ਕਰੋੜ ਰੁਪਏ ਤੱਕ ਦਾ ਇਨਾਮ ਦਿੱਤੇ ਜਾਣ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ: ਭਾਰਤ ਬਾਇਓਟੈਕ ਨੇ ਇਨ੍ਹਾਂ ਸ਼ਹਿਰਾਂ 'ਚ ਭੇਜਿਆ ਕੋਵਿਡ-19 ਦਾ ਟੀਕਾ ‘ਕੋਵੈਕਸਿਨ’,ਚੈੱਕ ਕਰੋ ਆਪਣੇ ਸ਼ਹਿਰ ਦਾ ਨਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News