ਆਮਦਨ ਕਰ ਵਿਭਾਗ ਨੇ ਇਕੱਠਾ ਕੀਤਾ ਆਪਣੇ ਇਤਿਹਾਸ ਸਭ ਤੋਂ ਵੱਧ ਟੈਕਸ : CBDT ਚੇਅਰਮੈਨ
Saturday, Mar 19, 2022 - 02:28 PM (IST)
ਨਵੀਂ ਦਿੱਲੀ - ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਦੇ ਚੇਅਰਮੈਨ ਜੇ ਬੀ ਮਹਾਪਾਤਰਾ ਨੇ ਕਿਹਾ ਹੈ ਕਿ ਆਮਦਨ ਕਰ ਵਿਭਾਗ ਨੇ ਆਪਣੇ ਇਤਿਹਾਸ ਵਿੱਚ 'ਸਭ ਤੋਂ ਵੱਧ' ਟੈਕਸ ਸੰਗ੍ਰਹਿ ਦਰਜ ਕੀਤਾ ਹੈ। ਚਾਲੂ ਵਿੱਤੀ ਸਾਲ 'ਚ ਦੇਸ਼ 'ਚ ਪ੍ਰਤੱਖ ਟੈਕਸ ਕੁਲੈਕਸ਼ਨ 'ਚ 48 ਫੀਸਦੀ ਦਾ ਵਾਧਾ ਹੋਇਆ ਹੈ। ਐਡਵਾਂਸ ਟੈਕਸ ਕਲੈਕਸ਼ਨ ਦੇ ਅੰਕੜਿਆਂ ਤੋਂ ਇਹ ਮਦਦ ਮਿਲੀ ਹੈ। ਮੌਜੂਦਾ ਵਿੱਤੀ ਸਾਲ 'ਚ ਐਡਵਾਂਸ ਟੈਕਸ ਭੁਗਤਾਨ 'ਚ 41 ਫੀਸਦੀ ਦਾ ਵਾਧਾ ਹੋਇਆ ਹੈ।
ਮਹਾਪਾਤਰਾ ਨੇ ਕਿਹਾ ਕਿ ਹੁਣ ਤੱਕ ਦਾ ਸ਼ੁੱਧ ਪ੍ਰਤੱਖ ਟੈਕਸ ਕੁਲੈਕਸ਼ਨ 13.63 ਲੱਖ ਕਰੋੜ ਰੁਪਏ ਰਿਹਾ ਹੈ। ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 48 ਫੀਸਦੀ ਜ਼ਿਆਦਾ ਹੈ। ਉਸਨੇ ਕਿਹਾ ਕਿ ਸਾਲਾਨਾ ਆਧਾਰ 'ਤੇ ਸ਼ੁੱਧ ਸੰਗ੍ਰਹਿ 2020-21 ਦੀ ਸਮਾਨ ਮਿਆਦ ਦੇ ਮੁਕਾਬਲੇ 48.4 ਪ੍ਰਤੀਸ਼ਤ ਵੱਧ ਹੈ। ਇਹ 2019-20 ਦੇ ਮੁਕਾਬਲੇ 42.5 ਫੀਸਦੀ ਅਤੇ 2018-19 ਨਾਲੋਂ 35 ਫੀਸਦੀ ਵੱਧ ਹੈ। ਮਹਾਪਾਤਰਾ ਨੇ ਕਿਹਾ, “ਇਹ ਪਿਛਲੇ ਸਭ ਤੋਂ ਉੱਚੇ ਅੰਕੜੇ ਨਾਲੋਂ 2.5 ਲੱਖ ਕਰੋੜ ਰੁਪਏ ਵੱਧ ਹੈ। ਇਹ ਵਿਭਾਗ ਦੇ ਇਤਿਹਾਸ ਵਿੱਚ ਆਮਦਨ ਕਰ ਸੰਗ੍ਰਹਿ ਦਾ ਸਭ ਤੋਂ ਉੱਚਾ ਅੰਕੜਾ ਹੈ।” ਸੀਬੀਡੀਟੀ ਆਮਦਨ ਕਰ ਵਿਭਾਗ ਲਈ ਨੀਤੀ ਤਿਆਰ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।