ਅਗਲੇ 10 ਸਾਲਾਂ 'ਚ ਹਵਾਈ ਅੱਡਿਆਂ 'ਤੇ ਖਰਚ ਕਰਨੇ ਹੋਣਗੇ 2,400 ਅਰਬ ਰੁਪਏ

10/11/2017 2:09:07 PM

ਮੁੰਬਈ—ਤੇਜ਼ੀ ਨਾਲ ਹਵਾਈ ਯਾਤਰੀਆਂ ਦੀ ਵਧਦੀ ਗਿਣਤੀ ਕਾਰਨ ਦੇਸ਼ ਦੇ ਹਵਾਬਾਜ਼ੀ ਖੇਤਰ ਨੂੰ ਅਗਲੇ ਦਹਾਕੇ ਤੱਕ 2,400 ਅਰਬ ਰੁਪਏ ਦੀ ਭਾਰੀ ਨਿਵੇਸ਼ ਦੀ ਲੋੜ ਹੋਵੇਗੀ। ਘਰੇਲੂ ਕ੍ਰੈਡਿਟ ਰੇਟਿੰਗ ਏਜੰਸੀ ਇਕਰਾ ਦੀ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਰਿਪੋਰਟ ਮੁਤਾਬਕ ਇਸ ਸਾਲ ਜਹਾਜ਼ ਯਾਤਰੀਆਂ ਦੀ ਗਿਣਤੀ 'ਚ ਦਹਾਈ ਅੰਕਾਂ 'ਚ ਵਾਧਾ ਹੋਇਆ ਹੈ ਜਿਸ ਨਾਲ ਦੇਸ਼ ਇਸ ਖੇਤਰ 'ਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਦਾ ਬਾਜ਼ਾਰ ਬਣ ਕੇ ਉਭਰਿਆ ਹੈ।
ੁਉਸ ਨੇ ਕਿਹਾ ਕਿ ਅਗਲੇ ਦਸ ਸਾਲਾਂ 'ਚ ਹਵਾਈ ਅੱਡਿਆਂ ਨੂੰ ਯਾਤਰੀਆਂ ਦੀ ਵਧਦੀ ਸਮੱਰਥਾ ਦੇ ਅਨੁਕੂਲ ਬਣਾਉਣ 'ਚ 2,400 ਅਰਬ ਰੁਪਏ ਖਰਚ ਕਰਨੇ ਹੋਣਗੇ। ਦੇਸ਼ 'ਚ ਵੱਖ-ਵੱਖ ਹਵਾਈ ਅੱਡਿਆਂ 'ਚ ਪਿਛਲੇ ਇਕ ਦਹਾਕੇ 'ਚ 52 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ।  


Related News