ਨਵੇਂ ਸਾਲ ''ਚ GST ਕਾਨੂੰਨ ''ਚ ਹੋਣਗੇ ਜ਼ਰੂਰੀ ਬਦਲਾਅ, ਵਪਾਰੀਆਂ ਤੋਂ ਸਿੱਧੀ ਵਸੂਲੀ ਦੀ ਹੋ ਸਕਦੀ ਹੈ ਵਿਵਸਥਾ

Thursday, Dec 23, 2021 - 05:23 PM (IST)

ਨਵੇਂ ਸਾਲ ''ਚ GST ਕਾਨੂੰਨ ''ਚ ਹੋਣਗੇ ਜ਼ਰੂਰੀ ਬਦਲਾਅ, ਵਪਾਰੀਆਂ ਤੋਂ ਸਿੱਧੀ ਵਸੂਲੀ ਦੀ ਹੋ ਸਕਦੀ ਹੈ ਵਿਵਸਥਾ

ਨਵੀਂ ਦਿੱਲੀ - ਨਵੇਂ ਸਾਲ 'ਚ ਗਲਤ GST ਰਿਟਰਨ ਭਰਨਾ ਮਹਿੰਗਾ ਹੋਣ ਵਾਲਾ ਹੈ। 1 ਜਨਵਰੀ ਤੋਂ ਗੁਡਸ ਐਂਡ ਸਰਵਿਸਿਜ਼ ਟੈਕਸ ਅਧਿਕਾਰੀ ਗਲਤ GST ਰਿਟਰਨ ਭਰਨ ਵਾਲੇ ਵਪਾਰੀਆਂ ਦੇ ਖਿਲਾਫ ਵਸੂਲੀ ਲਈ ਸਿੱਧੇ ਕਦਮ ਚੁੱਕਣ ਦੇ ਯੋਗ ਹੋਣਗੇ। ਇਹ ਕਦਮ ਗਲਤ ਬਿੱਲ ਦਿਖਾਉਣ ਦੇ ਰੁਝਾਨ ਨੂੰ ਰੋਕਣ ਵਿੱਚ ਮਦਦ ਕਰੇਗਾ। ਇਹ ਅਕਸਰ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਆਪਣੇ ਮਾਸਿਕ GSTR-1 ਫਾਰਮ ਵਿੱਚ ਜ਼ਿਆਦਾ ਵਿਕਰੀ ਦਿਖਾਉਣ ਵਾਲੇ ਕਾਰੋਬਾਰੀ ਟੈਕਸ ਦੇਣਦਾਰੀ ਨੂੰ ਘਟਾਉਣ ਲਈ ਭੁਗਤਾਨ ਨਾਲ ਸਬੰਧਤ GSTR-3B ਫਾਰਮ ਵਿੱਚ ਇਸ ਨੂੰ ਘੱਟ ਕਰਕੇ ਦਿਖਾਉਂਦੇ ਹਨ।

ਇਹ ਵੀ ਪੜ੍ਹੋ : ਏਸ਼ੀਆ ਦੇ 48 ਦੇਸ਼ਾਂ 'ਚ ਰੁਪਏ ਦਾ ਬੁਰਾ ਹਾਲ, ਭਾਰਤ 'ਚ ਫਟ ਸਕਦੈ ਮਹਿੰਗਾਈ ਬੰਬ

ਸਰਕਾਰ ਨੇ ਵਿੱਤੀ ਸਾਲ 2021-22 ਲਈ ਵਿੱਤ ਬਿੱਲ ਵਿੱਚ ਇਸ ਬਦਲਾਅ ਦੀ ਵਿਵਸਥਾ ਕੀਤੀ ਸੀ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ 21 ਦਸੰਬਰ ਨੂੰ ਜੀਐਸਟੀ ਐਕਟ ਵਿੱਚ ਸੋਧਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਇਸ ਨੂੰ 1 ਜਨਵਰੀ 2022 ਤੋਂ ਲਾਗੂ ਕੀਤਾ ਜਾਵੇਗਾ।

ਹੁਣ ਤੱਕ ਜਾਰੀ ਕੀਤਾ ਜਾ ਰਿਹਾ ਹੈ ਨੋਟਿਸ

ਪਹਿਲਾਂ ਜਦੋਂ ਅਜਿਹੀਆਂ ਗੜਬੜੀਆਂ ਸਾਹਮਣੇ ਆਉਂਦੀਆਂ ਸਨ ਤਾਂ ਜੀਐਸਟੀ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਜਾਂਦਾ ਸੀ ਅਤੇ ਫਿਰ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਸੀ, ਪਰ ਨਿਯਮਾਂ ਵਿੱਚ ਤਬਦੀਲੀ ਕਰਨ ਤੋਂ ਬਾਅਦ ਅਧਿਕਾਰੀ ਸਿੱਧੇ ਤੌਰ ’ਤੇ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ।

ਨਵੀਂ ਵਿਵਸਥਾ ਦੀ ਦੁਰਵਰਤੋਂ ਦੀ ਸੰਭਾਵਨਾ 

AMRG ਐਂਡ ਐਸੋਸੀਏਟਸ ਦੇ ਸੀਨੀਅਰ ਪਾਰਟਨਰ ਰਜਤ ਮੋਹਨ ਦੇ ਅਨੁਸਾਰ, ਜੀਐਸਟੀ ਕਾਨੂੰਨ ਵਿੱਚ ਇਹ ਬਦਲਾਅ ਬਹੁਤ ਸਖ਼ਤ ਹੈ ਅਤੇ ਜੀਐਸਟੀ ਵਿਭਾਗ ਨੂੰ ਵਸੂਲੀ ਕਰਨ ਲਈ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਵਿਵਸਥਾ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਦੀ ਗ਼ਲਤੀ ਕਾਰਨ ਦੇਸ਼ ਨੂੰ ਹੋਇਆ 12 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News