ਕਮਾਈ ਦੇ ਮਾਮਲੇ ''ਚ ਮਹਿਲਾਵਾਂ ਨੇ ਛੱਡਿਆ ਮਰਦਾਂ ਨੂੰ ਪਿੱਛੇ : ਰਿਪੋਰਟ

09/04/2018 4:02:22 PM

ਨਵੀਂ ਦਿੱਲੀ—ਕੌਮਾਂਤਰੀ ਮਜ਼ਦੂਰ ਸੰਗਠਨ (ਆਈ.ਐੱਲ.ਓ.) ਦੀ ਬੀਤੇ 20 ਅਗਸਤ 2018 ਨੂੰ ਜਾਰੀ ਰਿਪੋਰਟ 'ਚ ਭਾਰਤ 'ਚ ਆਮ ਲੋਕਾਂ ਦੀ ਕਮਾਈ ਨੂੰ ਲੈ ਕੇ ਖੁਲਾਸਾ ਹੋਇਆ ਹੈ। ਇਸ 'ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਮਹਿਲਾਵਾਂ ਦੇ ਲਈ ਔਸਤ ਮਜ਼ਦੂਰੀ ਤੇਜ਼ੀ ਨਾਲ ਵਧੀ ਹੈ। ਉੱਧਰ ਮਰਦ ਇਸ ਮਾਮਲੇ 'ਚ ਮਹਿਲਾਵਾਂ ਤੋਂ ਪਿੱਛੇ ਰਹਿ ਗਏ। ਇਹ ਇਸ ਲਈ ਵੀ ਖਾਸ ਹੋ ਜਾਂਦਾ ਹੈ ਕਿਉਂਕਿ ਪਿਛਲੀ ਰਿਪੋਰਟ 'ਚ ਮਹਿਲਾਵਾਂ ਮਰਦਾਂ ਦੇ ਮੁਕਾਬਲੇ ਕਾਫੀ ਹੇਠਲੇ ਪੱਧਰ 'ਤੇ ਸਨ। 2017 'ਚ ਐਕਸੇਂਚਰ ਵਲੋਂ ਸੰਸਾਰਕ ਸਰਵੇਖਣ ਦੇ ਆਧਾਰ 'ਤੇ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਭਾਰਤ 'ਚ ਮਹਿਲਾਵਾਂ ਮਰਦਾਂ ਦੀ ਤੁਲਨਾ 'ਚ 67 ਫੀਸਦੀ ਘੱਟ ਕਮਾਉਂਦੀ ਸਨ। ਲਿਹਾਜ਼ਾ ਇਸ ਵਾਰ ਇਸ 'ਚ ਆਏ ਬਦਲਾਅ ਨੂੰ ਹਾਂ-ਪੱਖੀ ਕਿਹਾ ਜਾ ਸਕਦਾ ਹੈ। 
ਆਈ.ਐੱਲ.ਓ. ਵਲੋਂ ਪ੍ਰਕਾਸ਼ਿਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੋ ਦਹਾਕੇ ਤੱਕ ਭਾਰਤ ਦੀ ਔਸਤ ਸਾਲਾਨਾ ਵਾਧਾ 7 ਫੀਸਦੀ ਰਹੀ ਪਰ ਨਾ ਤਾਂ ਮਜ਼ਦੂਰੀ 'ਚ ਇਸ ਹਿਸਾਬ ਨਾਲ ਵਾਧਾ ਹੋਇਆ ਅਤੇ ਨਾ ਹੀ ਆਰਥਿਕ ਅਸਮਾਨਤਾ 'ਚ ਕਮੀ ਆਈ। ਇਹ ਅਸਮਾਨਤਾ ਮਹਿਲਾ-ਮਰਦ, ਸ਼ਹਿਰੀ-ਪੇਂਡੂ ਸਾਰੇ ਮਾਮਲਿਆਂ 'ਚ ਹੈ। ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਘੱਟ ਤਨਖਾਹ ਅਤੇ ਮਜ਼ਦੂਰੀ ਅਸਮਾਨਤਾ ਵਧੀਆ ਕਾਰਜ ਹਾਲਾਤਾਂ ਨੂੰ ਪ੍ਰਾਪਤ ਕਰਨ ਅਤੇ ਸਮਾਵੇਸ਼ੀ ਵਿਕਾਸ ਦੇ ਭਾਰਤ ਦੇ ਮਾਰਗ 'ਚ ਗੰਭੀਰ ਚੁਣੌਤੀ ਹੈ। ਇੰਡੀਆ ਵੇਜ ਰਿਪੋਰਟ ਮੁਤਾਬਕ ਸੰਗਠਿਤ ਖੇਤਰ 'ਚ ਔਸਤ ਦੈਨਿਕ ਤਨਖਾਹ 513 ਰੁਪਏ ਹੈ। ਅਸੰਗਠਿਤ ਖੇਤਰ 'ਚ ਇਹ ਸਿਰਫ 166 ਰੁਪਏ ਭਾਵ ਸੰਗਠਿਤ ਖੇਤਰ ਦਾ 32 ਫੀਸਦੀ ਹੈ। ਵਿਕਾਸ ਨਾਲ ਰੋਜ਼ਗਾਰ ਦੇ ਪੈਟਰਨ 'ਚ ਬਦਲਾਅ ਆਇਆ, ਫਿਰ ਵੀ 45 ਫੀਸਦੀ ਮਜ਼ਦੂਰ ਖੇਤੀਬਾੜੀ ਖੇਤਰ 'ਚ ਹਨ। ਵਰਲਡ ਇਕੋਨਾਮਿਕ ਫੋਰਮ ਗਲੋਬਲ ਜੇਂਡਰ ਡਿਫ੍ਰੈਂਸ ਇੰਡੈਕਸ 2017 ਦੀ ਰਿਪੋਰਟ 'ਚ ਭਾਰਤ ਦੁਨੀਆ ਦੀ ਰਿਪੋਰਟ 'ਚ ਭਾਰਤ ਦੁਨੀਆ ਭਰ 'ਚ 108ਵੇਂ ਸਥਾਨ 'ਤੇ ਰਿਹਾ ਸੀ। 
ਇਸ ਤੋਂ ਇਲਾਵਾ ਕੌਮਾਂਤਰੀ ਮਜ਼ਦੂਰ ਸੰਗਠਨ ਦੀ ਵਰਲਡ ਵੈਜ ਰਿਪੋਰਟ 2016-17 ਦੇ ਮੁਤਾਬਕ ਭਾਰਤ 'ਚ ਲਿੰਗ ਮਜ਼ਦੂਰੀ ਅਸਮਾਨਤਾ ਦੁਨੀਆ ਦੇ ਸਭ ਤੋਂ ਖਰਾਬ ਪੱਧਰ 'ਤੇ ਸੀ। ਰੋਜ਼ਗਾਰ ਅਤੇ ਬੇਰੁਜ਼ਗਾਰੀ ਸਰਵੇਖਨ (ਈ.ਯੂ.ਐੱਸ.) ਅਤੇ ਰਾਸ਼ਟਰੀ ਨਮੂਨਾ ਸਰਵੇਖਣ ਦਫਤਰ ਦੇ ਆਧਾਰ 'ਤੇ ਰਿਪੋਰਟ ਦਾ ਅਨੁਮਾਨ ਹੈ ਕਿ ਵਾਸਤਵਿਕ ਔਸਤ ਦੈਨਿਕ ਮਜ਼ਦੂਰੀ 1993-94 ਅਤੇ 2011-12 ਦੇ ਦੌਰਾਨ ਲਗਭਗ ਦੁੱਗਣੀ ਹੋ ਗਈ ਹੈ। ਸ਼ਹਿਰੀ ਖੇਤਰਾਂ ਦੀ ਤੁਲਨਾ 'ਚ ਪੇਂਡੂ ਖੇਤਰਾਂ 'ਚ ਕਮਾਈ ਤੇਜ਼ੀ ਨਾਲ ਵਧੀ ਹੈ। ਇਸ ਤਰ੍ਹਾਂ ਦਿਹਾੜੀ ਮਜ਼ਦੂਰਾਂ ਦੀ ਕਮਾਈ ਤੇਜ਼ੀ ਨਾਲ ਵਧੀ ਹੈ, ਉੱਧਰ ਨਿਯਮਿਤ ਕਰਮਚਾਰੀਆਂ ਦੀ ਤਨਖਾਹ 'ਚ ਇਸ ਤੁਲਨਾ 'ਚ ਘੱਟ ਵਾਧਾ ਹੋਇਆ ਹੈ।  


Related News