ਫਾਸਟੈਗ ਨਾ ਹੋਣ ''ਤੇ ਐੱਨ. ਐੱਚ. ਏ. ਆਈ. ਵਸੂਲੇਗਾ ਦੁੱਗਣਾ ਟੋਲ ਟੈਕਸ
Friday, Jul 19, 2024 - 09:53 AM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਮਾਰਗਾਂ ’ਤੇ ਲੋਕਾਂ ਨੂੰ ਵਾਹਨ ਦੇ ਵਿੰਡਸਕ੍ਰੀਨ 'ਤੇ ਜਾਣਬੁਝ ਕੇ ਫਾਸਟੈਗ ਨਾ ਲਾਉਣ ਤੋਂ ਰੋਕਣ ਲਈ ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਕਈ ਕਦਮ ਉਠਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਜਾਹਨਵੀ ਕਪੂਰ ਨੂੰ ਕਰਵਾਇਆ ਗਿਆ ਹਸਪਤਾਲ 'ਚ ਦਾਖ਼ਲ
ਇਕ ਆਧਿਕਾਰਕ ਬਿਆਨ ਅਨੁਸਾਰ ਐੱਨ. ਐੱਚ. ਏ. ਆਈ. ਨੇ ਅਜਿਹੇ ਵਾਹਨਾਂ ਤੋਂ ਦੁੱਗਣਾ ਟੋਲ ਵਸੂਲਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਜਿਹੇ ਵਾਹਨ, ਜਿਨ੍ਹਾਂ 'ਚ ਅੰਦਰੋਂ ਸਾਹਮਣੇ ਦੀ ਵਿੰਡਸ਼ੀਲਡ 'ਤੇ ਫਾਸਟੈਗ ਨਹੀਂ ਲੱਗਾ ਹੋਵੇਗਾ ਅਤੇ ਉਹ ਟੋਲ ਲੇਨ 'ਚ ਪ੍ਰਵੇਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਦੁੱਗਣਾ ਟੋਲ ਦੇਣਾ ਹੋਵੇਗਾ।