ਅਕਤੂਬਰ ''ਚ ਸ਼ਿਓਮੀ ਨੇ ਹਾਸਲ ਕੀਤੀ 1 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਦੀ ਵਿਕਰੀ

Wednesday, Nov 01, 2017 - 09:19 PM (IST)

ਨਵੀਂ ਦਿੱਲੀ—ਆਪਣੇ ਹੀ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ ਸ਼ਿਓਮੀ ਨੇ ਦੁਨਿਆਭਰ 'ਚ ਅਕਤੂਬਰ ਦੇ ਮਹੀਨੇ 'ਚ 1 ਕਰੋੜ ਤੋਂ ਵੀ ਜ਼ਿਆਦਾ ਸਮਾਰਟਫੋਨ ਦੀ ਵਿਕਰੀ ਕੀਤੀ। ਕੰਪਨੀ ਦੇ ਸੀ.ਈ.ਓ. ਲੇਈ ਜੂਨ ਨੇ ਕੰਪਨੀ ਦੀ ਇਸ ਉਪਲੱਬਧੀ ਦੀ ਜਾਣਕਾਰੀ ਇਕ ਸ਼ੋਸਲ ਮੀਡੀਆ ਪੋਸਟ ਦੇ ਜ਼ਰੀਏ ਦਿੱਤੀ। ਬੀਜਿੰਗ ਦੀ ਇਸ ਕੰਪਨੀ ਨੇ ਸਤੰਬਰ ਦੇ ਮਹੀਨੇ 'ਚ ਵੀ 1 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਸੇਲ ਕਰ ਰਿਕਾਰਡ ਬਣਾਇਆ ਸੀ। ਜੂਨ ਨੇ ਸ਼ਿਪਮੈਂਟ ਰਿਕਾਰਡ ਨੂੰ ਸੋਮਵਾਰ ਸ਼ਾਮ ਨੂੰ ਚੀਨੀ ਮਾਈਕ੍ਰੋਬਲਾਗਿੰਗ ਸਾਈਟ weibo ਦੇ ਜ਼ਰੀਏ ਪੋਸਟ ਕੀਤਾ। ਇਸ ਤੋਂ ਇਲਾਵਾ ਸ਼ਿਓਮੀ ਇੰਡੀਆ ਦੇ ਵਾਇਸ ਪ੍ਰੈਸੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਵੀ ਟਵਿਟ ਕਰ ਇਸ ਉਪਲੱਬਧੀ ਦੀ ਜਾਣਕਾਰੀ ਸਾਂਝੀ ਕੀਤੀ। ਮਨੁ ਕੁਮਾਰ ਨੇ ਕੰਪਨੀ ਦੁਆਰਾ ਲਗਾਤਾਰ ਦੂਜੇ ਮਹੀਨੇ 1 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਦੀ ਵਿਕਰੀ ਨੂੰ ਹਾਈਲਾਈਟ ਕੀਤਾ।
ਇਸ ਤੋਂ ਪਹਿਲੇ ਮਨੁ ਕੁਮਾਰ ਨੇ ਦੀਵਲੀ ਦੇ ਸਮੇਂ ਭਾਰਤ 'ਚ ਇਕ ਮਹੀਨੇ ਦੇ ਅੰਦਰ 40 ਲੱਖ ਸਮਾਰਟਫੋਨ ਸੇਲ ਕੀਤੇ ਜਾਣ ਦੀ ਵੀ ਜਾਣਕਾਰੀ ਦਿੱਤੀ ਸੀ। ਕੰਪਨੀ ਨੇ ਆਪਣੀ ਸਾਈਟ mi.com ਤੋਂ ਹੀ 10 ਲੱਖ ਸਮਾਰਟਫੋਨ ਦੀ ਵਿਕਰੀ ਕੀਤੀ ਸੀ। ਸ਼ਿਓਮੀ ਭਾਰਤ 'ਚ ਜੁਲਾਈ 2014 'ਚ ਆਪਣੇ ਲਾਂਚ ਤੋਂ ਬਾਅਦ ਹੀ ਲਗਾਤਾਰ ਘਰੇਲੂ ਅਤੇ ਵਿਦੇਸ਼ੀ ਸਮਾਰਟਫੋਨ ਮੇਕਰਸ ਨੂੰ ਕਾਪੀਟਿਸ਼ਨ ਦੇ ਰਿਹਾ ਹੈ। ਸ਼ਿਓਮੀ ਦਾ ਮੁਕਾਬਲਾ ਲਗਾਤਾਰ ਵਨਪਲੱਸ, ਓਪੋ, ਵੀਵੋ, ਐਪਲ, ਸੈਮਸੰਗ ਅਤੇ ਸੋਨੀ ਵਰਗੀਆਂ ਕੰਪਨੀਆਂ ਕਾਰਨ ਵਧਦਾ ਜਾ ਰਿਹਾ ਹੈ। ਨਾਲ ਹੀ ਕੰਪਨੀ ਦੁਨਿਆਭਰ ਦੇ ਟਾਪ 5 ਸਮਾਰਟਫੋਨ ਵੇਂਡਰਸ 'ਚ ਵੀ ਸ਼ਾਮਲ ਹੈ ਅਤੇ ਗੂਗਲ ਨੇ ਆਪਣੇ ਅਗਲੇ ਚਰਣ ਦੇ ਐਂਡਰੌਇਡ ਵਨ ਨੂੰ ਲਾਂਚ ਕਰਨ ਲਈ ਵੀ ਸ਼ਿਓਮੀ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ।


Related News