ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਜਪਾਨ ਦੀ ਨਿਵੇਕਲੀ ਪਹਿਲ, ਕਿਰਾਏ ''ਤੇ ਉਪਲੱਬਧ ਹੋਣਗੇ ਕੱਪੜੇ

Saturday, Jul 08, 2023 - 05:06 PM (IST)

ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਜਪਾਨ ਦੀ ਨਿਵੇਕਲੀ ਪਹਿਲ, ਕਿਰਾਏ ''ਤੇ ਉਪਲੱਬਧ ਹੋਣਗੇ ਕੱਪੜੇ

ਨਵੀਂ ਦਿੱਲੀ - ਜਾਪਾਨ ਏਅਰਲਾਈਨਜ਼ ਅਤੇ ਸੁਮਿਤੋਮੋ ਕਾਰਪ ਨਾਂ ਦੀ ਵਪਾਰਕ ਕੰਪਨੀ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਨਵੀਂ ਸੇਵਾ ਸ਼ੁਰੂ ਕਰਨ ਵਾਲੀ ਹੈ। ਇਸ ਸੇਵਾ ਨਾਲ ਦੇਸ਼ 'ਚ ਆਉਣ ਵਾਲੇ ਸੈਲਾਨੀਆਂ ਅਤੇ ਕਾਰੋਬਾਰੀਆਂ ਨੂੰ ਆਪਣੇ ਨਾਲ ਜ਼ਿਆਦਾ ਕੱਪੜੇ ਲਿਆਉਣ ਦੀ ਲੋੜ ਨਹੀਂ ਪਵੇਗੀ। ਯਾਤਰੀ ਇੱਥੇ ਹੀ ਆਪਣੀ ਲੋੜ ਅਨੁਸਾਰ ਕੱਪੜੇ ਕਿਰਾਏ 'ਤੇ ਲੈ ਸਕਦੇ ਹਨ। ਇਸ ਸੇਵਾ ਦਾ ਉਦੇਸ਼ ਸੈਲਾਨੀਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹੋਏ ਟਿਕਾਊ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਵੀ ਪੜ੍ਹੋ : ਕੈਨੇਡੀਅਨਾਂ ਲਈ ਵੱਡੀ ਮੁਸੀਬਤ ਬਣੀਆਂ ਵਿਆਜ ਦਰਾਂ, ਉਮਰ ਭਰ ਦੇ ਕਰਜ਼ਦਾਰ ਹੋ ਰਹੇ ਮਕਾਨ ਮਾਲਕ

ਜਪਾਨ ਏਅਰਲਾਈਨਜ਼ ਦੀ ਫਲਾਈਟ ਵਿਚ ਸਵਾਰ ਹੋਣ ਤੋਂ ਪਹਿਲਾਂ, ਯਾਤਰੀ ਆਪਣੇ ਆਕਾਰ ਅਤੇ ਜ਼ਰੂਰਤਾਂ ਦੇ ਆਧਾਰ 'ਤੇ ਕੰਪਨੀ ਦੁਆਰਾ ਬਣਾਈ ਗਈ ਸੰਬੰਧਿਤ ਵੈਬਸਾਈਟ 'ਤੇ ਆਪਣੇ ਆਕਾਰ ਅਤੇ ਜ਼ਰੂਰਤਾਂ ਮੁਤਾਬਕ ਕੱਪੜਿਆਂ ਦੀ ਚੋਣ ਕਰ ਸਕਦੇ ਹਨ। ਆਨਲਾਈਨ ਕੱਪੜੇ ਲੈਣ ਵਾਲੇ ਯਾਤਰੀਆਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਆਪਣੇ ਰਹਿਣ ਵਾਲੇ ਟਿਕਾਣੇ ਦੀ ਜਾਣਕਾਰੀ ਦੇਣ, ਤਾਂ ਜੋ ਚੁਣੇ ਹੋਏ ਕੱਪੜਿਆਂ ਨੂੰ ਯਾਤਰੀਆਂ ਦੇ ਟਿਕਾਣੇ 'ਤੇ ਪਹੁੰਚਾਇਆ ਜਾ ਸਕੇ। 

ਇਹ ਵੀ ਪੜ੍ਹੋ : ਭਿਆਨਕ ਬਿਮਾਰੀਆਂ ਦੇ ਖ਼ਤਰੇ ਕਾਰਨ 32 ਦੇਸ਼ਾਂ 'ਚ ਹੈ ਬੈਨ, ਪੰਜਾਬ ਦੇ ਕਿਸਾਨ ਧੜ੍ਹੱਲੇ ਨਾਲ ਕਰ ਰਹੇ ਪੈਰਾਕੁਆਟ ਕੈਮੀਕਲ

ਸੈਰ-ਸਪਾਟਾ ਸੰਗਠਨ ਦਾ ਅੰਦਾਜ਼ਾ ਹੈ ਕਿ ਯਾਤਰਾ ਪਾਬੰਦੀ ਪੂਰੀ ਤਰ੍ਹਾਂ ਹਟਣ ਕਾਰਨ ਵੱਡੀ ਗਿਣਤੀ ਵਿਚ ਲੋਕ ਜਾਪਾਨ ਆ ਸਕਦੇ ਹਨ। ਇਸ ਸੇਵਾ ਦੀ ਸਫਲਤਾ ਜਾਂ ਅਸਫਲਤਾ ਯਾਤਰੀਆਂ 'ਤੇ ਨਿਰਭਰ ਕਰਦੀ ਹੈ। ਜੇਕਰ ਉਨ੍ਹਾਂ ਨੂੰ ਇਹ ਸੇਵਾ ਪਸੰਦ ਆਵੇਗੀ ਤਾਂ ਇਸ ਨਾਲ ਵਾਤਾਵਰਨ ਨੂੰ ਵੀ ਫਾਇਦਾ ਹੋਵੇਗਾ। ਸਾਮਾਨ ਘੱਟ ਹੋਣ ਕਾਰਨ ਉਡਾਣ ਦੌਰਾਨ ਜਹਾਜ਼ ਦਾ ਵਜ਼ਨ ਘੱਟ ਹੋਵੇਗਾ, ਜਿਸ ਨਾਲ ਕਾਰਬਨ ਦਾ ਨਿਕਾਸ ਘੱਟ ਹੋਵੇਗਾ। ਜਾਪਾਨ ਏਅਰਲਾਈਨਜ਼ ਇਸ ਦੀ ਗਣਨਾ ਕਰੇਗੀ ਅਤੇ ਯਾਤਰੀਆਂ ਨਾਲ ਜਾਣਕਾਰੀ ਸਾਂਝੀ ਕਰੇਗੀ। ਇਹ ਸੇਵਾ ਅਗਸਤ 2024 ਤੱਕ ਪਰਖ ਦੀ ਮਿਆਦ ਲਈ ਉਪਲਬਧ ਹੋਵੇਗੀ।

ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਕੱਪੜੇ 8 ਦਿਨਾਂ ਤੱਕ ਕਿਰਾਏ ਉੱਤੇ ਲੈ ਸਕਦਾ ਹੈ। ਇਨ੍ਹਾਂ ਕੱਪੜਿਆਂ ਦੇ ਸਾਈਜ਼ ਵੱਡੇ, ਦਰਮਿਆਨੇ ਅਤੇ ਛੋਟੇ ਤਹਿਤ ਉਪਲੱਬਧ ਹੋਣਗੇ।

ਕੱਪੜਿਆਂ ਦੇ ਇਕ ਜੋੜੇ ਦਾ ਕਿਰਾਇਆ ਲਗਭਗ 2 ਹਜ਼ਾਰ ਤੋਂ ਲੈ ਕੇ 4 ਹਜ਼ਾਰ ਤੱਕ ਹੋ ਸਕਦਾ ਹੈ।

ਇਹ ਵੀ ਪੜ੍ਹੋ : ਟਮਾਟਰ-ਦਾਲ ਦੀਆਂ ਕੀਮਤਾਂ ਨੇ ਜੇਬ ’ਚ ਲਾਈ ਅੱਗ, ਹੁਣ ਚੌਲਾਂ ਦੀ ਥਾਲੀ ਵੀ ਹੋਵੇਗੀ ਮਹਿੰਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News