ਭਾਰਤ ’ਚ ਬਣੀ ਫਰੋਂਕਸ ਹੁਣ ਜਾਪਾਨ ’ਚ, ਮਾਰੂਤੀ ਸੁਜ਼ੂਕੀ ਨੇ ਬਰਾਮਦ ਕੀਤੀ ਸ਼ੁਰੂ

Friday, Aug 16, 2024 - 12:03 PM (IST)

ਨਵੀਂ ਦਿੱਲੀ (ਭਾਸ਼ਾ) - ਮਾਰੂਤੀ ਸੁਜ਼ੂਕੀ ਨੇ ਆਪਣੀ ਸਪੋਰਟਸ ਯੂਟੀਲਿਟੀ ਵਾਹਨ (ਐੱਸ. ਯੂ. ਵੀ.) ਫਰੋਂਕਸ ਦੀ ਜਾਪਾਨ ’ਚ ਬਰਾਮਦ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਦੱਸਿਆ ਕਿ ਪਹਿਲੀ ਖੇਪ, ਜਿਸ ’ਚ 1,600 ਤੋਂ ਜ਼ਿਆਦਾ ਵਾਹਨ ਸ਼ਾਮਿਲ ਹਨ, ਗੁਜਰਾਤ ਦੀ ਪੀਪਾਵਾਵ ਬੰਦਰਗਾਹ ਤੋਂ ਜਾਪਾਨ ਲਈ ਰਵਾਨਾ ਕੀਤੀ ਗਈ ਹੈ।

ਫਰੋਂਕਸ, ਮਾਰੂਤੀ ਸੁਜ਼ੂਕੀ ਦੀ ਪਹਿਲੀ ਐੱਸ. ਯੂ. ਵੀ. ਹੈ, ਜਿਸ ਨੂੰ ਜਾਪਾਨ ’ਚ ਪੇਸ਼ ਕੀਤਾ ਜਾਵੇਗਾ। ਇਹ ਗੱਡੀ ਵਿਸ਼ੇਸ਼ ਰੂਪ ਨਾਲ ਕੰਪਨੀ ਦੇ ਗੁਜਰਾਤ ਪਲਾਂਟ ’ਚ ਬਣਾਈ ਜਾਂਦੀ ਹੈ। ਮਾਰੂਤੀ ਸੁਜ਼ੂਕੀ ਨੇ 2016 ’ਚ ਪਹਿਲਾਂ ਵੀ ਬਲੇਨੋ ਮਾਡਲ ਦੀ ਜਾਪਾਨ ’ਚ ਬਰਾਮਦ ਕੀਤੀ ਸੀ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਹਿਸਾਸ਼ੀ ਤਾਕੇਉਚੀ ਨੇ ਕਿਹਾ ਕਿ ਜਾਪਾਨ ਇਕ ਬਹੁਤ ਹੀ ਗੁਣਵੱਤਾ-ਸੁਚੇਤ ਅਤੇ ਉੱਨਤ ਮੋਟਰ ਵਾਹਨ ਬਾਜ਼ਾਰ ਹੈ। ਜਾਪਾਨ ਨੂੰ ਬਰਾਮਦ ਕਰਨਾ ਮਾਰੂਤੀ ਸੁਜ਼ੂਕੀ ਦੀ ਵਿਸ਼ਵ ਪੱਧਰ ’ਤੇ ਨਿਰਮਾਣ ਸਮਰਥਾ ਦਾ ਪ੍ਰਮਾਣ ਹੈ।


Harinder Kaur

Content Editor

Related News