ਭਾਰਤ ’ਚ 2021 ’ਚ 7.3 ਫੀਸਦੀ ਆਬਾਦੀ ਕੋਲ ਸੀ ਡਿਜੀਟਲ ਕਰੰਸੀ : ਸੰਯੁਕਤ ਰਾਸ਼ਟਰ
Thursday, Aug 11, 2022 - 06:51 PM (IST)
ਸੰਯੁਕਤ ਰਾਸ਼ਟਰ (ਭਾਸ਼ਾ) - ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਦੁਨੀਆਭਰ ’ਚ ਕ੍ਰਿਪਟੋਕਰੰਸੀ ਦਾ ਇਸਤੇਮਾਲ ਬੇਮਿਸਾਲ ਦਰ ਨਾਲ ਵਧਿਆ ਹੈ। ਇਸ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ’ਚ 7 ਫੀਸਦੀ ਤੋਂ ਜ਼ਿਆਦਾ ਆਬਾਦੀ ਕੋਲ ਿਡਜੀਟਲ ਕਰੰਸੀ ਹੈ। ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਸੰਸਥਾ ਯੂ. ਐੱਨ. ਸੀ. ਟੀ. ਏ. ਡੀ. ਨੇ ਕਿਹਾ ਕਿ 2021 ’ਚ ਕ੍ਰਿਪਟੋਕਰੰਸੀ ਰੱਖਣ ਵਾਲੀ ਆਬਾਦੀ ਦੀ ਹਿੱਸੇਦਾਰੀ ਦੇ ਲਿਹਾਜ਼ ਨਾਲ 20 ਚੋਟੀ ਦੀਆਂ ਅਰਥਵਿਵਸਥਾਵਾਂ ’ਚੋਂ 15 ਵਿਕਸਿਤ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਸਨ। ਇਸ ਸੂਚੀ ’ਚ 12.7 ਫੀਸਦੀ ਦੇ ਨਾਲ ਯੂਕ੍ਰੇਨ ਚੋਟੀ ’ਤੇ ਹਨ।
ਇਸ ਤੋਂ ਬਾਅਦ ਰੂਸ (11.9 ਫੀਸਦੀ), ਵੇਨੇਜੁਏਲਾ (10.3 ਫੀਸਦੀ), ਸਿੰਗਾਪੁਰ (9.4 ਫੀਸਦੀ), ਕੇਨਯਾ (8.5 ਫੀਸਦੀ) ਅਤੇ ਅਮਰੀਕਾ (8.3) ਹੈ। ਭਾਰਤ ’ਚ 2021 ’ਚ ਕੁਲ ਆਬਾਦੀ ’ਚੋਂ 7.3 ਫੀਸਦੀ ਲੋਕਾਂ ਕੋਲ ਕ੍ਰਿਪਟੋਕਰੰਸੀ ਸੀ ਅਤੇ ਇਸ ਸੂਚੀ ’ਚ ਉਸ ਦਾ ਸਥਾਨ 7ਵਾਂ ਹੈ। ਯੂ. ਐੱਨ. ਸੀ. ਟੀ. ਏ. ਡੀ. ਨੇ ਕਿਹਾ,‘‘ਕੋਵਿਡ-19 ਦੌਰਾਨ ਵਿਕਸਿਤ ਦੇਸ਼ਾਂ ਸਮੇਤ ਦੁਨੀਆਭਰ ’ਚ ਕ੍ਰਿਪਟੋਕਰੰਸੀ ਦੀ ਵਰਤੋਂ ਬੇਹੱਦ ਤੇਜ਼ੀ ਨਾਲ ਵਧੀ ਹੈ।’’ ਇਸ ’ਚ ਅੱਗੇ ਕਿਹਾ ਗਿਆ,‘‘ਜਦੋਂਕਿ ਕ੍ਰਿਪਟੋਕਰੰਸੀ ਭੁਗਤਾਨ ਦਾ ਵਿਆਪਕ ਮਾਧਿਅਮ ਬਣ ਜਾਂਦੀ ਹੈ ਅਤੇ ਅਣਅਧਿਕਾਰਕ ਰੂਪ ਨਾਲ ਘਰੇਲੂ ਕਰੰਸੀ ਦੀ ਜਗ੍ਹਾ ਲੈ ਲੈਂਦੀ ਹੈ ਤਾਂ ਇਸ ਨਾਲ ਦੇਸ਼ਾਂ ਦੀ ਕਰੰਸੀ ਦੀ ਪ੍ਰਭੂਸਤਾ ਖਤਰੇ ’ਚ ਪੈ ਸਕਦੀ ਹੈ।’’