ਚੀਨ ’ਚ ਕੰਟੇਨਰ ਦੀ ਟ੍ਰੇਡਿੰਗ ਕੀਮਤ 22.5 ਫੀਸਦੀ ਘਟੀ
Wednesday, Oct 20, 2021 - 01:52 AM (IST)
ਹੈਮਬਰਗ (ਯੂ. ਐੱਨ. ਆਈ.)–ਚੀਨ ’ਚ ਕਾਰੋਬਾਰੀ ਸਰਗਰਮੀਆਂ ’ਚ ਤੇਜ਼ੀ ਰਹਿਣ ਦੇ ਬਾਵਜੂਦ ਸਿਰਫ ਤਿੰਨ ਹਫਤਿਆਂ ’ਚ ਕੰਟੇਨਰ ਦੀ ਟ੍ਰੇਡਿੰਗ ਕੀਮਤ ’ਚ 22.5 ਫੀਸਦੀ ਦੀ ਕਮੀ ਆਈ ਹੈ। ਲਾਜਿਸਟਿਕ ਟੈੱਕ ਕੰਪਨੀ ਕੰਟੇਨਰ ਐਕਸਚੇਂਜ ਦੀ ਮੰਗਲਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਚੀਨ ’ਚ 40 ਹਾਈ ਕਿਊਬ ਕੰਟੇਨਰ ਦੇ ਔਸਤ ਟ੍ਰੇਡਿੰਗ ਮੁੱਲ ’ਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ
39ਵੇਂ ਹਫਤੇ ’ਚ ਕੰਟੇਨਰ ਦੀ ਟ੍ਰੇਡਿੰਗ ਕੀਮਤ 8516 ਡਾਲਰ ਸੀ ਜੋ 42ਵੇਂ ਹਫਤੇ ’ਚ 22.5 ਫੀਸਦੀ ਘੱਟ ਹੋ ਕੇ 6598 ਡਾਲਰ ਰਹਿ ਗਈ। ਇਹ ਚੀਨ ’ਚ ਕੰਟੇਨਰਾਂ ਦੇ ਟ੍ਰੇਡਿੰਗ ਮੁੱਲ ’ਚ ਇਸ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਹੈ। ਹਾਲਾਂਕਿ 27ਵੇਂ ਹਫਤੇ ਯਾਨੀ ਇਸ ਸਾਲ ਜੁਲਾਈ ਦੇ ਪਹਿਲੇ ਹਫਤੇ ’ਚ ਇਸ ਦੀ ਕੀਮਤ 52 ਫੀਸਦੀ ਵਧ ਕੇ ਹੁਣ ਤੱਕ ਦੇ ਰਿਕਾਰਡ ਉੱਚ ਪੱਧਰ 8576 ਡਾਲਰ ’ਤੇ ਪਹੁੰਚ ਗਈ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ’ਚ ਵੱਖ-ਵੱਖ ਬੰਦਰਗਾਹਾਂ ’ਤੇ 40 ਉੱਚ ਘਣ ਕੰਟੇਨਰਾਂ ਲਈ ਔਸਤ ਵਪਾਰਕ ਕੀਮਤਾਂ ’ਚ ਇਕ ਫੀਸਦੀ ਤੋਂ 11 ਫੀਸਦੀ ਤੱਕ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਚੀਨ ’ਚ ਮਾਂ-ਪਿਓ ਨੂੰ ਮਿਲੇਗੀ ਬੱਚਿਆਂ ਦੀ ਗਲਤੀ ਦੀ ਸਜ਼ਾ, ਬਣਾਇਆ ਜਾ ਰਿਹੈ ਨਵਾਂ ਕਾਨੂੰਨ
ਕਿੰਗਦਾਓ ਬੰਦਰਗਾਹ ’ਤੇ ਪਿਲੇ ਮਹੀਨੇ ਦੀ ਤੁਲਨਾ ’ਚ ਅਕਤੂਬਰ ’ਚ ਸਭ ਤੋਂ ਵੱਧ 11 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤਰ੍ਹਾਂ ਨਿੰਗਬੋ ’ਚ ਦੋ ਫੀਸਦੀ, ਸੰਘਾਈ ’ਚ 3.4 ਫੀਸਦੀ, ਸ਼ੇਨਝੇਨ ’ਚ 1.7 ਫੀਸਦੀ ਅਤੇ ਟਿਆਂਜਿਨ ’ਚ 0.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਰਿਪੋਰਟ ਮੁਤਾਬਕ ਚੀਨ ਅਤੇ ਅਮਰੀਕਾ ਦਰਮਿਆਨ ਕੰਟੇਨਰ ਦੇ ਲੀਜਿੰਗ ਪਿਕਅਪ ਚਾਰਜ ਸਿਰਫ ਇਕ ਹਫਤੇ ’ਚ (39ਵੇਂ ਹਫਤੇ ਤੋਂ 40ਵੇਂ ਹਫਤੇ ਤੱਕ) 276 ਡਾਲਰ ਤੋਂ 35 ਫੀਸਦੀ ਘੱਟ ਹੋ ਕੇ 1800 ਡਾਲਰ ਰਹਿ ਗਿਆ ਜੋ ਇਸ ਸਾਲ ਇਸ ਸੈਗਮੈਂਟ ’ਤੇ ਸਭ ਤੋਂ ਵੱਡੀ ਗਿਰਾਵਟ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਸਫਲ ਟੀਕਾਕਰਨ ਨੂੰ ਲੈ ਕੇ ਇਸ ਭਾਰਤੀ ਕੰਪਨੀ ਦੀ ਕੀਤੀ ਸਹਾਰਨਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।