2021 ’ਚ ਭਾਰਤ ਨੇ ਰੀਸਾਈਕਲ ਕੀਤਾ 75 ਟਨ ਸੋਨਾ, ਅਮਰੀਕਾ ਤੋਂ ਬਾਅਦ ਚੌਥੇ ਸਥਾਨ ’ਤੇ

06/22/2022 12:06:51 AM

ਨਵੀਂ ਦਿੱਲੀ (ਇੰਟ.)–ਮਹਾਮਾਰੀ ਤੋਂ ਪ੍ਰਭਾਵਿਤ ਸਾਲ 2021 ’ਚ ਭਾਰਤ ਨੇ ਕੁੱਲ 75 ਟਨ ਸੋਨਾ ਰੀਸਾਈਕਲ ਕੀਤਾ ਹੈ। ਵਿਸ਼ਲ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਨੇ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ’ਚ ਦੱਸਿਆ ਕਿ ਭਾਰਤ ਸੋਨਾ ਰੀਸਾਈਕਲ ਕਰਨ ਦੇ ਮਾਮਲੇ ’ਚ ਚੌਥੇ ਸਥਾਨ ’ਤੇ ਆ ਗਿਆ ਹੈ।
ਡਬਲਯੂ. ਜੀ. ਸੀ. ਮੁਤਾਬਕ ਬੀਤੇ ਸਾਲ ਗੋਲਡ ਰਿਫਾਈਨਿੰਗ ਅਤੇ ਰੀਸਾਈਕਲਿੰਗ ’ਚ ਸਭ ਤੋਂ ਅੱਗੇ ਚੀਨ ਰਿਹਾ, ਜਿਸ ਨੇ ਕੁੱਲ 168 ਟਨ ਸੋਨੇ ਦਾ ਇਸਤੇਮਾਲ ਕੀਤਾ। ਦੂਜੇ ਸਥਾਨ ’ਤੇ ਇਟਲੀ ਅਤੇ ਤੀਜੇ ਸਥਾਨ ’ਤੇ ਅਮਰੀਕਾ ਰਿਹਾ। ਇਟਲੀ ਨੇ ਸਾਲ 2021 ’ਚ 80 ਟਨ ਅਤੇ ਅਮਰੀਕਾ ਨੇ 78 ਟਨ ਸੋਨਾ ਰੀਸਾਈਕਲ ਕੀਤਾ। ਭਾਰਤ ਨੇ ਗੋਲਡ ਰੀਸਾਈਕਲਿੰਗ ਅਤੇ ਰਿਫਾਈਨਿੰਗ ’ਚ ਕਾਫੀ ਤੇਜ਼ ਛਲਾਂਗ ਲਗਾਈ ਹੈ। 2013 ’ਚ ਜਿੱਥੇ ਭਾਰਤ ਦੀ ਸਮਰੱਥਾ ਸਿਰਫ 300 ਟਨ ਦੀ ਸੀ, ਉੱਥੇ ਹੀ ਹੁਣ ਇਹ ਵਧ ਕੇ 1500 ਟਨ ਪਹੁੰਚ ਗਈ ਹੈ। ਯਾਨੀ ਸਾਡੀ ਰਿਫਾਈਨਰੀ ਸਮਰੱਥਾ ’ਚ ਇਕ ਦਹਾਕੇ ਦੇ ਅੰਦਰ ਤਿੰਨ ਗੁਣਾ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਬਾਰੂਦੀ ਸੁਰੰਗਾਂ ਦੀ ਵਰਤੋਂ ਨੂੰ ਘੱਟ ਕਰੇਗੀ ਅਮਰੀਕੀ ਫੌਜ

ਬਦਲ ਰਹੀ ਹੈ ਰਿਫਾਈਨਿੰਗ ਦੀ ਰਵਾਇਤ
ਸਰਕਾਰ ਵਲੋਂ ਨਿਯਮ ਸਖਤ ਕੀਤੇ ਜਾਣ ਤੋਂ ਬਾਅਦ ਗੋਲਡ ਦੀ ਰਿਫਾਈਨਿੰਗ ਜ਼ਿਆਦਾ ਬਿਹਤਰ ਤਰੀਕੇ ਨਾਲ ਹੋਣ ਲੱਗੀ ਹੈ। ਇਸ ’ਚ ਫਾਰਮਲ ਸੈਕਟਰ ਦੀ ਗਿਣਤੀ ਬੀਤੇ ਸਾਲ 33 ਪਹੁੰਚ ਗਈ ਹੈ ਜੋ ਸਾਲ 2013 ’ਚ ਸਿਰਫ 5 ਸੀ। ਇਨਫਾਰਮਲ ਸੈਕਟਰ ਦੀ ਹਿੱਸੇਦਾਰੀ ਫਿਲਹਾਲ 300 ਤੋਂ 500 ਟਨ ਹੈ। ਉਂਝ ਤਾਂ ਇਹ ਕਾਫੀ ਜ਼ਿਆਦਾ ਹੈ ਪਰ ਪਹਿਲਾਂ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਪ੍ਰਦੂਸ਼ਣ ਨਿਯਮਾਂ ਦੇ ਸਖਤ ਕੀਤੇ ਜਾਣ ਤੋਂ ਬਾਅਦ ਸੋਨੇ ਦਾ ਨਾਜਾਇਜ਼ ਵਪਾਰ ਕਾਫੀ ਰੁਕ ਗਿਆ ਹੈ।

ਇਹ ਵੀ ਪੜ੍ਹੋ : ਮਿਊਚੁਅਲ ਫੰਡ ਸਕੀਮ ਦੇ ਨਾਲ ਹੁਣ ਨਹੀਂ ਮਿਲੇਗਾ ਕੋਈ ਵਾਧੂ ਪ੍ਰੋਡਕਟ, ਸੇਬੀ ਨੇ ਲਾਈ ਰੋਕ

ਟੈਕਸ ਦੇ ਬਿਹਤਰ ਢਾਂਚੇ ਨੇ ਵਧਾਈ ਐਕਸਪੋਰਟ
ਭਾਰਤੀ ਗੋਲਡ ਰਿਫਾਈਨਿੰਗ ਖੇਤਰ ਨੂੰ ਮਜ਼ਬੂਤੀ ਦੇਣ ’ਚ ਟੈਕਸ ਦੇ ਬਿਹਤਰ ਢਾਂਚੇ ਦਾ ਵੀ ਅਹਿਮ ਯੋਗਦਾਨ ਹੈ। ਸਰਕਾਰ ਨੇ ਕੱਚੇ ਸੋਨੇ ’ਤੇ ਇੰਪੋਰਟ ਡਿਊਟੀ ਰਿਫਾਇੰਡ ਸੋਨੇ ਤੋਂ ਵੱਖ ਬਣਾ ਦਿੱਤੀ ਹੈ। ਇਸ ਤੋਂ ਬਾਅਦ ਰਿਫਾਇੰਡ ਸੋਨੇ ਦੀ ਐਕਸਪੋਰਟ ਹੋਰ ਵਧ ਗਈ ਹੈ। ਇਸ ਮੰਗ ਦੀ ਸਪਲਾਈ ਲਈ ਕੱਚੇ ਸੋਨੇ ਦੀ ਇੰਪੋਰਟ ’ਚ ਵੀ ਤੇਜ਼ੀ ਆਈ ਹੈ। 2013 ’ਚ ਜਿੱਥੇ ਭਾਰਤ ਦੀ ਕੁੱਲ ਐਕਸਪੋਰਟ ’ਚ ਕੱਚੇ ਸੋਨੇ ਦੀ ਹਿੱਸੇਦਾਰੀ 7 ਫੀਸਦੀ ਸੀ, ਉੱਥੇ ਹੀ ਹੁਣ ਇਹ ਵਧ ਕੇ 22 ਫੀਸਦੀ ਪਹੁੰਚ ਗਈ ਹੈ।

ਸਰਪਲੱਸ ਗੋਲਡ ਨੂੰ ਬਾਜ਼ਾਰ ’ਚ ਲਿਆਉਣ ਦੀ ਲੋੜ
ਡਬਲਯੂ. ਜੀ. ਸੀ. ਦੇ ਖੇਤਰੀ ਸੀ. ਈ. ਓ. (ਭਾਰਤ) ਸੋਮਾਸੁੰਦਰਮ ਪੀ. ਆਰ. ਨੇ ਕਿਹਾ ਕਿ ਭਾਰਤ ਆਪਣੇ ਬੁਲੀਅਨ ਖੇਤਰ ’ਚ ਤਾਜ਼ਾ ਸੁਧਾਰਾਂ ਨੂੰ ਲਾਗੂ ਕਰੇ ਤਾਂ ਰਿਫਾਈਨਿੰਗ ਖੇਤਰ ’ਚ ਕਿਤੇ ਅੱਗੇ ਨਿਕਲ ਸਕਦਾ ਹੈ। ਗੋਲਡ ਮੋਨੇਟਾਈਜੇਸ਼ਨ ਸਕੀਮ ਰਾਹੀਂ ਸਰਪਲੱਸ ਗੋਲਡ ਨੂੰ ਬਾਜ਼ਾਰ ’ਚ ਲਿਆਂਦੇ ਜਾਣ ਦੀ ਲੋੜ ਹੈ। ਇਸ ਨਾਲ ਬਾਜ਼ਾਰ ’ਚ ਸੋਨਾ ਸਸਤਾ ਹੋਵੇਗਾ ਅਤੇ ਇਸ ਦੀ ਮੰਗ ਵਧੇਗੀ। ਇਸ ਤਰ੍ਹਾਂ ਰਿਫਾਈਨਿੰਗ ਦੀ ਸਮਰੱਥਾ ’ਚ ਵੀ ਵਿਸਤਾਰ ਹੋਵੇਗਾ। ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਭਾਵੇਂ ਭਾਰਤ ਗੋਲਡ ਰੀਸਾਈਕਲਿੰਗ ’ਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ ਪਰ ਇੱਥੇ ਸਿਰਫ 8 ਫੀਸਦੀ ਘਰੇਲੂ ਸੋਨੇ ਦੀ ਰੀਸਾਈਕਲਿੰਗ ਹੁੰਦੀ ਹੈ। ਬਾਕੀ ਸੋਨਾ ਇੰਪੋਰਟ ਰਾਹੀਂ ਬਾਹਰ ਤੋਂ ਆਉਂਦਾ ਹੈ।

ਇਹ ਵੀ ਪੜ੍ਹੋ : ਜੇ ਟਾਟਾ ਏਅਰ ਇੰਡੀਆ ਨੂੰ ਨਾ ਚਲਾ ਸਕਿਆ ਤਾਂ ਭਾਰਤ ’ਚ ਉਸ ਨੂੰ ਕੋਈ ਹੋਰ ਨਹੀਂ ਚਲਾ ਸਕਦਾ : ਟਿਮ ਕਲਾਰਕ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News