ਵਿਦੇਸ਼ਾਂ ਤੋਂ ਆਯਾਤ ਹੋਣ ਵਾਲੇ ਸਮਾਨ ''ਤੇ ''ਮੇਡ ਇਨ'' ਟੈਗ ਲਗਾਉਣਾ ਹੋਵੇਗਾ ਜ਼ਰੂਰੀ

Monday, Aug 12, 2019 - 11:19 AM (IST)

ਵਿਦੇਸ਼ਾਂ ਤੋਂ ਆਯਾਤ ਹੋਣ ਵਾਲੇ ਸਮਾਨ ''ਤੇ ''ਮੇਡ ਇਨ'' ਟੈਗ ਲਗਾਉਣਾ ਹੋਵੇਗਾ ਜ਼ਰੂਰੀ

ਨਵੀਂ ਦਿੱਲੀ — ਦੇਸ਼ 'ਚ ਵਿਦੇਸ਼ਾਂ ਤੋਂ ਆਯਾਤ ਹੋਣ ਵਾਲੇ ਹਰੇਕ ਸਮਾਨ 'ਤੇ 'ਮੇਡ ਇਨ' ਟੈਗ ਲਗਾਉਣਾ ਲਾਜ਼ਮੀ ਹੋ ਸਕਦਾ ਹੈ। ਇਸ 'ਚ ਦੱਸਣਾ ਹੋਵੇਗਾ ਸਮਾਨ ਕਿੱਥੋਂ ਦਾ ਬਣਿਆ ਹੋਇਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਖਰਾਬ ਗੁਣਵੱਤਾ ਵਾਲੇ ਸਮਾਨ ਦੀ ਡੰਪਿੰਗ ਰੋਕਣ 'ਚ ਸਹਾਇਤਾ ਮਿਲੇਗੀ ਅਤੇ ਘਰੇਲੂ ਨਿਰਮਾਣ ਕੰਪਨੀਆਂ ਨੂੰ ਮੌਕਾ ਮਿਲ ਸਕੇਗਾ।

ਸਰਕਾਰ ਨੇ  ਨਾਨ-ਪ੍ਰੇਫਰੇਂਸ਼ਲ ਪੂਲਜ਼ ਜਾਂ ਓਰਿਜਿਨ 'ਤੇ ਕੰਮ ਸ਼ੁਰੂ ਕੀਤਾ ਹੈ ਅਤੇ ਇਹ ਯੋਜਨਾ ਇਸੇ ਦਾ ਹਿੱਸਾ ਹੈ। ਇਹ ਨਿਯਮ ਉਨ੍ਹਾਂ ਦੇਸ਼ਾਂ 'ਤੇ ਲਾਗੂ ਹੋਣਗੇ ਜਿਨ੍ਹਾਂ ਨਾਲ ਭਾਰਤ ਦਾ ਵਪਾਰ ਸਮਝੌਤਾ ਨਹੀਂ ਹੈ। ਇਸ ਵਿਚ ਅਮਰੀਕਾ, ਯੂਰਪੀਅਨ ਯੂਨੀਅਨ, ਚੀਨ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ ਸ਼ਾਮਲ ਹਨ। ਇਸ ਮਾਮਲੇ ਦੇ ਜਾਣੂ ਇਕ ਵੱਡੇ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਮੁਕਤ ਵਪਾਰ ਸਮਝੌਤੇ ਦੇ ਤਹਿਤ ਦੇਸ਼ ਵਿਚ ਆਉਣ ਵਾਲੇ ਸਮਾਨ ਬਾਰੇ ਉਨ੍ਹਾਂ ਦੇ ਓਰੀਜਨ ਦੀ ਸੂਚਨਾ ਦੇਣੀ ਪੈਂਦੀ ਹੈ ਪਰ ਆਮ ਰਸਤੇ ਜਾਂ ਮੋਸਟ ਫੇਵਰਡ ਨੇਸ਼ਨ ਦਰਜੇ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਲਈ ਇਹ ਲਾਜ਼ਮੀ ਨਹੀਂ ਹੈ। ਐਂਟੀ ਡੰਪਿੰਗ ਅਤੇ ਕਾਊਂਟਰਵੇਲਿੰਗ ਡਿਊਟੀ, ਵਪਾਰ ਪਾਬੰਦੀਆਂ, ਸੁਰੱਖਿਆ ਅਤੇ ਜਵਾਬੀ ਕਾਰਵਾਈ, ਮਾਤਰਾ ਸਬੰਧੀ ਪਾਬੰਦੀ ਵਰਗੇ ਨਿਤੀਗਤ ਉਪਾਵਾਂ ਦੇ ਨਾਲ ਕੁਝ ਟੈਰਿਫ ਕੋਟਾ ਲਈ ਨਾਨ ਪ੍ਰੋਫੈਸ਼ਨਲ ਰੂਲਜ਼ ਦਾ ਇਸਤੇਮਾਲ ਹੁੰਦਾ ਹੈ। ਇਨ੍ਹਾਂ ਨਿਯਮਾਂ ਤੋਂ ਕਸਟਮ ਵਿਭਾਗ ਖਰਾਬ ਗੁਣਵੱਤਾ ਜਾਂ ਦੇਸ਼ ਦੇ ਵਪਾਰਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਸਮਾਨ ਦਾ ਆਯਾਤ ਰੋਕਣ 'ਚ ਮਦਦ ਮਿਲੇਗੀ।


Related News