ਪਿਆਜ ''ਤੇ ਦਰਾਮਦ ਛੂਟ 30 ਸਤੰਬਰ ਤੱਕ ਵਧਾਈ ਗਈ
Saturday, Jul 01, 2017 - 10:01 AM (IST)

ਨਵੀਂ ਦਿੱਲੀ—ਸਰਕਾਰ ਨੇ ਪਿਆਜ 'ਤੇ ਦਰਾਮਦ ਛੂਟ ਨੂੰ ਤਿੰਨ ਮਹੀਨੇ ਹੋਰ ਵਧਾ ਕੇ ਇਸ ਸਾਲ 30 ਸਤੰਬਰ ਤੱਕ ਵਧਾ ਦਿੱਤਾ ਹੈ।
ਸਰਕਾਰ ਨੇ ਇਹ ਕਦਮ ਕਿਸਾਨ ਹਿੱਤਾਂ ਦੀ ਰੱਖਿਆ ਅਤੇ ਇਨ੍ਹਾਂ ਦੀਆਂ ਥੋਕ ਕੀਮਤਾਂ 'ਚ ਗਿਰਾਵਟ 'ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਉਠਾਇਆ ਹੈ। ਇਹ ਕਦਮ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਮੇਤ ਅਨੇਕ ਸਥਾਨਾਂ 'ਤੇ ਕਿਸਾਨਾਂ ਦੇ ਵਿਰੋਧ ਦੇ ਵਿਚਕਾਰ ਉਠਾਇਆ ਗਿਆ ਹੈ। ਵਿਦੇਸ਼ ਵਪਾਰ ਡਾਇਰੈਕਟਰ ਜਨਰਲ ਨੇ ਇਸ ਬਾਰੇ 'ਚ ਸੂਚਨਾ ਜਾਰੀ ਕੀਤੀ ਹੈ।