4ਜੀ ਉਪਕਰਣਾਂ ਦੀ ਦਰਾਮਦ ''ਤੇ ਲੱਗੇਗੀ 10 ਫੀਸਦੀ ਕਸਟਮ ਡਿਊਟੀ
Wednesday, Jun 14, 2017 - 11:36 PM (IST)
ਨਵੀਂ ਦਿੱਲੀ — ਕਿਸੇ ਮੋਬਾਇਲ ਟੈਲੀਫੋਨੀ ਸੇਵਾ ਪ੍ਰੋਵਾਈਡਰ ਵਲੋਂ 4ਜੀ ਦੂਰਸੰਚਾਰ ਉਪਕਰਣਾਂ ਦੀ ਦਰਾਮਦ 'ਤੇ 10 ਫੀਸਦੀ ਮੂਲ ਕਸਟਮ ਡਿਊਟੀ ਲੱਗੇਗੀ। ਜਿਸ ਨਾਲ ਨਵੀਂ ਤਕਨਾਲੋਜੀ 'ਚ ਨਿਵੇਸ਼ ਕਰਨ ਵਾਲੀਆਂ ਫਰਮਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਤਰ੍ਹਾਂ ਦੇ ਉਪਕਰਣਾਂ ਲਈ ਦਰਾਮਦ ਡਿਊਟੀ 'ਤੇ ਅਜੇ ਤੱਕ ਸਥਿਤੀ ਸਪੱਸ਼ਟ ਨਹੀਂ ਸੀ ਕਿ ਕੀ ਵਿਸ਼ਵੀ ਸੂਚਨਾ ਤਕਨਾਲੋਜੀ ਸਮਝੌਤੇ ਆਈ.ਟੀ.ਏ ਤਹਿਤ ਆਉਂਦੇ ਹਨ ਜਾਂ ਨਹੀਂ। ਇਸ ਸਮਝੌਤੇ 'ਚ ਅਨੇਕ ਆਈ.ਟੀ ਅਤੇ ਦੂਰਸੰਚਾਰ ਉਤਪਾਦਾਂ ਨੂੰ ਵਿਸ਼ਵ ਵਪਾਰ ਸੰਗਠਨ ਜਾਂ ਡਬਲਿਊ.ਟੀ.ਓ ਦੀਆਂ ਵਿਵਸਥਾਵਾਂ ਤਹਿਤ ਮੂਲ ਕਸਟਮ ਡਿਊਟੀ ਤੋਂ ਛੂਟ ਮਿਲਦੀ ਹੈ।
ਕੇਂਦਰੀ ਉਤਪਾਦ ਟੈਕਸ ਅਤੇ ਕਸਟਮ ਡਿਊਟੀ ਬੋਰਡ ਸੀ.ਬੀ.ਈ.ਸੀ ਨੇ ਆਪਣੇ ਫੀਲਡ ੂਦਫਤਰਾਂ ਨੂੰ ਕਿਹਾ ਹੈ ਕਿ 4ਜੀ ਉਪਕਰਣ ਦਰਾਮਦ 'ਤੇ ਮੂਲ ਕਸਟਮ ਡਿਊਟੀ ਲੱਗੇਗੀ ਅਤੇ ਆਂਕਲਣ ਹੁਕਮ ਇਸੇ ਅਨੁਸਾਰ ਪਾਸ ਕੀਤਾ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਫੀਲਡ ਅਧਿਕਾਰੀਆਂ ਨੂੰ ਕੁਝ ਸ਼ੱਕ ਸੀ। ਅਸੀਂ ਉਨ੍ਹਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਦਰਾਮਦ 'ਤੇ 10 ਫੀਸਦੀ ਮੂਲ ਕਸਟਮ ਡਿਊਟੀ ਅਤੇ ਵਾਧੂ ਫੀਸ ਲੱਗੇਗੀ।
