ATF ''ਤੇ ਸਰਕਾਰ ਨੇ ਵਧਾਈ ਇੰਪੋਰਟ ਡਿਊਟੀ, ਹਵਾਈ ਯਾਤਰਾ ਹੋ ਸਕਦਾ ਹੈ ਮਹਿੰਗੀ

Thursday, Sep 27, 2018 - 07:42 PM (IST)

ATF ''ਤੇ ਸਰਕਾਰ ਨੇ ਵਧਾਈ ਇੰਪੋਰਟ ਡਿਊਟੀ, ਹਵਾਈ ਯਾਤਰਾ ਹੋ ਸਕਦਾ ਹੈ ਮਹਿੰਗੀ

ਨਵੀਂ ਦਿੱਲੀ— ਜੇਕਰ ਤੁਸੀਂ ਆਉਣ ਵਾਲੇ ਦਿਨਾਂ 'ਚ ਹਵਾਈ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੀ ਜੇਬ ਢਿੱਲੀ ਹੋਣ ਵਾਲੀ ਹੈ। ਡਾਲਰ ਦੇ ਮੁਕਾਬਲੇ ਡਿੱਗਦੇ ਰੁਪਏ ਨੂੰ ਸੰਭਾਲਣ ਲਈ ਸਰਕਾਰ ਨੇ ਜੈੱਟ ਦੇ ਤੇਲ 'ਤੇ ਡਿਊਟੀ ਵਧਾ ਕੇ ਪੰਜ ਫੀਸਦੀ ਕਰ ਦਿੱਤੀ ਹੈ। ਜੈੱਟ ਤੇਲ 'ਤੇ ਇਪੋਰਟ ਡਿਊਟੀ ਵਧਾਉਣ ਦਾ ਸਿੱਧਾ ਅਸਰ ਹੁਣ ਤੁਹਾਡੀ ਹਵਾਈ ਯਾਤਰਾ 'ਤੇ ਪਵੇਗਾ ਜਿਸ ਦੇ ਲਈ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਦੇਣੇ ਪੈਣਗੇ। ਨਵੀਆਂ ਦਰਾਂ ਬੁੱਧਵਾਰ ਦੀ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ।

PunjabKesari
ਜੈੱਟ ਦੇ ਤੇਲ 'ਤੇ 5 ਫੀਸਦੀ ਇੰਪੋਰਟ ਡਿਊਟੀ
ਜਾਣਕਾਰੀ ਮੁਤਾਬਕ ਇੰਪੋਰਟ ਡਿਊਟੀ ਵਧਣ ਨਾਲ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਹਵਾਈ ਯਾਤਰਾਂ ਮਹਿੰਗੀ ਹੋ ਸਕਦੀ ਹੈ। ਦਰਅਸਲ ਇਸ ਸਾਲ ਜਨਵਰੀ ਤੋਂ ਲੈ ਕੇ ਅਗਸਤ ਤੱਕ ਹਵਾਈ ਤੇਲ ਦੀ ਕੀਮਤ 'ਚ 20 ਫੀਸਦੀ ਦਾ ਵਾਧਾ ਹੋ ਚੁੱਕਾ ਹੈ। ਅਜਿਹੇ 'ਚ 5 ਫੀਸਦੀ ਦੇ ਹੋਰ ਸ਼ੁਲਕ ਲਗਾਉਣ ਨਾਲ ਹਵਾਈ ਯਾਤਰਾ ਮਹਿੰਗੀ ਹੋਣ ਦੀ ਉਮੀਦ ਹੈ।

PunjabKesari
ਸਰਕਾਰ ਨੇ ਕਿਉਂ ਚੁੱਕਿਆ ਇਹ ਕਦਮ
ਇੰਪੋਰਟ ਡਿਊਟੀ 'ਚ ਵਾਧੇ ਦਾ ਫੈਸਲਾ ਗੈਰ ਜਰੂਰੀ ਚੀਜ਼ਾਂ ਦੇ ਨਿਰਮਾਣ ਨੂੰ ਘੱਟ ਕਰਨ ਦੇ ਮਕਦਸ ਨਾਲ ਲਿਆ ਗਿਆ ਤਾਂ ਕਿ ਦੇਸ਼ ਦੇ ਚਾਲੂ ਖਾਤੇ ਨੂੰ ਘੱਟ ਕੀਤਾ ਜਾ ਸਕੇ ਅਤੇ ਰੁਪਏ ਦੀ ਕਮਜ਼ੋਰ ਹਾਲਤ ਨੂੰ ਸੁਧਾਰਿਆ ਜਾ ਸਕੇ। ਏ.ਟੀ.ਐੱਫ. ਦੀ ਕੀਮਤ ਵਧਣ ਦੇ ਡਰ ਨਾਲ ਲਿਮੀਟੇਡ ਏਅਰਲਾਇੰਸ ਕੰਪਨੀਆਂ ਦੇ ਸ਼ੇਅਰ ਵੀਰਵਾਰ ਨੂੰ ਇਸ ਸਾਲ ਦੇ ਹੇਠਲੇ ਪੱਧਰ 'ਤੇ ਆ ਗਏ।

PunjabKesari
ਇੰਡੀਗੋ, ਜੈੱਟ ਏਅਰਵੇਜ਼ ਅਤੇ ਸਪਾਈਜੈੱਟ ਦੇ ਸ਼ੇਅਰ 818.55 ਰੁਪਏ, 173.15 ਰੁਪਏ ਅਤੇ 66.70 ਰੁਪਏ ਦੇ ਨਵੇਂ ਹੇਠਲੇ ਪੱਧਰ 'ਤੇ ਆ ਗਏ। ਸੂਤਰਾਂ ਮੁਤਾਬਕ ਜੇਕਰ ਵਧੀ ਕੀਮਤ ਦਾ ਆਕਲਨ ਕਰੇ ਤਾਂ ਏਅਰ ਇੰਡੀਆ ਨੂੰ ਹਰ ਮਹੀਨੇ ਤੇਲ 'ਤੇ 25 ਕਰੋੜ ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ।
ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੇ ਕੋਲ ਜ਼ਰੂਰਤ ਤੋਂ ਜ਼ਿਆਦਾ ਏ.ਟੀ.ਐੱਫ. ਹੈ ਅਤੇ ਇਹ ਏ.ਟੀ.ਐੱਫ. ਦਾ ਫੈਸਲਾ ਹੁੰਦਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਮੰਗਲੋਰ ਰਿਫਾਇਨਰੀ ਐਂਡ ਪੈਟ੍ਰੋਕੈਮੀਕਲਸ ਲਿ. ਪਾਰਾਦੀਪ ਅਤੇ ਮੰਗਲੋਰ ਤੋਂ ਤੇਲ ਵਿਦੇਸ਼ ਭੇਜਦੀ ਹੈ। ਪਰ ਇਹ ਫੈਸਲਾ ਆਇਲ ਮਾਰਕੀਟ ਕੰਪਨੀਆਂ ਨੂੰ ਲਾਭ ਪਹੁੰਚਾਵੇਗਾ ਕਿਉਂਕਿ ਉਹ ਭਾਰਤ ਦੀ ਘਰੇਲੂ ਕੰਪਨੀਆਂ ਨੂੰ ਆਯਾਤ ਤੇਲ ਦੀਆਂ ਕੀਮਤਾਂ ਦੇ ਨਾਲ ਤਾਲਮੇਲ ਬਿਠਾ ਕੇ ਤੇਲ ਵੇਚਦੀ ਹੈ। ਇਸ ਲਈ ਭਾਵੇ ਹੀ ਉਹ ਤੇਲ ਆਯਾਤ ਨਾ ਵੀ ਕਰੇ ਤਾਂ ਵੀ ਉਹ ਨਵੀਂ ਕੀਮਤ ਤੈਅ ਕਰਨ 'ਚ ਵਧੀ ਇੰਪੋਰਟ ਡਿਊਟੀ ਦਾ ਧਿਆਨ ਰੱਖੇਗੀ ਅਤੇ ਉਹ ਭਾਰਤੀ ਕੰਪਨੀਆਂ ਤੋਂ 5 ਫੀਸਦੀ ਜ਼ਿਆਦਾ ਵਸੂਲੀ ਕਰ ਸਕਦੀ ਹੈ।


Related News