IMF ਨੇ ਕੌਮਾਂਤਰੀ ਅਰਥਵਿਵਸਥਾ ਦੇ ਅਨੁਮਾਨ ਨੂੰ ਘਟਾਇਆ

06/25/2020 2:04:53 AM

ਵਾਸ਼ਿੰਗਟਨ -ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.)  ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਹੋਣ ਵਾਲੇ ਆਰਥਿਕ ਨੁਕਸਾਨ ਦਾ ਜੋ ਅਨੁਮਾਨ ਉਸ ਨੇ 2 ਮਹੀਨੇ ਪਹਿਲਾਂ ਲਾਇਆ ਸੀ,  ਅਸਲੀ ਨੁਕਸਾਨ ਉਸ ਤੋਂ ਜ਼ਿਆਦਾ ਗੰਭੀਰ ਹੋ ਸਕਦਾ ਹੈ। ਇਸ ਦੇ ਨਾਲ ਹੀ ਆਈ.ਐੱਮ.ਐੱਫ. ਨੇ ਇਸ ਸਾਲ ਕੌਮਾਂਤਰੀ ਵਾਧੇ ਦੇ ਆਪਣੇ  ਅਗਾਊਂ ਅਨੁਮਾਨ 'ਚ ਜ਼ਿਕਰਯੋਗ ਕਮੀ ਕੀਤੀ ਹੈ। ਆਈ. ਐੱਮ. ਐੱਫ. ਮੁਤਾਬਕ ਕੌਮਾਂਤਰੀ ਅਰਥਵਿਵਸਥਾ 'ਚ ਇਸ ਸਾਲ 4.9 ਫੀਸਦੀ ਦੀ ਕਮੀ ਹੋਵੇਗੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਾਧੇ 'ਚ ਇਹ ਸਭ ਤੋਂ ਜ਼ਿਆਦਾ ਸਾਲਾਨਾ ਕਮੀ ਹੋਵੇਗੀ। ਆਈ. ਐੱਮ. ਐੱਫ.  ਦਾ ਅਨੁਮਾਨ ਹੈ ਕਿ ਇਸ ਸਾਲ ਅਮਰੀਕਾ ਦੀ ਜੀ. ਡੀ. ਪੀ. 8 ਫੀਸਦੀ ਘੱਟ ਜਾਵੇਗੀ।  ਆਈ. ਐੱਮ. ਐੱਫ.  ਨੇ ਕਿਹਾ ਕਿ ਮਹਾਮਾਰੀ ਘੱਟ ਕਮਾਈ ਵਾਲੇ ਘਰਾਂ ਨੂੰ ਬੁਰੀ  ਤਰ੍ਹਾਂ ਨੁਕਸਾਨ  ਪਹੁੰਚਾ ਰਹੀ ਹੈ ਅਤੇ ਇਸ ਨਾਲ ਗਰੀਬੀ ਨੂੰ ਘੱਟ ਕਰਨ  ਦੀਆਂ  ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗੇਗਾ।


Karan Kumar

Content Editor

Related News